ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਰੂਹਾਨੀਅਤ ਅਨਮੋਲ ਬਚਨ ਰੱਬ ਦਾ ਨਾਮ ਜਪ...

    ਰੱਬ ਦਾ ਨਾਮ ਜਪਣ ਨਾਲ ਨਹੀਂ ਰਹਿੰਦੀ ਕੋਈ ਕਮੀ : ਪੂਜਨੀਕ ਗੁਰੂ ਜੀ

    ਰੱਬ ਦਾ ਨਾਮ ਜਪਣ ਨਾਲ ਨਹੀਂ ਰਹਿੰਦੀ ਕੋਈ ਕਮੀ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਸਰੀਰ ‘ਚ ਅੱਲ੍ਹਾ, ਮਾਲਕ ਦਾ ਨਾਮ ਜਪਿਆ ਜਾਵੇ ਤਾਂ ਇਹ ਬੇਸ਼ਕੀਮਤੀ ਬਣ ਸਕਦਾ ਹੈ ਅਤੇ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰ ਸਕਦਾ ਹੈ ਪਰ ਇਸ ਲਈ ਸਿਮਰਨ ਕਰਨਾ ਪਵੇਗਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਸਰੀਰ ਦੀ ਤਾਕਤ ਲਈ ਬਹੁਤ ਕੁਝ ਖਾਂਦਾ ਹੈ ਪਰ ਜਿਸ ਦੀ ਵਜ੍ਹਾ ਨਾਲ ਸਰੀਰ ਤੰਦਰੁਸਤ ਹੈ, ਆਤਮਾ ਨੂੰ ਸੁਖ-ਸ਼ਾਂਤੀ ਮਿਲਦੀ ਹੈ ਉਹ ਤਰੀਕਾ ਕੋਈ-ਕੋਈ ਹੀ ਅਪਣਾਉਂਦਾ ਹੈ। ਉਹ ਤਰੀਕਾ (ਮਾਲਕ ਦਾ ਨਾਮ) ਤੁਸੀਂ ਕਦੇ ਵੀ, ਕਿਤੇ ਵੀ ਅਪਣਾ ਸਕਦੇ ਹੋ।

    ਜਿਵੇਂ ਤੁਸੀਂ ਪੈਦਲ ਜਾ ਰਹੇ ਹੋ, ਪੈਰਾਂ ਨਾਲ ਚਲਦੇ ਜਾਓ, ਅੱਖਾਂ ਨਾਲ ਵੇਖਦੇ ਜਾਓ ਅਤੇ ਜ਼ੁਬਾਨ ਅਤੇ ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਜਾਓ। ਤੁਸੀਂ ਜਿੱਥੇ ਜਾਣਾ ਚਾਹੋਗੇ ਉਥੇ ਵੀ ਪਹੁੰਚ ਜਾਓਗੇ ਅਤੇ ਮਾਲਕ ਦੀ ਭਗਤੀ ਵੀ ਹੋ ਰਹੀ ਹੈ। ਕੰਮ-ਧੰਦਾ ਕੁਝ ਵੀ ਨਹੀਂ ਛੱਡਣਾ, ਸਗੋਂ ਕੰਮ-ਧੰਦਾ ਕਰਦੇ, ਲੇਟਕੇ, ਖਾਂਦੇ-ਪੀਂਦੇ, ਸੌਂਦੇ-ਜਾਗਦੇ ਤੁਸੀਂ ਜ਼ੁਬਾਨ  ਅਤੇ ਖਿਆਲਾਂ ਨਾਲ ਮਾਲਕ ਦਾ ਨਾਮ ਜਪ ਸਕਦੇ ਹੋ। ਜੇਕਰ ਤੁਹਾਡੇ ਦਿਲੋ-ਦਿਮਾਗ ‘ਚ ਮਾਲਕ ਦੀ ਤਾਰ ਜੁੜ ਜਾਂਦੀ ਹੈ ਤਾਂ ਤੁਹਾਨੂੰ ਕਿਸੇ ਵੀ ਸਹਾਰੇ ਦੀ ਜ਼ਰੂਰਤ ਨਹੀਂ ਪਵੇਗੀ।

    ਮਾਲਕ ਪ੍ਰਤੀ ਅਜਿਹਾ ਅਹਿਸਾਸ ਹੋ ਜਾਵੇ ਤਾਂ ਉਸ ਨੂੰ ਸੱਚਾ ਸੁੱਖ ਮਿਲਦਾ ਹੈ, ਉਸ ਦੀ ਆਤਮਾ ਆਵਾਗਮਨ ਤੋਂ ਆਜ਼ਾਦ ਹੋ ਜਾਂਦੀ ਹੈ ਅਤੇ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦੀ ਹੈ। ਜੋ ਲੋਕ ਸੇਵਾ-ਸਿਮਰਨ ਨੂੰ  ਗਹਿਣੇ ਬਣਾ ਲੈਂਦੇ ਹਨ, ਅਮਲ ਕਰਦੇ ਹਨ, ਮਾਲਕ ਉਨ੍ਹਾਂ ‘ਤੇ ਆਪਣੀ ਦਇਆ-ਮਿਹਰ, ਰਹਿਮਤ ਜ਼ਰੂਰ ਕਰਦਾ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਸੇਵਾ ਕਰਨੀ ਬੜੀ ਹੀ ਮੁਸ਼ਕਲ ਹੈ। ਕੋਈ ਭਾਗਾਂ ਵਾਲੇ ਜੀਵ ਹੁੰਦੇ ਹਨ ਜੋ ਸੇਵਾ ਕਰਦੇ ਹਨ।

    ਸੇਵਾ ਦੇ ਨਾਲ-ਨਾਲ  ਸਿਮਰਨ, ਭਗਤੀ-ਇਬਾਦਤ ਕੀਤੀ ਜਾਵੇ ਤਾਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ। ਪਰ ਇਨਸਾਨ ਸੇਵਾ ਨਹੀਂ ਕਰਦਾ, ਜੇਕਰ ਸੇਵਾ ਕਰਦਾ ਹੈ ਤਾਂ ਸਿਮਰਨ ਨਹੀਂ ਕਰਦਾ। ਸੇਵਾ ਦੇ ਨਾਲ ਥੋੜ੍ਹਾ-ਥੋੜ੍ਹਾ ਸਿਮਰਨ ਹੋ ਜਾਵੇ ਤਾਂ ਤੁਸੀਂ ਪਰਮਾਨੰਦ ਦੇ ਕਾਬਲ ਬਣ ਜਾਓਗੇ। ਇਸ ਘੋਰ ਕਲਿਯੁਗ ‘ਚ ਜੇਕਰ ਤੁਸੀਂ ਸੁੱਖ-ਸ਼ਾਂਤੀ ਚਾਹੁੰਦੇ ਹੋ ਤਾਂ ਚਿੰਤਾ ਕਰਨੀ, ਟੈਨਸ਼ਨ ਲੈਣੀ ਛੱਡ ਦਿਓ। ਕਿਉਂਕਿ ਚਿੰਤਾ ਅਜਿਹੀ ਬਲ਼ਾ ਹੈ ਜੋ ਇਨਸਾਨ ਨੂੰ ਜਿਉਂਦੇ-ਜੀਅ ਪਤਾ ਨਹੀਂ ਕਿੰਨੀ ਵਾਰ ਸਾੜਦੀ ਹੈ।

    ਇਸ ਸੰਸਾਰ ‘ਚ ਚਿੰਤਾ ਵਰਗਾ ਕੋਈ ਦੁਖ ਨਹੀਂ ਅਤੇ ਖੁਸ਼ੀ ਵਰਗੀ ਕੋਈ ਦਵਾਈ ਨਹੀਂ ਪਰ ਖੁਸ਼ੀ ਉਹ ਹੋਣੀ ਚਾਹੀਦੀ ਹੈ ਜੋ ਅੰਦਰੋਂ ਦਿਲੋ-ਦਿਮਾਗ ‘ਤੇ ਛਾ ਜਾਵੇ। ਇਸ ਲਈ ਸੇਵਾ-ਸਿਮਰਨ ‘ਚ ਧਿਆਨ ਲਾਓ, ਅੰਦਰ ਦੀ ਸਫ਼ਾਈ ਕਰੋ ਤਾਂ ਤੁਸੀਂ ਅੰਦਰੋਂ ਖੁਸ਼ੀ ਹਾਸਲ ਕਰੋਗੇ ਅਤੇ ਚਿਹਰੇ ‘ਤੇ ਮਾਲਕ ਦਾ ਨੂਰ ਜ਼ਰੂਰ ਆ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.