(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਨੇ ਫਰਮਾਇਆ ਕਿ ਮਨੁੱਖ ਬਣ ਕੇ ਤਾਂ ਆ ਗਿਆ, ਸਮਾਂ ਕਲਿਯੁਗ ਦਾ ਚੱਲ ਰਿਹਾ ਹੈ। ਕਰਮ ਉਸ ਦੇ ਅਨੁਸਾਰ ਕਰਦਾ ਜਾ ਰਿਹਾ ਹੈ ਭੁੱਲ ਗਿਆ ਆਪਣੇ ਉਦੇਸ਼ ਨੂੰ, ਭੁੱਲ ਗਿਆ ਆਪਣੇ ਮਕਸਦ ਨੂੰ, ਭੁੱਲ ਗਿਆ ਕਿ ਇਸ ਸਰੀਰ ’ਚ ਬੇਇੰਤਹਾ ਖੁਸ਼ੀਆਂ ਹਾਸਿਲ ਕਰ ਸਕਦਾ ਹੈ, ਭੁੱਲ ਗਿਆ ਚੰਦ ਖੁਸ਼ੀਆਂ ਦੇ ਲਾਲਚ ’ਚ, ਭੁੱਲ ਗਿਆ ਜੀਭ ਦੇ ਸੁਆਦ ’ਚ, ਭੁੱਲ ਗਿਆ ਇੰਦਰੀਆਂ ਦੇ ਭੋਗ ਵਿਲਾਸ ’ਚ ਇਹ ਕੁਝ ਪਲ ਦਾ ਆਨੰਦ ਲੈ ਕੇ ਮਸਤ ਹੋਇਆ ਬੈਠਾ ਹੈ ਅਤੇ ਪਰਮਾਨੰਦ ਤੋਂ ਬਹੁਤ ਦੂਰ ਹੋਇਆ ਬੈਠਾ ਹੈ।
ਪਰਮਾਨੰਦ, ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਇਬਾਦਤ ਨਾਲ ਮਿਲਦਾ ਹੈ ਅਜਿਹਾ ਕੀ ਹੈ ਉਸ ’ਚ ਜਿਸ ਲਈ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਭੁੱਲ ਗਏ ਹੋ, ਕੁਝ ਪਲ ਦੇ ਆਨੰਦ ’ਚ, ਪਲ ਦੇ ਭੋਗ ਵਿਲਾਸ ’ਚ, ਜੀਭ ਦੇ ਸੁਆਦ ’ਚ, ਤਾਂ ਉਸ ’ਚ ਅਜਿਹਾ ਕੀ ਹੈ? ਆਮਤੌਰ ’ਤੇ ਦੁਨੀਆ ’ਚ ਇਨਸਾਨ ਦਾ ਵੱਖ-ਵੱਖ ਟੈਸਟ ਹੁੰਦਾ ਹੈ, ਸੁਆਦ ਹੁੰਦਾ ਹੈ ਕਿਸੇ ਨੂੰ ਨਮਕੀਨ ਵਧੀਆ ਲੱਗਦਾ ਹੈ, ਕਿਸੇ ਨੂੰ ਮਿੱਠਾ ਵਧੀਆ ਲੱਗਦਾ ਹੈ, ਕੋਈ ਕੌੜੇ ਲਈ ਮਰੇ ਪਏ ਹਨ ਸੋ ਵੱਖ-ਵੱਖ ਸੁਆਦ, ਕਿਸੇ ਨੂੰ ਇੰਦਰੀਆਂ ਦਾ ਭੋਗ ਵਿਲਾਸ, ਉਸ ਲਈ ਕੋਈ ਰਿਸ਼ਤਾ ਹੀ ਨਹੀਂ ਰਹਿੰਦਾ, ਉਨ੍ਹਾਂ ਦੀਆਂ ਨਿਗਾਹਾਂ ਬੁਰਾ ਹੀ ਤੱਕਦੀਆਂ ਰਹਿੰਦੀਆਂ ਹਨ ਸੋ ਵੱਖ-ਵੱਖ ਸੁਆਦਾਂ ’ਚ ਦੁਨੀਆ ਪਈ ਹੋਈ ਹੈ।
