ਭਗਤੀ ਇਬਾਦਤ ਨਾਲ ਸਾਫ਼ ਹੁੰਦਾ ਹੈ ਅੰਤਰ ਹਿਰਦਾ : ਪੂਜਨੀਕ ਗੁਰੂ ਜੀ

ਭਗਤੀ ਇਬਾਦਤ ਨਾਲ ਸਾਫ਼ ਹੁੰਦਾ ਹੈ ਅੰਤਰ ਹਿਰਦਾ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਇਸ ਸੜਦੇ-ਬਲਦੇ ਭੱਠ, ਇਸ ਕਲਿਯੁਗ ‘ਚ ਆਤਮਾ ਲਈ ਸੰਜੀਵਨੀ ਹੈ ਮਰ ਰਹੀ ਇਨਸਾਨੀਅਤ, ਤੜਫ਼ ਰਹੀ ਇਨਸਾਨੀਅਤ ਨੂੰ ਜੇਕਰ ਕੋਈ ਜ਼ਿੰਦਾ ਰੱਖ ਸਕਦਾ ਹੈ ਤਾਂ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਉਸ ਈਸ਼ਵਰ ਦਾ ਨਾਮ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ਉਸ ਮਾਲਕ ਦਾ ਨਾਮ ਜਿਸ ਨੇ ਸਾਰੀ ਤ੍ਰਿਲੋਕੀ ਨੂੰ ਬਣਾਇਆ ਹੈ, ਸਾਰੀਆਂ ਤ੍ਰਿਲੋਕੀਆਂ ਨੂੰ, ਦੋਵਾਂ ਜਹਾਨਾਂ ਨੂੰ ਬਣਾਉਣ ਵਾਲਾ ਉਹ ਕਣ-ਕਣ ‘ਚ ਜ਼ੱਰ੍ਹੇ-ਜ਼ੱਰ੍ਹੇ ‘ਚ ਮੌਜ਼ੂਦ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਮਾਲਕ ਦਾ ਨਾਮ ਜੇਕਰ ਇਨਸਾਨ ਜਪੇਗਾ, ਭਗਤੀ-ਇਬਾਦਤ ਕਰੇਗਾ ਤਾਂ ਯਕੀਨਨ ਇਨਸਾਨ ਜਿਉਂਦੇ-ਜੀਅ ਬਹਾਰ ਵਰਗੀ ਜ਼ਿੰਦਗੀ ਜੀਅ ਸਕੇਗਾ ਅਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਮੋਕਸ਼ ਮੁਕਤੀ ਪ੍ਰਾਪਤ ਕਰਕੇ ਪਰਮ ਪਿਤਾ ਪਰਮਾਤਮਾ ਦੀ ਗੋਦ ‘ਚ ਜਾ ਸਮਾਏਗਾ

ਇਸ ਲਈ ਈਸ਼ਵਰ ਦੇ ਨਾਮ ਦੀ ਭਗਤੀ-ਇਬਾਦਤ ਅਤੀ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ ਜਦੋਂ ਤੱਕ ਇਨਸਾਨ ਮਾਲਕ ਨੂੰ ਯਾਦ ਨਹੀਂ ਕਰਦਾ, ਉਸ ਦੀ ਭਗਤੀ ਇਬਾਦਤ ਨਹੀਂ ਕਰਦਾ, ਹਿਰਦੇ ਦੀ ਮੈਲ ਸਾਫ਼ ਨਹੀਂ ਹੁੰਦੀ ਅਤੇ ਜਦੋਂ ਤੱਕ ਅੰਦਰ ਦੀ ਮੈਲ ਸਾਫ਼ ਨਹੀਂ ਹੁੰਦੀ ਸੰਤ, ਪੀਰ-ਫ਼ਕੀਰ ਦੀ ਕੋਈ ਗੱਲ ਸਮਝ ਨਹੀਂ ਆਉਂਦੀ ਜਦੋਂ ਇਨਸਾਨ ਦੇ ਅੰਦਰ ਮੈਲ ਹੁੰਦੀ ਹੈ,

