ਵਾਤਾਵਰਨ ਦੇ ਨਾਲ ਆਤਮਾ ਦੀ ਸਫ਼ਾਈ ਵੀ ਜ਼ਰੂਰੀ : ਪੂਜਨੀਕ ਗੁਰੂ ਜੀ

ਵਾਤਾਵਰਨ ਦੇ ਨਾਲ ਆਤਮਾ ਦੀ ਸਫ਼ਾਈ ਵੀ ਜ਼ਰੂਰੀ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਅਰਬਾਂ ਨਾਮ ਹਨ, ਪਰ ਉਹ ਸ਼ਕਤੀ ਇੱਕ ਹੈ, ਇੱਕ ਸੀ ਤੇ ਇੱਕ ਹੀ ਰਹੇਗੀ ਪਾਣੀ ਦਾ ਨਾਮ ਬਦਲਣ ਨਾਲ ਪਾਣੀ ਦਾ ਸੁਆਦ, ਰੰਗ ਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਨਾਂਅ ਬਦਲਣ ਨਾਲ ਜੇਕਰ ਉਨ੍ਹਾਂ ਦਾ ਸੁਆਦ ਨਹੀਂ ਬਦਲ ਸਕਦਾ ਤਾਂ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਜੋ ਕਿ ਸਭ ਤੋਂ ਵੱਡੀ ਤਾਕਤ ਹੈ, ਦਾ ਨਾਂਅ ਬਦਲਣ ਨਾਲ ਕਿਵੇਂ  ਬਦਲ ਜਾਵੇਗਾ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਸੀਂ ਸਾਰੇ ਇੱਕ ਹਾਂ ਤੇ ਸਾਡਾ ਮਾਲਕ ਇੱਕ ਹੈ

ਇਹ ਧਰਮਾਂ ‘ਚ ਲਿਖਿਆ ਹੈ ਕਿ ਹਿੰਦੂ ਦਾ ਮੁਸਲਮਾਨ ਨੂੰ, ਮੁਸਲਮਾਨ ਦਾ ਸਿੱਖ ਨੂੰ, ਸਿੱਖ ਦਾ ਈਸਾਈ ਨੂੰ ਤੇ ਈਸਾਈ ਦਾ ਹਿੰਦੂ ਨੂੰ ਖੂਨ ਲੱਗ ਜਾਂਦਾ ਹੈ ਤਾਂ ਫਿਰ ਧਰਮਾਂ ਦੇ ਨਾਮ ‘ਤੇ ਝਗੜਾ, ਫ਼ਰਕ ਕਿਉਂ? ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ ਸਰੀਰ ਦੀ ਸਫਾਈ ਤੋਂ ਪਹਿਲਾਂ ਆਤਮਾ ਦੀ ਸਫ਼ਾਈ ਜ਼ਰੂਰੀ ਹੈ ਜਦੋਂ ਤੱਕ ਇਨਸਾਨ ਦੇ ਆਤਮਿਕ ਵਿਚਾਰ ਸ਼ੁੱਧ ਨਹੀਂ ਹੁੰਦੇ ਉਦੋਂ ਤਕ ਉਹ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਨਹੀਂ ਬਣ ਸਕਦਾ ਤੁਸੀਂ ਆਤਮਾ ਦਾ ਸ਼ੁੱਧੀਕਰਨ ਕਿਸੇ ਹੋਰ ਤਰੀਕੇ ਨਾਲ ਨਹੀਂ ਕਰ ਸਕਦੇ ਆਤਮਾ ਦਾ ਸ਼ੁੱਧੀਕਰਨ ਹੋਵੇਗਾ

ਪੂਰਨ ਗੁਰੂ ਦੇ ਨਾਮ ਸ਼ਬਦ ਨਾਲ  ਸੱਚਾ ਸੰਤ ਮਿਲੇ, ਗੁਰੂ-ਪੀਰ ਫ਼ਕੀਰ ਮਿਲੇ ਤੇ ਉਹ ਨਾਮ ਸ਼ਬਦ ਦੇਵੇ ਤੇ ਤੁਸੀਂ ਉਸ ਦਾ ਅਭਿਆਸ ਕਰੋ ਤਾਂ ਯਕੀਨਨ ਤੁਹਾਡੇ ਵਿਚਾਰ ਬਦਲ ਜਾਣਗੇ ਤੁਹਾਡਾ ਮਾਈਂਡ ਵਾਸ਼ ਹੋਵੇਗਾ, ਸ਼ੁੱਧੀਕਰਨ ਹੋਵੇਗਾ ਘਰ ‘ਚ ਖੁਸ਼ੀਆਂ ਆਉਣਗੀਆਂ, ਬਰਕਤਾਂ ਆਉਣਗੀਆਂ ਤੇ ਇਹ ਸਰੀਰ ਰੂਪੀ ਘਰ ਵੀ ਮਾਲਕ ਦੇ ਇੰਤਜ਼ਾਰ ‘ਚ ਪਲਕਾਂ ਵਿਛਾ ਦੇਵੇਗਾ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਦੋਂ ਇਨਸਾਨ ਤੰਦਰੁਸਤ ਹੁੰਦਾ ਹੈ ਤਾਂ ਛੋਟੀ ਤੋਂ ਛੋਟੀ ਚੀਜ਼ ਵੀ ਨਿਆਮਤ ਲਗਦੀ ਹੈ ਤੇ ਜਦੋਂ ਆਦਮੀ ਤੰਦਰੁਸਤ ਨਹੀਂ ਹੁੰਦਾ ਤਾਂ ਵੱਡੀ ਤੋਂ ਵੱਡੀ ਚੀਜ਼ ਵੀ ਕਿਆਮਤ ਲਗਦੀ ਹੈ ਸਰੀਰ ਦਾ ਤੰਦਰੁਸਤ ਹੋਣਾ ਅਤਿ ਜ਼ਰੂਰੀ ਹੈ

