ਸਭ ਦਾ ਭਲਾ ਕਰਦੇ ਹਨ ਸੰਤ
ਸਰਸਾ, (ਸੱਚ ਕਹੂੰ ਨਿਊਜ਼) ਪੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਸਤਿਸੰਗ, ਸੇਵਾ, ਸਿਮਰਨ ਇਹ ਤਿੰਨੇ ਅਜਿਹੇ ਗਹਿਣੇ ਹਨ ਜੋ ਵੀ ਇਸ ਨੂੰ ਪਹਿਨ ਲੈਂਦਾ ਹੈ ਕਲਿਯੁਗ ਹੋਵੇ ਭਾਵੇਂ ਮਹਾਂ ਕਲਿਯੁਗ ਹੋਵੇ, ਉਸ ‘ਤੇ ਜ਼ਰਾ ਮਾਤਰ ਵੀ ਫ਼ਰਕ ਨਹੀਂ ਪੈਂਦਾ, ਉਹ ਮਾਲਕ ਦੀਆਂ ਖੁਸ਼ੀਆਂ ਦਾ ਹੱਕਦਾਰ ਬਣਿਆ ਰਹਿੰਦਾ ਹੈ, ਉਸ ਦੇ ਅੰਦਰ-ਬਾਹਰ ਚੈਨ ਖੁਸ਼ੀ ਛਾਈ ਰਹਿੰਦੀ ਹੈ ਤੇ ਉਹ ਪਰਮਾਨੰਦ ਦੀ ਪ੍ਰਾਪਤੀ ਦੇ ਨੇੜੇ ਪਹੁੰਚਦਾ ਜਾਂਦਾ ਹੈ, ਤਾਂ ਬੇਹੱਦ ਜ਼ਰੂਰੀ ਹੈ ਬਚਨਾਂ ‘ਤੇ ਅਮਲ ਕਰਨਾ, ਬੇਹੱਦ ਜ਼ਰੂਰੀ ਹੈ ਬਚਨਾਂ ਨੂੰ ਸੁਣ ਕੇ ਬਚਨਾਂ ਨੂੰ ਮੰਨਣਾ, ਇਹੀ ਹੈ ਸਤਿਸੰਗ ਪੀਰ-ਫ਼ਕੀਰ, ਸੰਤ ਜੋ ਕਹਿ ਦੇਵੇ ਤੇ ਇਨਸਾਨ ਸੁਣ ਕੇ ਅਮਲ ਕਰ ਲਵੇ ਤਾਂ ਉਸਦਾ ਬੇੜਾ ਪਾਰ ਹੋ ਜਾਂਦਾ ਹੈ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਤ ਕਿਸੇ ਦਾ ਬੁਰਾ ਨਹੀਂ ਕਰਦੇ, ਉਨ੍ਹਾਂ ਦਾ ਕੰਮ ਸਭ ਦਾ ਭਲਾ ਕਰਨਾ ਹੁੰਦਾ ਹੈ ਇਹ ਗੱਲ ਵੱਖ ਹੈ ਲੋਕਾਂ ਨੂੰ ਭਲਾ ਰਾਸ ਨਹੀਂ ਆਉਂਦਾ, ਪਰ ਸੰਤ ਪੀਰ-ਫ਼ਕੀਰ ਕਿਸੇ ਦੇ ਕਹਿਣ ਨਾਲ ਰੁਕਦੇ ਨਹੀਂ , ਉਹ ਰਾਮ-ਨਾਮ ਲਈ ਅੱਗੇ ਵਧਦੇ ਚਲੇ ਜਾਂਦੇ ਹਨ ਤੇ ਲੋਕਾਂ ਨੂੰ ਜੋੜਦੇ ਚਲੇ ਜਾਂਦੇ ਹਨ ਈਸ਼ਵਰ ਦੀ ਭਗਤੀ, ਪਰਮਪਿਤਾ ਪਰਮਾਤਮਾ ਦੀ ਭਗਤੀ ਸੱਚੇ ਦਿਲੋਂ ਕੀਤੀ ਜਾਵੇ ਤਾਂ ਇਨਸਾਨ ਨੂੰ ਅੰਦਰ-ਬਾਹਰੋਂ ਕੋਈ ਕਮੀ ਨਹੀਂ ਰਹਿੰਦੀ ਸੇਵਾ ਕਰੋ, ਸਿਮਰਨ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ ਤਾਂ ਇਨਸਾਨ ਮਾਲਕ ਦੀਆਂ ਖੁਸ਼ੀਆਂ ਦਾ ਹੱਕਦਾਰ ਜ਼ਰੂਰ ਬਣ ਜਾਂਦਾ ਹੈ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜੋ ਵੀ ਜੀਵ ਸਤਿਸੰਗ ‘ਚ ਆਉਂਦਾ ਹੈ, ਜ਼ਰੂਰ ਖੁਸ਼ੀਆਂ ਨਾਲ ਝੋਲੀਆਂ ਭਰ ਲੈ ਜਾਂਦਾ ਹੈ, ਸਗੋਂ ਭਾਵਨਾ ‘ਤੇ ਨਿਰਭਰ ਕਰਦਾ ਹੈ ਇੱਥੇ ਕਈ ਲੋਕ ਸਿਰਫ਼ ਦੇਖਣ ਆਉਂਦੇ ਹਨ ਕਿ ਕੀ ਤਮਾਸ਼ਾ ਹੈ? ਬੇਪਰਵਾਹ ਮਸਤਾਨਾ ਜੀ ਮਹਾਰਾਜ ਫ਼ਰਮਾਉਂਇਆ ਕਰਦੇ, ਕਿ ‘ਕਾਲ ਨੇ ਤਮਾਸ਼ਾ ਦੁਨੀਆ ਮੇਂ ਬਨਾ ਰਖਾ ਹੈ, ਭਾਈ ਕੋ ਭਾਈ ਸੇ ਲੜਾ ਰਖਾ ਹੈ? ਬੇਟਾ ਬਾਪ ਸੇ ਲੜਤਾ ਹੈ, ਮਾਂ-ਬੇਟੇ ਮੇਂ ਤਕਰਾਰ ਹੈ’ ਲੋਕ ਘਰੋਂ ਕੱਢ ਦਿੰਦੇ ਹਨ ਪਰ ਜਿੱਥੇ ਰਾਮ-ਨਾਮ ਦੀ ਚਰਚਾ ਚੱਲਦੀ ਹੈ,
ਜਿੱਥੇ ਰਾਮ-ਨਾਮ ਦੀ ਗੱਲ ਹੁੰਦੀ ਹੈ, ਲੋਕ ਉਸਨੂੰ ਤਮਾਸ਼ਾ ਸਮਝਦੇ ਹਨ ਜਦੋਂਕਿ ਦੁਨੀਆ ‘ਚ ਹਰ ਜਗ੍ਹਾ ਤਮਾਸ਼ਾ ਹੋ ਰਿਹਾ ਹੈ ਰਾਮ-ਨਾਮ ਤਾਂ ਉਸ ਤਮਾਸ਼ੇ ਨੂੰ ਖ਼ਤਮ ਕਰਨ ਲਈ ਹੈ, ਕਿ ਆਪਸ ‘ਚ ਬੇਗਰਜ਼ ਪਿਆਰ ਕਰੋ, ਇੱਕ ਦੂਜੇ ਦਾ ਸਤਿਕਾਰ ਕਰੋ, ਕਿਸੇ ਦਾ ਦਿਲ ਨਾ ਦੁਖਾਓ, ਸਾਰੇ ਧਰਮ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰਾਮ ਇੱਕ ਹੀ ਮਾਲਕ ਹਨ, ਇੱਕ ਹੀ ਸਭ ਦਾ ਦਾਤਾ ਹੈ ਅਸੀਂ ਸਭ ਇੱਕ ਹਾਂ, ਕਿਸੇ ਨਾਲ ਨਫ਼ਰਤ ਨਾ ਕਰੋ, ਕਿਸੇ ਨੂੰ ਗਲਤ ਨਾ ਕਹੋ ਸੰਤ ਇਹ ਸਿਖਾਉਂਦੇ ਹਨ ਤੇ ਜੋ ਸੁਣ ਕੇ ਅਮਲ ਕਰ ਲੈਂਦੇ ਹਨ
ਉਹ ਹਮੇਸ਼ਾ ਸੁਖੀ ਰਹਿੰਦੇ ਹਨ, ਤਾਂ ਬਚਨ ਸੁਣੋ ਤੇ ਉਨ੍ਹਾਂ ‘ਤੇ ਅਮਲ ਕਰੋ, ਯਕੀਨਨ ਅੰਦਰ ਬਾਹਰ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਤੁਸੀਂ ਜ਼ਰੂਰ ਹੋ ਜਾਓਗੇ ਸੇਵਾ ਦਾ ਕੋਈ ਵੀ ਮੌਕਾ ਖੁੰਝੋ ਨਾ, ਜਦੋਂ ਸਮਾਂ ਮਿਲੇ ਦੀਨ-ਦੁੱਖੀਆਂ ਦੀ ਮੱਦਦ ਕਰੋ, ਤਾਂ ਮਾਲਕ ਦੀ ਦਇਆ, ਮਿਹਰ, ਰਹਿਮਤ ਤੁਹਾਡੇ ‘ਤੇ ਮੋਹਲੇਧਾਰ ਜ਼ਰੂਰ ਵਰਸੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।