BPL ਪਰਿਵਾਰਾਂ ਲਈ ਖੁਸ਼ਖਬਰੀ, ਸਰਕਾਰ ਵੰਡੇਗੀ ਐਨੇਂ ਹਜ਼ਾਰ ਪਲਾਟ
ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਸਰਕਾਰ ਵੱਖ-ਵੱਖ ਯੋਜਨਾਵਾਂ ਚਲਾ ਰਹੀ ਹੈ। ਇਸੇ ਲੜੀ ’ਚ ਹਰਿਆਣਾ ਸਰਕਾਰ ਨੇ ਗਰੀਬਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਗਰੀਬਾਂ ਨੂੰ ਮਕਾਨ ਦੇਣ ਦਾ ਐਲਾਨ ਕੀਤਾ ਹੈ। ਨਾਇਬ ਸਿੰਘ ਸੈਣੀ ਅਨੁਸਾਰ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਪਹਿਲੇ ਪੜਾਅ ’ਚ 14 ਸ਼ਹਿਰਾਂ ’ਚ ਡਰਾਅ ਰਾਹੀਂ 15,200 ਪਲਾਟ ਵੰਡੇ ਜਾਣਗੇ। (Haryana Government Scheme)
ਹੁਣ ਗਰੀਬ ਦਾ ਵੀ ਹੋਵੇਗਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ
ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਹਰਿਆਣਾ ਦੇ ਹਰ ਗਰੀਬ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ। ਇਸ ਸਕੀਮ ਤਹਿਤ ਪਹਿਲੇ ਪੜਾਅ ’ਚ 14 ਸ਼ਹਿਰਾਂ ’ਚ ਡਰਾਅ ਰਾਹੀਂ 15,200 ਪਲਾਟ ਵੰਡੇ ਜਾਣਗੇ। (Haryana Government Scheme)
ਇਹ ਵੀ ਪੜ੍ਹੋ : NASA News: ਪ੍ਰਸਿੱਧ ਆਈਫਲ ਟਾਵਰ ਤੋਂ ਵੀ ਵੱਡਾ ਹੈ ਇਹ ਵਿਸ਼ਾਲ ਗ੍ਰਹਿ, ਤੇਜ਼ੀ ਨਾਲ ਵੱਧ ਰਿਹਾ ਧਰਤੀ ਵੱਲ!
ਇਨ੍ਹਾਂ ਸ਼ਹਿਰਾਂ ’ਚ ਨਿਕਲੇਗਾ ਡਰਾਅ | Haryana Government Scheme
ਪਹਿਲੇ ਪੜਾਅ ਤਹਿਤ ਹਰਿਆਣਾ ਦੇ ਚਰਖੀ ਦਾਦਰੀ, ਝੱਜਰ, ਸਰਸਾ, ਫਤਿਹਾਬਾਦ, ਜੁਲਾਨਾ, ਪਿੰਜੌਰ, ਮਹਿੰਦਰਗੜ੍ਹ, ਸਫੀਦੋਂ, ਗੋਹਾਨਾ, ਜਗਾਧਰੀ, ਰੇਵਾੜੀ ਤੋਂ ਬਿਨੈਕਾਰਾਂ ਨੂੰ ਡਰਾਅ ਰਾਹੀਂ ਪਲਾਟ ਅਲਾਟ ਕੀਤੇ ਜਾਣਗੇ। ਹਾਲਾਂਕਿ, ਇੱਥੇ ਧਿਆਨ ’ਚ ਰੱਖਣ ਵਾਲੀ ਗੱਲ ਇਹ ਹੈ ਕਿ ਡਰਾਅ ਸਿਰਫ ਉਨ੍ਹਾਂ ਲਈ ਖੁੱਲ੍ਹੇਗਾ ਜਿਨ੍ਹਾਂ ਨੇ ਫਰਵਰੀ 2024 ’ਚ ਪਲਾਟ ਬੁੱਕ ਕੀਤਾ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਪਲਵਲ ਤੇ ਰੋਹਤਕ ਵਿੱਚ ਮੁੱਖ ਤੌਰ ’ਤੇ ਖਾਨਾਬਦੋਸ ਜਾਤੀ, ਵਿਧਵਾ ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਬਿਨੈਕਾਰਾਂ ਨੂੰ ਡਰਾਅ ਰਾਹੀਂ ਪਲਾਟ ਅਲਾਟ ਕੀਤੇ ਜਾਣਗੇ। ਇਸ ’ਚ ਵੀ ਡਰਾਅ ਸਿਰਫ ਉਨ੍ਹਾਂ ਲਈ ਹੀ ਹੋਵੇਗਾ ਜਿਨ੍ਹਾਂ ਨੇ ਫਰਵਰੀ ’ਚ ਬੁਕਿੰਗ ਕਰਵਾਈ ਹੈ।
ਕੀ ਹੈ ਅਰਜ਼ੀ ਦੀ ਪ੍ਰਕਿਰਿਆ? | Haryana Government Scheme
ਹਰਿਆਣਾ ਸਰਕਾਰ ਨੇ ਅਧਿਕਾਰਤ ਵੈੱਬਸਾਈਟ hfa.haryana.gov.in ਜਾਰੀ ਕੀਤੀ ਹੈ, ਇਸ ਵੈੱਬਸਾਈਟ ਰਾਹੀਂ ਤੁਸੀਂ ਇਸ ਸਕੀਮ ਨਾਲ ਜੁੜੀ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ। ਸਰਕਾਰ ਨੇ ਇੱਕ ਹੈਲਪਲਾਈਨ ਨੰਬਰ 01723520001 ਵੀ ਜਾਰੀ ਕੀਤਾ ਹੈ, ਤੁਸੀਂ ਇਸ ਨੰਬਰ ’ਤੇ ਕਾਲ ਕਰਕੇ ਇਸ ਸਕੀਮ ਬਾਰੇ ਜਾਣ ਸਕਦੇ ਹੋ। (Haryana Government Scheme)