ਪਰਮਾਤਮਾ ਦੇ ਨਾਮ ਸਿਮਰਨ ਦੇ ਪੱਕੇ ਬਣੋ : ਪੂਜਨੀਕ ਗੁਰੂ ਜੀ

ਪਰਮਾਤਮਾ ਦੇ ਨਾਮ ਸਿਮਰਨ ਦੇ ਪੱਕੇ ਬਣੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਿਮਰਨ ਕਰਨ ‘ਤੇ ਜ਼ੋਰ ਦਿੰਦਿਆਂ ਫ਼ਰਮਾਉਂਦੇ ਹਨ ਕਿ ਇਨਸਾਨ ਮਨ ਦੇ ਪਿੱਛੇ ਲੱਗ ਕੇ ਮਾਲਕ ਦਾ ਨਾਮ ਲੈਣਾ ਭੁੱਲ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਈ ਵਾਰ ਲੋਕ ਕਹਿ ਦਿੰਦੇ ਹਨ ਕਿ ਮੈਂ ਤਾਂ ਸਿਮਰਨ ਕਰਨਾ ਭੁੱਲ ਗਿਆ ਪਰ ਇਨਸਾਨ ਰੋਟੀ ਖਾਣਾ ਨਹੀਂ ਭੁੱਲਦਾ, ਕੰਮ-ਧੰਦਾ ਕਰਨਾ ਨਹੀ ਭੁੱਲਦਾ ਜਿਸ ਆਤਮਾ ਦੇ ਸਹਾਰੇ ਸਰੀਰ ਚੱਲਦਾ ਹੈ ਉਸ ਲਈ ਸਿਮਰਨ ਕਰਨਾ ਕਿਵੇਂ ਭੁੱਲ ਜਾਂਦੇ ਹੋ? ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਦੇ ਪੱਕੇ ਬਣੋ ਸਿਮਰਨ ਨਾ ਕਰਨ ਦੀ ਭੁੱਲ ਦਾ ਵੀ ਪੂਜਨੀਕ ਗੁਰੂ ਜੀ  ਹੱਲ ਪੇਸ਼ ਕਰਦਿਆਂ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਸਿਮਰਨ ਕਰਨਾ ਭੁੱਲ ਗਏ ਤਾਂ ਜਦੋਂ ਯਾਦ ਆਵੇ ਤਾਂ ਡਬਲ ਸਿਮਰਨ ਕਰੋ ਇੱਕ ਘੰਟਾ ਸਿਮਰਨ ਰੋਜ਼ ਕਰਦੇ ਹੋ, ਭੁੱਲ ਗਏ ਤਾਂ

ਜਦੋਂ ਯਾਦ ਆਵੇ ਦੋ ਘੰਟੇ ਸਿਮਰਨ ਕਰੋ ਇੱਕ-ਅੱਧੀ ਵਾਰ ਪਰੇਸ਼ਾਨੀ ਆਵੇਗੀ, ਫਿਰ ਕਦੇ ਭੁੱਲੋਗੇ ਨਹੀਂ ਪੂਜਨੀਕ ਗੁਰੂ ਜੀ ਸਿਮਰਨ ਨੂੰ ਜ਼ਰੂਰੀ ਦੱਸਦਿਆਂ ਫ਼ਰਮਾਉਂਦੇ ਹਨ ਕਿ ਰਾਮ ਨਾਮ ਦਾ ਜਾਪ ਨਾ ਕਰਨ ਨਾਲ ਬਹੁਤ ਕੁਝ ਹੋ ਜਾਂਦਾ ਹੈ ਮਿਲਣ ਵਾਲੀ ਖੁਸ਼ੀ ਤੋਂ ਤੁਸੀਂ ਵਾਂਝੇ ਰਹਿ ਜਾਂਦੇ ਹੋ ਮਨ ਦਾਅ ਚਲਾਉਂਦਾ ਹੈ ਤੇ ਇਨਸਾਨ ਨੂੰ ਚਿੱਤ ਕਰ ਦਿੰਦਾ ਹੈ ਮਨ ਸੇਵਾ ਤੇ ਸਿਮਰਨ ਨਾਲ ਕਾਬੂ ਆ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੂਜਿਆਂ ਵੱਲ ਜ਼ਿਆਦਾ ਧਿਆਨ ਰੱਖਦਾ ਹੈ