ਪਰ ਸਰੀਰ ਨੂੰ ਤੰਦਰੁਸਤ ਰੱਖਣ ਵਾਲੀ ਆਤਮਾ ਦਾ ਤੰਦਰੁਸਤ ਹੋਣਾ ਉਸ ਤੋਂ ਵੀ ਜ਼ਰੂਰੀ ਹੈ ਜਿਨ੍ਹਾਂ ਦੀ ਆਤਮਾ ਮਰ ਜਾਂਦੀ ਹੈ ਉਹ ਤੰਦਰੁਸਤ ਹੁੰਦੇ ਹੋਏ ਵੀ ਬਿਮਾਰ ਹੁੰਦੇ ਹਨ ਕਿਉਂਕਿ ਉਹ ਮਾਲਕ ਦੀ ਖੁਸ਼ੀਆਂ ਨੂੰ ਹਾਸਲ ਨਹੀਂ ਕਰ ਸਕਦੇ ਹਰ ਸਮੇਂ ਗਮਗੀਨ, ਪਰੇਸ਼ਾਨ ਰਹਿੰਦੇ ਹਨ, ਦਿਮਾਗ ‘ਚ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ ਇਹ ਸਭ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹੁੰਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਜੇਕਰ ਇਨਸਾਨ ਆਤਮਾ ਨੂੰ ਬਲਵਾਨ ਬਣਾ ਲੈਂਦਾ ਹੈ,

ਉਸ ਨੂੰ (ਆਤਮਾ) ਅੰਦਰ ਦੀ ਖੁਰਾਕ ਦਿਵਾ ਦਿੰਦਾ ਹੈ ਤਾਂ ਯਕੀਨਨ ਤੁਹਾਡੀ ਆਤਮਾ ਬਲਵਾਨ ਹੋਵੇਗੀ ਸਰੀਰ ਤੰਦਰੁਸਤ ਹੋਵੇਗਾ, ਵਿਚਾਰ ਸ਼ੁੱਧ ਹੋਣਗੇ ਤੇ ਤੁਹਾਡਾ ਦਿਲੋ-ਦਿਮਾਗ ਖੁਸ਼ ਹੋਵੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਪੂਜਨੀਕ ਬੇਪਰਵਾਹ ਸਾਈਂ  ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਬਚਨ ਅੱਜ ਜਿਉਂ ਦੇ ਤਿਉਂ ਸਾਕਾਰ ਹੋ ਰਹੇ ਹਨ ਤੁਸੀਂ ਬਦਲ ਰਹੇ ਹੋ, ਬੁਰਾਈਆਂ ਛੱਡ ਰਹੇ ਹੋ, ਇਸ ਲਈ ਕਹਿੰਦੇ ਹਾਂ ਸਤਿਸੰਗ ‘ਚ ਆਇਆ ਕਰੋ ਇਨਸਾਨੀਅਤ ਦਾ ਕਾਰਖਾਨਾ ਹੈ ਸਤਿਸੰਗ ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਦੁਨੀਆਂਦਾਰੀ ਦੇ ਕਾਰਜਾਂ ‘ਚ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਨੂੰ ਮਾਲਕ ਦਾ ਨਾਮ ਲੈਣ ਦੀ ਵੀ ਫੁਰਸਤ ਨਹੀਂ ਹੈ

ਇਨਸਾਨ ਨੂੰ ਪਾਖੰਡਵਾਦ ‘ਚ ਨਹੀਂ ਪੈਣਾ ਚਾਹੀਦਾ ਕਿਸੇ ਵੀ ਇਨਸਾਨ ਨੂੰ ਨਾਮ ਸ਼ਬਦ ਦਿਵਾਉਣਾ ਰੂਹਾਨੀਅਤ ‘ਚ ਸਭ ਤੋਂ ਵੱਡਾ ਦਾਨ ਹੈ ਜੋ ਇਨਸਾਨ ਬਚਨਾਂ ‘ਤੇ ਪੱਕੇ ਹੁੰਦੇ ਹਨ, ਥੋੜਾ ਸੇਵਾ-ਸਿਮਰਨ ਕਰਦੇ ਹਨ ਤਾਂ ਉਸ ਨੂੰ ਨਾ  ਅੰਦਰ ਕੋਈ ਕਮੀ ਰਹਿੰਦੀ ਹੈ ਤੇ ਨਾ ਹੀ ਬਾਹਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.