ਸੰਤ ਸਭ ਦਾ ਭਲਾ ਹੀ ਮੰਗਦੇ ਹਨ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਸੰਸਾਰ ‘ਚ ਇਨਸਾਨ ਸਵੇਰ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਲੈ ਕੇ ਸਵੇਰ ਤੱਕ ਆਪਣੇ ਹਿਸਾਬ ਨਾਲ ਕੰਮਾਂ, ਸੁਖ-ਸ਼ਾਂਤੀ ਲਈ ਸਮਾਂ ਲਾਉਂਦਾ ਹੈ ਕੋਈ ਵੀ ਇਹ ਸੋਚ ਕੇ ਸਮਾਂ ਨਹੀਂ ਲਾਉਂਦਾ ਕਿ ਆਉਣ ਵਾਲੇ ਸਮੇਂ ‘ਚ ਉਹ ਦੁਖੀ, ਪਰੇਸ਼ਾਨ ਹੋਵੇਗਾ ਪਰ ਫਿਰ ਵੀ ਇਨਸਾਨ ਜਾਣੇ-ਅਣਜਾਣੇ ‘ਚ ਅਜਿਹਾ ਕਰ ਲੈਂਦਾ ਹੈ ਕਿ ਆਉਣ ਵਾਲੇ ਸਮੇਂ ‘ਚ ਉਸਨੂੰ ਦੁੱਖ-ਦਰਦ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਮਨੁੱਖੀ ਜਨਮ ਮਿਲਿਆ ਹੈ ਅਤੇ ਇਸ ਜਨਮ ਵਿਚ ਤੁਹਾਨੂੰ ਭਗਤੀ ਕਰਨ ਦਾ ਤਰੀਕਾ ਵੀ ਮਿਲਿਆ ਹੈ ਭਗਤੀ ਕਰਨ ਲਈ ਹਰ ਸਮਾਂ ਬੇਸ਼ਕੀਮਤੀ ਹੈ ਭਗਤੀ ਕਰਨ ਵਾਲੇ ਸਮੇਂ ‘ਚ ਤੁਹਾਨੂੰ ਸੁਖ ਮਿਲੇ ਅਤੇ ਆਉਣ ਵਾਲੇ ਸਮੇਂ ਵਿਚ ਵੀ ਚੰਗਾ ਹੋ ਜਾਵੇ, ਇਸ ਲਈ ਸੰਤ ਜੀਵਾਂ ਨੂੰ ਸਤਿਸੰਗ ‘ਚ ਸਮਝਾਉਂਦੇ ਹਨ ਅਤੇ ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਕਰਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕਿਸੇ ਨਾਲ ਕੋਈ ਵੀ ਵੈਰ-ਵਿਰੋਧ ਨਹੀਂ ਹੁੰਦਾ ਤੁਹਾਡਾ ਮਨ ਚਾਹੇ ਇਹ ਗੱਲ ਨਾ ਮੰਨੇ, ਇਹ ਵੱਖਰੀ ਗੱਲ ਹੈ, ਕਿਉਂਕਿ ਮਨ ਬੜਾ ਜ਼ਾਲਮ ਹੈ ਇਸਦਾ ਕੰਮ ਹੀ ਇਨਸਾਨ ਨੂੰ ਗੁੰਮਰਾਹ ਕਰਨਾ ਹੁੰਦਾ ਹੈ ਪਰ ਸੰਤ ਕਦੇ ਕਿਸੇ ਲਈ ਬੁਰਾ ਸੋਚ ਹੀ ਨਹੀਂ ਸਕਦੇ ਸਗੋਂ ਉਹ ਸਾਰਿਆਂ ਲਈ ਭਲਾ ਮੰਗਦੇ ਹਨ ਅਤੇ ਮਾਲਕ ਅੱਗੇ ਚੰਗੇ ਦੀ ਦੁਆ ਕਰਦੇ ਹਨ ਫਿਰ ਜੋ ਜੀਵ ਸੁਣ ਕੇ ਮੰਨ ਲੈਂਦੇ ਹਨ, ਉਨ੍ਹਾਂ ਦਾ ਭਲਾ ਜ਼ਰੂਰ ਹੁੰਦਾ ਹੈ ਇਨਸਾਨ ਦੇ ਜਨਮ ਦੇ ਮਨੋਰਥ ‘ਤੇ ਚਾਨਣਾ ਪਾਉਂਦਿਆਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਾਮ- ਵਾਸਨਾ, ਮਨ-ਮਾਇਆ ਵਿੱਚ ਤਾਂ ਸਾਰੀਆਂ ਜੂਨਾਂ ਹੀ ਬੱਝੀਆਂ ਹੋਈਆਂ ਹਨ
ਪਰ ਇਨਸਾਨ ਨੇ ਅਜਿਹਾ ਕੀ ਕੀਤਾ ਹੈ ਕਿ ਉਸਨੂੰ ਸਰਵਸ੍ਰੇਸ਼ਠ ਕਿਹਾ ਗਿਆ ਹੈ? ਕਈ ਮਾਮਲਿਆਂ ਵਿੱਚ ਤਾਂ ਇਨਸਾਨ ਪਸ਼ੂਆਂ ਤੋਂ ਜ਼ਿਆਦਾ ਗਿਰ ਗਿਆ ਹੈ ਪਸ਼ੂਆਂ ਦਾ ਇੱਕ ਸਮਾਂ ਹੁੰਦਾ ਹੈ ਜਦੋਂ ਉਹ ਵਿਸ਼ੇਵਕਾਰ ਵਿੱਚ ਪੈਂਦੇ ਹਨ ਪਰ ਅੱਜ ਦੇ ਇਨਸਾਨ ਲਈ ਤਾਂ ਕੋਈ ਸਮਾਂ ਹੀ ਨਹੀਂ ਹੈ ਇਨਸਾਨ ਨੇ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰਨਾ ਸੀ, ਪਰ ਅੱਜ ਦਾ ਇਨਸਾਨ ਇਹ ਗੱਲ ਭੁੱਲ ਚੁੱਕਿਆ ਹੈ ਇਨਸਾਨ ਬਾਲ-ਬੱਚੇ, ਘਰ-ਪਰਿਵਾਰ ਬਣਾਉਂਦਾ ਹੈ ਫਿਰ ਇਹ ਸੰਸਾਰ ਛੱਡਦਾ ਹੈ ਅਤੇ ਦੂਸਰੇ ‘ਚ ਚਲਾ ਜਾਂਦਾ ਹੈ
ਤੁਸੀਂ ਘਰ ਦੇ ਮੁਖੀ ਉਦੋਂ ਤੱਕ ਹੋ ਜਦੋਂ ਤੱਕ ਉਸ ਮਾਲਕ ਨੂੰ ਇਹ ਮਨਜ਼ੂਰ ਹੈ ਜਦੋਂ ਬੁਲਾਵਾ ਆਵੇਗਾ, ਤਾਂ ਤੁਸੀਂ ਚਲੇ ਜਾਵੋਗੇ ਅਤੇ ਆਪਣੇ-ਆਪ ਤੁਹਾਡੀ ਔਲਾਦ ਘਰ ਦੀ ਮੁਖੀ ਬਣ ਜਾਵੇਗੀ ਅਤੇ ਕੁਝ ਸਮੇਂ ਬਾਅਦ ਤੁਹਾਨੂੰ ਭੁਲਾ ਦਿੱਤਾ ਜਾਵੇਗਾ ਇਸ ਲਈ ਤੁਸੀਂ ਕੋਈ ਅਜਿਹਾ ਕੰਮ ਕਰਕੇ ਜਾਓ, ਜਿਸ ਨਾਲ ਲੋਕ ਇਹ ਸੋਚਣ ਕਿ ਧੰਨ ਹਨ ਉਹ ਮਾਂ-ਬਾਪ, ਜਿਨ੍ਹਾਂ ਨੇ ਅਜਿਹੀ ਔਲਾਦ ਨੂੰ ਜਨਮ ਦਿੱਤਾ ਇਹ ਤਾਂ ਹੀ ਸੰਭਵ ਹੈ ਜੇਕਰ ਪ੍ਰਭੂ ਦਾ ਨਾਮ ਲਿਆ ਜਾਵੇ, ਮਾਲਕ ਦੀ ਭਗਤੀ ਕੀਤੀ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.