ਓਮ, ਹਰੀ, ਅੱਲ੍ਹਾ ਦੀ ਇਬਾਦਤ ਨਾਲ ਹੀ ਮਿਲਦਾ ਹੈ ਅਸਲੀ ਪਰਮਾਨੰਦ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਜਿਹਾ ਨਹੀਂ ਹੈ ਕਿ ਸਾਰਿਆਂ ਨੂੰ ਇੱਕੋ ਜਿਹੀ ਚੀਜ਼ ਹੀ ਭਾਉਦੀ ਹੈ ਕਈ ਸਕੇ ਭਾਈ ਵੀ ਹੁੰਦੇ ਹਨ, ਉਨ੍ਹਾਂ ਨੂੰ ਵੀ ਵੱਖ-ਵੱਖ ਚੀਜ਼ਾਂ ਪਸੰਦ ਹੁੰਦੀਆਂ ਹਨ, ਪਰ ਇਹ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ, ਜੋ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਧੁਰ ਦੀ ਬਾਣੀ, ਅਨਹਦ ਨਾਦ, ਬਾਂਗ-ਏ-ਇਲਾਹੀ, ਮੈਥਡ ਆਫ ਮੈਡੀਟੇਸ਼ਨ ਤੋਂ ਪ੍ਰਾਪਤ ਕੀਤੀ ਹੋਈ ਗੌਡਸ ਵਾਇਸ ਐਂਡ ਲਾਈਟ, ਉਹ ਜੋ ਆਵਾਜ਼ ਹੈ, ਉਹ ਜੋ ਰੋਸ਼ਨੀ ਹੈ, ਉਹ ਜੋ ਪਰਮਾਨੰਦ ਜਿਸ ਨੂੰ ਅਸੀਂ ਕਹਿ ਰਹੇ ਹਾਂ, ਦੁਨੀਆ ’ਚ ਕਿਸੇ ਨੂੰ ਚਾਹੇ ਕੋਈ ਵੀ ਸੁਆਦ ਕਿਉ ਨਾ ਪਸੰਦ ਹੋਵੇ, ਜੇਕਰ ਤੁਸੀਂ ਉਸ ਪਰਮਾਨੰਦ ਨਾਲ ਜੁੜਦੇ ਹੋ, ਤਾਂ ਉਸ ਪਰਮਾਨੰਦ ’ਚ ਇਸ ਤੋਂ ਅਰਬਾਂ-ਖਰਬਾਂ ਗੁਣਾ ਵੱਧ ਤੁਹਾਨੂੰ ਸੁਆਦ ਆਵੇਗਾ ਅਤੇ ਉਹ ਸੁਆਦ ਪਰਮਾਨੈਂਟਲੀ ਹੈ ਇਹ ਤੁਹਾਡੇ ਵਾਲਾ ਟੈਂਪਰੇਰੀ ਹੈ।
ਆਪ ਜੀ ਨੇ ਫਰਮਾਇਆ ਕਿ ਰਸਗੁੱਲਾ ਸੁਆਦ ਹੈ, ਮੂੰਹ ’ਚ ਪਾਇਆ, ਖਾਧਾ, ਜਦੋਂ ਤੱਕ ਖੰਡ ਹੈ, ਸੁਆਦ ਆਉਦਾ ਰਹਿੰਦਾ ਹੈ, ਥੋੜ੍ਹੀ ਦੇਰ ਬਾਅਦ ਮੂੰਹ ਬਕਬਕਾ ਹੋ ਜਾਂਦਾ ਹੈ ਅਜਿਹਾ ਹੀ ਹਰ ਸੁਆਦ ਦਾ ਹਾਲ ਹੈ ਸੁਆਦ ਕੁਝ ਸਮੇਂ, ਕੁਝ ਪਲਾਂ ਲਈ, ਕੁਝ ਮਿੰਟਾਂ ਲਈ, ਉਸ ਤੋਂ ਬਾਅਦ ਉਹ ਹੀ ਆਦਮੀ ਸੁਆਦਹੀਣ ਹੋ ਜਾਂਦਾ ਹੈ, ਮਤਲਬ ਜੀਭ ਸੁਆਦਹੀਣ ਹੋ ਜਾਂਦੀ ਹੈ ਜਿਸ ਪਰਮਾਨੰਦ ਦੀ ਅਸੀਂ ਗੱਲ ਕਰ ਰਹੇ ਹਾਂ, ਜੇਕਰ ਉਸ ਨੂੰ ਚਖ ਲਿਆ ਜਾਵੇ, ਉਸ ਨੂੰੂ ਹਾਸਲ ਕਰ ਲਿਆ ਜਾਵੇ, ਮਹਿਸੂਸ ਕਰ ਲਿਆ ਜਾਵੇ, ਇੱਕ ਵਾਰ ਉਹ ਰਾਮ-ਨਾਮ ਦਾ ਸੁਆਦ ਜੀਭ ’ਤੇ ਆ ਗਿਆ, ਪੂਰੀ ਉਮਰ ਰਹੇਗਾ ਅਤੇ ਅਜਿਹੀ ਖੁਸ਼ੀ ਦਿੰਦਾ ਰਹੇਗਾ, ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ?ਕੀਤੀ ਉਹ ਟੈਂਪਰੇਰੀ