ਇਨਸਾਨ ਦੇ ਅੰਦਰ ਗ਼ਲਤ ਵਿਚਾਰ ਹੁੰਦੇ ਹਨ ਤਾਂ ਉਹ ਗ਼ਲਤ ਹੀ ਸੋਚਦਾ ਰਹਿੰਦਾ ਹੈ, ਚੰਗੀ ਗੱਲ ਉਸ ਨੂੰ ਭਾਉਂਦੀ ਨਹੀਂ ਸੰਤਾਂ ਦੇ ਬਚਨਾਂ ਨੂੰ ਵੀ ਤਰੋੜ-ਮਰੋੜ ਕੇ ਆਪਣੇ ਹਿਸਾਬ ਨਾਲ ਲੋਕ ਇਸਤੇਮਾਲ ਕਰਦੇ ਹਨ ਜੋਕਿ ਬਿਲਕੁਲ ਗ਼ਲਤ ਹੈ ਅਜਿਹਾ ਨਹੀਂ ਕਰਨਾ ਚਾਹੀਦਾ ਇਹ ਸ਼ੈਤਾਨ ਦਿਮਾਗ ਦਾ ਕੰਮ ਹੁੰਦਾ ਹੈ ਸੰਤਾਂ ਦੇ ਬਚਨਾਂ ਨੂੰ ਜੋ ਕੋਈ ਤਰੋੜ-ਮਰੋੜ ਕੇ ਪੇਸ਼ ਕਰਦਾ ਹੈ, ਉਹ ਦੁਖੀ ਰਹਿੰਦਾ ਹੈ, ਗਮਗੀਨ ਰਹਿੰਦਾ ਹੈ, ਰੋਗਾਂ ਦਾ ਘਰ ਬਣ ਜਾਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਦੇ ਬਚਨ ਨਹੀਂ ਹੁੰਦੇ ਉਹ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਕਰਦੇ ਹਨ, ਬਚਨ ਤਾਂ ਪਰਮ ਪਿਤਾ ਪਰਮਾਤਮਾ ਦੇ ਹੁੰਦੇ ਹਨ ਇਸ ਲਈ ਪੀਰ, ਫ਼ਕੀਰ ਦੀ ਗੱਲ ਸੁਣੋ, ਅਮਲ ਕਰੋ, ਉਸ ਦੇ ਅਨੁਸਾਰ ਚੱਲੋ ਤਾਂ ਜ਼ਿੰਦਗੀ ਦੇ ਆਦਰਸ਼ ਦੀ ਪ੍ਰਾਪਤੀ ਦਾ ਬੀਮਾ ਹੋ ਜਾਂਦਾ ਹੈ ਦੁਨੀਆਂ ‘ਚ ਬੀਮਾ ਪਾਲਿਸੀ ਬਹੁਤ ਹੈ ਪਰ ਰਾਮ ਨਾਮ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ ਇਬਾਦਤ ਦੀ ਬੀਮਾ ਪਾਲਿਸੀ ਅਜਿਹੀ ਹੈ, ਜਿਸ ਨੂੰ ਜੇਕਰ ਆਦਮੀ ਆਪਣੀ ਜ਼ਿੰਦਗੀ ‘ਚ ਅਪਣਾ ਲਵੇ, ਤਾਂ ਇੱਥੇ ਅਤੇ ਅਗਲੇ ਜਹਾਨ ‘ਚ ਵੀ ਉਸ ਆਤਮਾ ਦਾ ਬੀਮਾ ਪੱਕਾ ਹੋ ਜਾਂਦਾ ਹੈ ਕਿ ਉਹ ਗ਼ਮ, ਦੁੱਖ, ਦਰਦ, ਚਿੰਤਾਵਾਂ ਤੋਂ ਬਚੇਗੀ ਅਤੇ ਮਾਲਕ ਦੀ ਗੋਦ ‘ਚ ਬੈਠ ਕੇ ਨਿੱਜਧਾਮ ਜ਼ਰੂਰ ਜਾਵੇਗੀ ਇਸ ਲਈ ਸਿਮਰਨ ਦਾ ਪੱਕਾ ਹੋਣਾ ਜ਼ਰੂਰੀ ਹੈ ਅਤੇ ਜੋ ਸਿਮਰਨ ਕਰਦੇ ਹਨ ਉਹ ਗੱਲ-ਗੱਲ ‘ਤੇ ਭੜਕਦੇ ਨਹੀਂ, ਇਹ ਉਨ੍ਹਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ

ਉਨ੍ਹਾਂ ਨੇ ਕਾਮ ਵਾਸਨਾ , ਕ੍ਰੋਧ, ਲੋਭ, ਮੋਹ, ਹੰਕਾਰ ਤੰਗ ਨਹੀਂ ਕਰਦੇ, ਉਨ੍ਹਾਂ ਦੇ ਹਿਰਦੇ ‘ਚ ਪਰਮਾਰਥ ਇਨਸਾਨੀਅਤ ਹਮੇਸ਼ਾ ਜਿੰਦਾ ਰਹਿੰਦੀ ਹੈ, ਉਹ ਉਸ ਪਰਮ ਪਿਤਾ ਪਰਮਾਤਮਾ ਤੋਂ ਵਧ ਕੇ ਕਿਸੇ ਨੂੰ ਨਹੀਂ ਮੰਨਦੇ, ਆਪਣੀਆਂ ਅੱਖਾਂ ‘ਚ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਲੈ ਕੇ ਆਉਂਦੇ, ਆਪਣੇ ਫਰਜ਼, ਕਰਤੱਵ ਦਾ ਨਿਰਵਾਹ ਸਹੀ ਢੰਗ ਨਾਲ ਕਰਦੇ ਹਨ ਅਤੇ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹੋਏ ਮਾਲਕ ਨਾਲ ਓੜ ਨਿਭਾਉਂਦੇ ਹਨ ਉਨ੍ਹਾਂ ਨੂੰ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ, ਬਸ ਪਰਮ ਪਿਤਾ ਪਰਮਾਤਮਾ ਨਾਲ ਹੀ ਜੁੜਾਅ ਰਹਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.