ਸਤਿਸੰਗ ਸੁਣ ਬਚਨ ਮੰਨਣਾ ਹੀ ਅਣਖ ਗੈਰਤ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਇਨਸਾਨ ਜਦੋਂ ਵੀ ਰਾਮ-ਨਾਮ ਛੱਡ ਦਿੰਦਾ ਹੈ ਤਾਂ ਉਸ ਦੇ ਅੰਦਰ ਦੀ ਭਾਵਨਾ ਬੁਰੀ ਤਰ੍ਹਾਂ ਮਰ ਜਾਂਦੀ ਹੈ ਇਨਸਾਨੀਅਤ ਨੂੰ ਭੁੱਲਿਆ ਹੋਇਆ ਇਨਸਾਨ ਸ਼ੈਤਾਨ ਬਣ ਜਾਂਦਾ ਹੈ ਉਹ ਆਪਣੇ ਦਿਮਾਗ ਦੇ ਤੰਗ ਦਾਇਰੇ ‘ਚ ਇਸ ਤਰ੍ਹਾਂ ਕੈਦ ਹੋ ਜਾਂਦਾ ਹੈ ਤਾਂ ਉਸ ਨੂੰ ਕਿਸੇ ਦੀ ਵੀ ਗੱਲ ਚੰਗੀ ਨਹੀਂ ਲਗਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਮਨ ਬੁਰਾਈ ‘ਤੇ ਆਉਂਦਾ ਹੈ ਤਾਂ ਉਹ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ, ਜਿਸ ਨਾਲ ਇਨਸਾਨ ਨੂੰ ਰਾਹ ਨਾ ਮਿਲ ਸਕੇ ਸਮਝਾਉਣ ਵਾਲੇ ਸਮਝਾਉਂਦੇ ਹਨ, ਪਰ ਜਿਸ ਤਰ੍ਹਾਂ ਮੂਧੇ ਘੜੇ ‘ਤੇ ਜ਼ਰਾ ਵੀ ਅਸਰ ਨਹੀਂ ਹੁੰਦਾ ਉਸੇ ਤਰ੍ਹਾਂ ਮਨ ਦੇ ਮਾਰਿਆਂ ਦਾ ਵੀ ਇਹੀ ਹਾਲ ਹੁੰਦਾ ਹੈ
ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗ਼ੈਰਤ, ਅਣਖ ਕਿਸ ਨੂੰ ਕਹਿੰਦੇ ਹਨ ? ਇਨਸਾਨ ਸੋਚਦਾ ਹੈ ਕਿ ਮੈਂ ਬੜਾ ਗ਼ੈਰਤਮੰਦ ਹਾਂ, ਮੈਂ ਜਿਸ ਗੱਲ ‘ਤੇ ਅੜ ਗਿਆ ਪਤਾ ਨਹੀਂ ਮੈਂ ਕਿੰਨਾ ਚੰਗਾਹਾਂ ਅਣਖ-ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰਕੇ ਦਿਖਾ, ਬੁਰਾਈ ਤੋਂ ਹਟ ਕੇ ਵਿਖਾ ਅਣਖ-ਗ਼ੈਰਤ ਹੈ ਤਾਂ ਇਸ ਕਲਿਯੁਗ ‘ਚ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ‘ਤੇ ਚੱਲ ਕੇ ਵਿਖਾ ਤੇ ਨੇਕ-ਭਲੇ ਕਰਮ ਕਰਕੇ ਵਿਖਾ ਇਸ ਨੂੰ ਅਣਖ ਕਹਿੰਦੇ ਹਨ ਮਨ ਦੇ ਪਿੱਛੇ ਲੱਗ ਕੇ ਸੰਤਾਂ ਦੇ ਬਚਨਾਂ ਨੂੰ ਕੱਟਦੇ ਰਹਿਣਾ ਅਣਖ ਨਹੀਂ ਸਗੋਂ ਹੰਕਾਰ ਹੁੰਦਾ ਹੈ ਆਪ ਜੀ ਫ਼ਰਮਾਉਂਦੇ ਹਨ ਕਿ ਹੰਕਾਰ ਤੇ ਅਣਖ ‘ਚ ਦਿਨ-ਰਾਤ ਦਾ ਫ਼ਰਕ ਹੁੰਦਾ ਹੈ ਅਣਖ ਤੇ ਹੰਕਾਰ ਦੋ ਵੱਖ-ਵੱਖ ਚੀਜ਼ਾਂ ਹਨ ਜੋ ਹੰਕਾਰ ਨੂੰ ਅਣਖ-ਗੈਰਤ ਸਮਝ ਲੈਂਦੇ ਹਨ ਉਹ ਜ਼ਿੰਦਗੀ ‘ਚ ਖੱਜਲ-ਖੁਆਰ ਹੁੰਦੇ ਰਹਿੰਦੇ ਹਨ
