Saint Dr. MSG ਦੇ 55ਵੇਂ ਜਨਮ ਦਿਨ ਮੌਕੇ ਬਣਾਈ 55 ਫੁੱਟ ਦੀ ਵਿਸ਼ਾਲ ਰੱਖੜੀ

msg, Saint Dr. MSG

ਬਲਾਕ ਮਹਿਲਾਂ ਚੌਕ ਦੇ ਕਸਬਾ ਸੂਲਰ ਘਰਾਟ ਦਾ ਸਤਿਗੁਰੂ ਪ੍ਰਤੀ ਅਨੋਖਾ ਪ੍ਰੇਮ

ਦਰਜ਼ਨ ਤੋਂ ਵੱਧ ਸੇਵਾਦਾਰਾਂ ਨੇ ਲਗਾਤਾਰ ਪੰਦਰ੍ਹਾਂ ਦਿਨ ’ਚ ਬਣਾਈ ਵਿਸ਼ਾਲ ਰੱਖੜੀ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਸਤਿਗੁਰੂ ਪ੍ਰਤੀ ਏਨਾ ਪ੍ਰੇਮ ਤੇ ਵਿਸ਼ਵਾਸ ਰੱਖਦੇ ਹਨ ਜਿਸਦੀ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ ਅਜਿਹਾ ਹੀ ਇੱਕ ਪ੍ਰੇਮਨੁਮਾ ਤੇ ਅਨੋਖਾ ਕੰਮ ਕੀਤਾ ਹੈ। ਬਲਾਕ ਮਹਿਲਾਂ ਚੌਕ ਦੇ ਕਸਬਾ ਸੂਲਰ ਘਰਾਟ ਦੀ ਸਾਧ-ਸੰਗਤ ਨੇ ਜਿਨ੍ਹਾਂ ਨੇ 15 ਦਿਨ ਦੀ ਮੁਸ਼ੱਕਤ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 55ਵੇਂ ਜਨਮ ਦਿਨ ਦੀ ਖੁਸ਼ੀ ਵਿੱਚ 55 ਫੁੱਟ ਦੀ ਰੱਖੜੀ ਤਿਆਰ ਕੀਤੀ ਹੈ।

ਰੱਖੜੀ ਵਿੱਚ ਤਿੰਨਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸਜਾਏ

ਇਸ ਸਬੰਧੀ ਬਲਾਕ ਮਹਿਲਾਂ ਚੌਕ ਦੇ ਪੰਦਰ੍ਹਾਂ ਮੈਂਬਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਸੂਲਰ ਘਰਾਟ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  (Saint Dr. MSG) ਦੇ 55ਵੇਂ ਜਨਮ ਦਿਨ ਸਬੰਧੀ ਅਤੇ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਇੱਕ ਵਿਸ਼ਾਲ ਰੱਖੜੀ ਤਿਆਰ ਕੀਤੀ ਹੈ ਜਿਸਦੀ ਲੰਬਾਈ 55 ਫੁੱਟ ਹੈ ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਦਰਜ਼ਨ ਤੋਂ ਵੱਧ ਪ੍ਰੇਮੀਆਂ ਤੇ ਭੈਣਾਂ ਨੇ 15 ਦਿਨ ਕੰਮ ਕੀਤਾ ਇਸ ਵਿਸ਼ਾਲ ਰੱਖੜੀ ਵਿੱਚ ਪ੍ਰੇਮੀਆਂ ਵੱਲੋਂ ਵਿਚਕਾਰ ਇੱਕ ਟਾਈਮ ਪੀਸ ਲਾਇਆ ਹੈ, ਇਸ ਤੋਂ ਇਲਾਵਾ ਰੱਖੜੀ ਵਿੱਚ ਤਿੰਨਾਂ ਪਾਤਸ਼ਾਹੀਆਂ ਦੇ ਸਰੂਪ ਲਾਏ ਹਨ।


ਰੱਖੜੀ ਦੇ ਆਸੇ ਪਾਸੇ ਭਾਰਤ ਦੇ ਕੌਮੀ ਝੰਡੇ ਲਗਾਏ ਗਏ

ਇਸ ਤੋਂ ਇਲਾਵਾ ਰੱਖੜੀ ਵਿੱਚ ਲਾਈਟਾਂ, ਡੇਰਾ ਸ਼ਰਧਾਲੂਆਂ ਵੱਲੋਂ ਬੋਲੀ ਜਾਂਦੀ ਅਰਦਾਸ ਵੀ ਲਿਖੀ ਗਈ ਹੈ ਇਸ ਤੋਂ ਇਲਾਵਾ ਜਾਮ ਏ ਇੰਸਾਂ ਵਾਲੇ ਲਾਕਟ ਦੀ ਸ਼ਕਲ ਬਣਾਈ ਗਈ ਹੈ, ਉਪਰ ਨਾਅਰਾ ਲਿਖਿਆ ਗਿਆ ਹੈ ਅਤੇ ਰੱਖੜੀ ਦੇ ਆਸੇ ਪਾਸੇ ਭਾਰਤ ਦੇ ਕੌਮੀ ਝੰਡੇ ਲਾਏ ਗਏ ਹਨ ਉਨ੍ਹਾਂ ਦੱਸਿਆ ਕਿ ਇਹ ਰੱਖੜੀ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ’ਤੇ ਭੇਜੀ ਜਾਵੇਗੀ।

ਇਸ ਕੰਮ ਵਿੱਚ ਜਸਵੰਤ ਕੌਰ ਇੰਸਾਂ, ਹਰਜੀਤ ਕੌਰ ਇੰਸਾਂ, ਸੁਨੀਤਾ ਰਾਣੀ ਇੰਸਾਂ, ਜਸਵਿੰਦਰ ਕੌਰ ਇੰਸਾਂ, ਕੁਲਵਿੰਦਰ ਕੌਰ ਇੰਸਾਂ, ਖੁਸ਼ਪ੍ਰੀਤ ਕੌਰ ਇੰਸਾਂ, ਪੁਸ਼ਪਾ ਰਾਣੀ ਇੰਸਾਂ, ਸੰਤੋਸ਼ ਰਾਣੀ ਇੰਸਾਂ, ਨੀਸ਼ੂ ਰਾਣੀ, ਹਰਜੀਤ ਇੰਸਾਂ, ਪਵਨ ਕੁਮਾਰ ਇੰਸਾਂ, ਜਗਤਵਿੰਦਰ ਇੰਸਾਂ, ਜੋਨੀ ਇੰਸਾਂ, ਜੱਗਾ ਸਿੰਘ ਇੰਸਾ, ਜਗਤਾਰ ਸਿੰਘ ਇੰਸਾਂ, ਪ੍ਰਗਟ ਸਿੰਘ ਇੰਸਾਂ, ਗੁਰਦਿਆਲ ਸਿੰਘ ਇੰਸਾਂ, ਨਾਇਬ ਸਿੰਘ ਇੰਸਾਂ, ਜ਼ੋਰਾ ਸਿੰਘ ਇੰਸਾਂ ਤੇ ਮਨਦੀਪ ਦਾਸ ਇੰਸਾਂ ਵੱਲੋਂ ਆਪੋ ਆਪਣਾ ਬਣਦਾ ਯੋਗਦਾਨ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here