ਨਹੀਂ ਹੈ।
ਪਰਲੋ ਵੱਲ ਵਧ ਰਹੀ ਦੁਨੀਆ
ਆਪ ਜੀ ਨੇ ਫਰਮਾਇਆ ਕਿ ਪਤਝੱੜ ’ਚ ਬਹਾਰ ਲੱਗਦੀ ਹੈ, ਕਦੋਂ ਲੱਗਦੀ ਹੈ? ਜਦੋਂ ਸਰੀਰ ਤੰਦਰੁਸਤ ਹੋਵੇ ਅਤੇ ਦਿਮਾਗ ਖੁਸ਼ ਹੋਵੇ ਬਹਾਰ ਵੀ ਪਤਝੱੜ ਲੱਗਦੀ ਹੈ ਜਦੋਂ ਦਿਮਾਗ ’ਚ ਟੈਂਸ਼ਨ ਭਰੀ ਪਈ ਹੋਵੇ ਅਤੇ ਸਰੀਰ ਬਿਮਾਰੀਆਂ ਨਾਲ ਘਿਰਿਆ ਹੋਵੇ ਤਾਂ ਜਦੋਂ ਸਰੀਰ ’ਚ ਤੰਦਰੁਸਤੀ ਹੋਵੇਗੀ ਅਤੇ ਦਿਮਾਗ ਟੈਂਸ਼ਨ ਫ੍ਰੀ ਹੋਵੇਗਾ, ਜਦੋਂ ਦਿਮਾਗ ’ਚ ਆਤਮਬਲ ਪੂਰਾ ਹੋਵੇਗਾ ਤਾਂ ਤੁਹਾਡੇ ਸਰੀਰ ਨੂੰ ਪਤਝੱੜ ਵੀ ਬਹਾਰ ਲਗੇਗੀ ਜਦੋਂ ਬਹਾਰ ਲੱਗੇਗੀ, ਬਹਾਰ ’ਚ ਜੋ ਬੀਜ ਬੀਜਿਆ ਜਾਂਦਾ ਹੈ ਉਹ ਫਲਦਾ-ਫੁੱਲਦਾ ਹੈ ਸੋਕੇ ’ਚ ਬੀਜੀ ਹੋਈ ਕੋਈ ਚੀਜ਼ ਉੱਗਦੀ ਨਹੀਂ, ਤਾਂਹੀ ਤਾਂ ਵਰਖਾ ਨੂੰ ਉਡੀਕਦੇ ਰਹਿੰਦੇ ਹਨ ਲੋਕ ਬਸ ਸਹੀ ਸਮੇਂ ’ਤੇ ਆ ਜਾਵੇ ਪਰ ਅੱਜ ਕੱਲ੍ਹ ਗੜਬੜ ਹੋ ਰਹੀ ਹੈ, ਜਦੋਂ ਨਹੀਂ ਚਾਹੀਦੀ ਉਦੋਂ ਆਉਦੀ ਹੈ ਅਤੇ ਜਦੋਂ ਚਾਹੀਦੀ ਹੈ ਆਉਦੀ ਨਹੀਂ, ਇਹ ਕਿਉ ਹੈ? ਅਜਿਹਾ ਕਿਉ ਹੋ ਰਿਹਾ ਹੈ?
ਇਸ ’ਤੇ ਵੀ ਗੱਲ ਕਰਾਂਗੇ ਇਸ ਦਾ ਕਾਰਨ ਹੈ, ਜੋ ਅਸੀਂ ਅਨੁਭਵ ਕੀਤਾ, ਤੁਹਾਨੂੰ ਆਖਿਆ ਸੀ ਪਿਛਲੀ ਵਾਰ ਆਏ ਸੀ ਕਿ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦਾਤਾ ਨੇ ਇਸ ਬਾਡੀ ਤੋਂ ਪਤਾ ਨਹੀਂ ਕੀ ਕੰਮ ਲੈਣਾ ਹੈ, ਜੋ ਇੰਨੀ ਤਪੱਸਿਆ ਕਰਵਾਈ ਉਨ੍ਹਾਂ ਨੇ, ਤਾਂ ਫਿਲਿੰਗ ਆਉਦੀ ਹੈ, ਮਹਿਸੂਸ ਹੁੰਦਾ ਹੈ, ਅਜਿਹਾ ਉਦੋਂ ਹੁੰਦਾ ਹੈ, ਮਾਲਿਕ ਅਜਿਹਾ ਕਰੇ ਨਾ, ਮਾਲਕ ਅੱਗੇ ਦੁਆ ਹੈ, ਸਤਿਗੁਰੂ-ਮੌਲਾ ਤੋਂ, ਇਹ ਪਰਿਵਰਤਨ ਉਦੋਂ ਆਉਦਾ ਹੈ, ਜਦੋਂ ਪਰਲੋ ਵੱਲ ਦੁਨੀਆ ਵਧ ਰਹੀ ਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