ਇਸ ਲਈ ਆਪਣੇ ਅੰਦਰ ਦੀ ਅਵਾਜ਼ ਨੂੰ ਪਛਾਣੋਂ ਸੰਤਾਂ ਦੇ ਸਾਹਮਣੇ ਜ਼ਿਆਦਾ ਹੰਕਾਰ ਨਾ ਕਰੋ ਕਿਉਂਕਿ ਹੰਕਾਰ ਤੁਹਾਨੂੰ ਲੈ ਡੁੱਬੇਗਾ, ਉਨ੍ਹਾਂ ਦਾ ਕੁਝ ਨਹੀਂ ਜਾਵੇਗਾ ਸੰਤ ਮਨ ਤੋਂ ਰੋਕਦੇ ਹਨ, ਮਨਮਤੇ ਨਾ ਬਣੋ, ਮਨਮਤੇ ਲੋਕਾਂ ਦਾ ਸੰਗ ਨਾ ਕਰੋ ਕਈ ਲੋਕਾਂ ਨੂੰ ਮਨਮਤੇ ਲੋਕਾਂ ਦਾ ਸੰਗ ਹੀ ਚੰਗਾ ਲਗਦਾ ਹੈ ਤੇ ਰੂਹਾਨੀਅਤ ਦਾ ਸੰਗ ਚੰਗਾ ਨਹੀਂ ਲਗਦਾ ਤੇ ਇਹ ਇਨਸਾਨ ਦੀ ਮਰਜ਼ੀ ਹੈ, ਪਰ ਸੱਚ ਇਹ ਹੈ ਕਿ ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰੋ, ਆਪਣੇ ਬੁਰੇ ਵਿਚਾਰਾਂ ਨਾਲ ਲੜੋ ਇਸ ਤੋਂ ਇਲਾਵਾ ਸਾਰਾ ਹੰਕਾਰ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੈਰਤਮੰਦ ਲੋਕ ਅੱਜ ਸੰਸਾਰ ‘ਚ ਬਹੁਤ ਘੱਟ ਹਨ ਉਹ ਲੋਕ ਜੋ ਮਨ ਦੀਆਂ ਬੁਰਾਈਆਂ ਤੋਂ ਬਚਦੇ ਹੋਏ ਅੱਲ੍ਹਾ, ਰਾਮ, ਵਾਹਿਗੁਰੂ ਨਾਲ ਲਿਵ ਲਾਈ ਬੈਠੇ ਹਨ ਜੋ ਲੋਕ ਪਰਮਾਤਮਾ ਦੀ ਭਗਤੀ-ਇਬਾਦਤ ‘ਚ ਸੱਚੇ ਦਿਲ ਨਾਲ ਲੱਗੇ ਹੋਏ ਹਨ,
ਉਹ ਸੱਚੇ ਗੈਰਤਮੰਦ ਹਨ ਮਾਲਕ ਦੀ ਉਨ੍ਹਾਂ ‘ਤੇ ਕਿਰਪਾ ਹੈ ਇਸ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਿਆ ਜਾ ਸਕਦਾ ਹੈ ਬਿਨ ਚੂੰ-ਚਾਂ ਦੇ ਸਤਿਸੰਗ ਸੁਣ ਕੇ ਅਮਲ ਕਰੋ ਸੰਤ ਕਦੇ ਅਜਿਹੇ ਬਚਨ ਨਹੀਂ ਕਰਦੇ ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਵੇ ਸੰਤ ਹਰ ਕਿਸੇ ਦੇ ਸੁਖ ਲਈ ਬਚਨ ਕਰਦੇ ਹਨ ਤਾਂਕਿ ਉਸ ਦਾ ਆਉਣ ਵਾਲਾ ਭਿਆਨਕ ਕਰਮ ਪਹਾੜ ਤੋਂ ਕੰਕਰ ‘ਚ ਬਦਲ ਜਾਵੇ ਸੰਤਾਂ ਦਾ ਕੰਮ ਜੀਵਾਂ ਨੂੰ ਸਮਝਾਉਣਾ ਹੈ ਅੱਗੇ ਕੌਣ ਉਸ ਨੂੰ ਕਿਸ ਰੂਪ ‘ਚ ਲੈਂਦਾ ਹੈ, ਉਹ ਇਨਸਾਨ ‘ਤੇ ਨਿਰਭਰ ਕਰਦਾ ਹੈ
ਜੋ ਸੱਚੇ ਦਿਲ ਨਾਲ ਬੁਰਾਈਆਂ ਤੋਂ ਤੌਬਾ ਕਰ ਲੈਂਦੇ ਹਨ, ਚਾਹੇ ਉਹ ਕਿੰਨਾ ਵੱਡਾ ਗੁਨਾਹਗਾਰ ਕਿਉਂ ਨਾ ਹੋਵੇ ਤੇ ਸੰਤ ਪੀਰ-ਫ਼ਕੀਰ ਉਸ ਨੂੰ ਮੁਆਫ਼ ਕਰ ਦੇਵੇ ਤਾਂ ਪਰਮਾਤਮਾ ਵੀ ਉਸ ਨੂੰ ਜ਼ਰੂਰ ਮੁਆਫ਼ ਕਰ ਦਿੰਦਾ ਹੈ ਇਸ ਲਈ ਮਨ ਦੀ ਨਾ ਸੁਣੋ, ਸਗੋਂ ਮਨ ਨਾਲ ਲੜਨ ਲਈ ਤੁਸੀਂ ਲਗਾਤਾਰ ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਿਆ ਕਰੋ ਮਨ ਰੁਕ ਜਾਵੇਗਾ ਤੇ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣ ਜਾਵੋਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.