ਦੂਜਿਆਂ ਦੀ ਖੁਸ਼ੀ ਤੇ ਆਨੰਦ ‘ਤੇ ਦੁਖੀ ਹੁੰਦਾ ਹੈ ਸੰਸਾਰ ਦੇ ਲੋਕ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਸਗੋਂ ਦੂਜਿਆਂ ਦੇ ਸੁੱਖਾਂ ਤੋਂ ਦੁਖੀ ਹੁੰਦੇ ਹਨ ਕਦੇ ਕਿਸੇ ਦਾ ਬੁਰਾ ਨਾ ਸੋਚੋ, ਭਲਾ ਮੰਗੋ ਤੇ ਭਲੇ ‘ਤੇ  ਹੀ ਚਲਦੇ ਰਹੋ ਇਸ ਨਾਲ ਮਾਲਕ ਤੁਹਾਡਾ ਵੀ ਭਲਾ ਕਰੇਗਾ ਕਿਸੇ ਨੂੰ ਖੁਸ਼ੀ ਮਿਲੇ ਤਾਂ ਮਾਲਕ ਅੱਗੇ ਅਰਦਾਸ ਕਰੋ ਕਿ ਮਾਲਕ ਇਸ ਨੂੰ ਹੋਰ ਜ਼ਿਆਦਾ ਖੁਸ਼ੀ ਮਿਲੇ ਤੇ ਸਾਡੇ ‘ਤੇ ਵੀ ਰਹਿਮਤ ਕਰ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਿਹਨਤ ਕਰੋ, ਮਾਲਕ ਫ਼ਲ ਆਪਣੇ ਆਪ ਦੇਵੇਗਾ, ਬਸ ਚੰਗੇ ਕਰਮ ਕਰਦੇ ਰਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਮੀਦ ਵਧ ਜਾਵੇ ਅਤੇ ਕਰਮ ਘਟ ਜਾਣ ਤਾਂ ਉਮੀਦ ਪੂਰੀ ਨਹੀਂ ਹੁੰਦੀ ਇਸ ਲਈ ਕਰਮ ਵਧਦੇ ਜਾਣ ਉਮੀਦ ਮਾਲਕ ਆਪਣੇ ਆਪ ਪੂਰੀ ਕਰ ਦੇਵੇਗਾ ਕੋਈ ਵੀ ਵਿਅਕਤੀ ਬੁਰਾ ਕਰਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕੋ ਤਦ ਤੁਹਾਨੂੰ ਖੁਸ਼ੀਆਂ ਮਿਲਣਗੀਆਂ ਤੇ ਮਾਲਕ ਦੀ ਦਇਆ-ਮਿਹਰ ਰਹਿਮਤ ਦੇ ਕਾਬਲ ਬਣਦੇ ਜਾਓਗੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆ ‘ਚ ਬਹੁਤ ਸਾਰੀਆਂ ਇੱਛਾਵਾਂ ਰੱਖਦਾ ਹੈ ਇੱਛਾ ਦਾ ਹੋਣਾ ਗਲ਼ਤ ਨਹੀਂ ਪਰ ਇੱਛਾਵਾਂ ਦਾ ਮੱਕੜ ਜਾਲ ਬੁਣ  ਲੈਣਾ ਗ਼ਲਤ ਹੈ ਸਰਵੋਤਮ ਇਹੀ ਹੈ ਕਿ ਇਨਸਾਨ ਪਰਮਾਤਮਾ ਨੂੰ ਪਾਉਣ ਦੀ ਇੱਛਾ ਰੱਖੇ  ਜੋ ਵੀ ਇਹ ਇੱਛਾ ਰੱਖਦੇ ਹਨ, ਪਰਮਾਤਮਾ ਉਨ੍ਹਾਂ ਦੇ ਅੰਦਰ -ਬਾਹਰ ਸਾਰੇ ਕਿਤੇ ਸੁਖ ਸ਼ਾਂਤੀ ਦਿੰਦਾ ਹੈ, ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਦਾ ਹੈ  ਤੇ ਆਪਣੇ ਨੂਰੀ ਸਰੂਪ ਦੀ ਝਲਕ ਵੀ ਦਿਖਾ ਦਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.