ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਰਾਮ-ਨਾਮ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਾਲਕ ਦਾ ਨਾਮ ਲੈਣਾ ਬੜਾ ਮੁਸ਼ਕਲ ਹੈ ਮਨ ਅਤੇ ਮਨਮਤੇ ਲੋਕ ਰੋਕਦੇ-ਟੋਕਦੇ ਹਨ ਇਨਸਾਨ ਪ੍ਰਭੂ ਦਾ ਨਾਮ ਲੈਣਾ ਵੀ ਚਾਹੇ ਤਾਂ ਮਨ ਤਰ੍ਹਾਂ-ਤਰ੍ਹਾਂ ਦੀਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੰਦਾ ਹੈ ਤੁਸੀਂ ਸਿਮਰਨ ਕਰਦੇ ਹੋ,
Anmol Bachan | ਕੁਝ ਦੇਰ ਹੀ ਸਿਮਰਨ ਕਰਦੇ ਹੋ ਅਤੇ ਬਾਅਦ ਵਿੱਚ ਹੋਸ਼ ਹੀ ਨਹੀਂ ਰਹਿੰਦੀ ਕਿ ਮਨ ਤੁਹਾਨੂੰ ਕਿੱਥੋਂ ਦਾ ਕਿੱਥੇ ਲੈ ਗਿਆ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਨ-ਇੰਦਰੀਆਂ ਬੜੇ ਫੈਲਾਓ ‘ਚ ਹਨ ਮਨ ਇਨਸਾਨ ਨੂੰ ਸਿਮਰਨ ਨਹੀਂ ਕਰਨ ਦਿੰਦਾ, ਮਾਲਕ ਵੱਲ ਨਹੀਂ ਚੱਲਣ ਦਿੰਦਾ ਜਿੱਥੇ ਮਾਲਕ ਦੀ ਚਰਚਾ ਹੁੰਦੀ ਹੋਵੇ, ਉੱਥੇ ਮੀਣ-ਮੇਖ ਕੱਢਦਾ ਰਹਿੰਦਾ ਹੈ, ਹਾਲਾਂਕਿ ਉਸ ਦੀਆਂ ਖੁਦ ਦੀਆਂ ਕਮੀਆਂ ਦਾ ਕੋਈ ਅੰਦਾਜ਼ਾ ਹੀ ਨਹੀਂ ਹੁੰਦਾ
Anmol Bachan | ਪੂਜਨੀਕ ਗੁਰੁ ਜੀ ਫ਼ਰਮਾਉਂਦੇ ਹਨ ਕਿ ਮਨ ਬੜਾ ਜ਼ਾਲਮ, ਸ਼ਾਤਿਰ ਹੈ ਤੁਸੀਂ ਜਦੋਂ ਤੱਕ ਸਿਮਰਨ ਨਹੀਂ ਕਰੋਗੇ, ਇਹ ਕਾਬੂ ‘ਚ ਨਹੀਂ ਆਵੇਗਾ ਸਿਮਰਨ ਕਰਨ ਨਾਲ ਮਨ ਕਾਬੂ ਵਿੱਚ ਆਉਂਦਾ ਹੈ ਜੇਕਰ ਸਿਮਰਨ, ਭਗਤੀ-ਇਬਾਦਤ ਕੀਤੀ ਜਾਵੇ ਤਾਂ ਮਨ ਕਾਬੂ ਵਿੱਚ ਆ ਸਕਦਾ ਹੈ ਨਹੀਂ ਤਾਂ ਮਨ ਵਧਦਾ ਹੀ ਤੁਰਿਆ ਜਾਂਦਾ ਹੈ ਅਤੇ ਜੀਵ ਗੁੰਮਰਾਹ ਹੋ ਜਾਂਦਾ ਹੈ ਜਿਵੇਂ ਟਾਇਰ ਵਿੱਚ ਹਵਾ ਭਰਦੇ ਹਾਂ ਤਾਂ ਉਹ ਫੁੱਲਦਾ ਜਾਂਦਾ ਹੈ, ਉਸੇ ਤਰ੍ਹਾਂ ਮਨ ਗੰਦੇ, ਬੁਰੇ ਵਿਚਾਰਾਂ ਦੀ ਹਵਾ ਦਿੰਦਾ ਹੈ ਅਤੇ ਇਨਸਾਨ ਫੁੱਲਦਾ ਜਾਂਦਾ ਹੈ
ਉਸ ਵਿੱਚ ਹੰਕਾਰ, ਘਮੰਡ ਆਪਣੇ-ਆਪ ਆਉਣ ਲੱਗਦਾ ਹੈ ਉਸਨੂੰ ਪੀਰ-ਫ਼ਕੀਰ ਦੇ ਬਚਨ ਚੰਗੇ ਨਹੀਂ ਲੱਗਦੇ ਉਸਨੂੰ ਸਿਰਫ਼ ਆਪਣੀਆਂ ਗੱਲਾਂ ਸਹੀ ਲੱਗਦੀਆਂ ਹਨ ਅਤੇ ਦੂਜੇ ਸਾਰੇ ਗਲਤ ਲੱਗਦੇ ਹਨ ਇਸ ਤਰ੍ਹਾਂ ਮਨ ਇਨਸਾਨ ਨੂੰ ਭਟਕਾਉਂਦਾ, ਗੁੰਮਰਾਹ ਕਰਦਾ ਹੈ, ਮਾਲਕ ਤੋਂ ਦੂਰ ਕਰਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਪ੍ਰਭੂ ਦਾ ਨਾਮ ਹੈ ਤੁਹਾਨੂੰ ਘਰ ਵਿੱਚ, ਕੰਮ-ਧੰਦੇ ਵਿੱਚ ਕੋਈ ਵੀ ਪਰੇਸ਼ਾਨੀ, ਦੁੱਖ-ਤਕਲੀਫ਼ ਹੈ ਤਾਂ ਤੁਸੀਂ ਘਰ ਵਿੱਚ ਖਾਣਾ ਵਗੈਰਾ ਸਿਮਰਨ ਕਰਕੇ ਬਣਾਓ ਤੁਰਦੇ-ਫਿਰਦੇ ਸਿਮਰਨ ਕਰੋ ਦੋ-ਤਿੰਨ ਮਹੀਨੇ ਲਗਾਤਾਰ ਸਿਮਰਨ ਕਰੋ, ਮਿਹਨਤ ਕਰੋ ਤਾਂ ਯਕੀਨਨ ਮਾਲਕ ਅੰਦਰੋਂ ਖ਼ਿਆਲ ਦੇਣਗੇ ਅਤੇ ਤੁਹਾਨੂੰ ਪਰੇਸ਼ਾਨੀ ‘ਚੋਂ ਨਿੱਕਲਣ ਦਾ ਰਸਤਾ ਜ਼ਰੂਰ ਮਿਲ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.