MSG Bhandara: ਪਵਿੱਤਰ ਅਵਤਾਰ ਦਿਹਾੜੇ ’ਤੇ ਸੱਚੇ ਸਾਈਂ ਜੀ ਦਾ ਕੀਤਾ ਗੁਣਗਾਨ

MSG Bhandara
ਸਰਸਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦੀ ਨਾਮ ਚਰਚਾ ਸਤਿਸੰਗ ਮੌਕੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਇੱਕਚਿਤ ਹੋ ਕੇ ਸਰਵਣ ਕਰਦੀ ਹੋਈ ਸਾਧ-ਸੰਗਤ ਤਸਵੀਰ : ਸੁਸ਼ੀਲ ਇੰਸਾਂ

MSG Bhandara: ਭੰਡਾਰੇ ’ਤੇ ਕੀਤੇ ਪ੍ਰਣ  

  • ਮਨਮਤੇ ਤੇ ਬੁਰਾਈ ਨਾਲ ਜੁੜੇ ਲੋਕਾਂ ਦਾ ਕਦੇ ਸੰਗ (ਸਾਥ) ਨਹੀਂ ਕਰਾਂਗੇ ਜੇਕਰ ਐਮਰਜੈਂਸੀ ’ਚ ਕੋਈ ਅਜਿਹੀ ਸਥਿਤੀ ਆ ਜਾਂਦੀ ਹੈ ਕਿ ਸੰਗ (ਸਾਥ) ਕਰਨਾ ਪੈ ਜਾਵੇ ਤਾਂ ਪੰਜ ਮਿੰਟ ਸਿਮਰਨ ਕਰਾਂਗੇ।
  • ਹਫਤਾਵਾਰ ਤੇ ਬਲਾਕ ਦੀ ਨਾਮ ਚਰਚਾ ’ਚ ਜ਼ਰੂਰ ਜਾਵਾਂਗੇ।

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਮੌਕੇ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਨਾਮ ਚਰਚਾ ਸਤਿਸੰਗ ਦਾ ਪ੍ਰੋਗਰਾਮ ਹੋਇਆ। MSG Bhandara

ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਸਾਧ-ਸੰਗਤ ਨੇ ਨੇਕ ਕਾਰਜ ਕਰਦੇ ਰਹਿਣ ਦਾ ਪ੍ਰਣ ਵੀ ਲਿਆ। ਨਾਮ ਚਰਚਾ ਸਤਿਸੰਗ ਦੀ ਸ਼ੁਰੂਆਤ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਤੇ ਪਵਿੱਤਰ ਨਾਅਰਾ ਲਾ ਕੇ ਹਾਜ਼ਰ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਸ਼ਬਦਬਾਣੀ ਕਰਕੇ ਕਵੀਰਾਜਾਂ ਨੇ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਵੱਡੀਆਂ ਸਕਰੀਨਾਂ ’ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਚਲਾਇਆ ਗਿਆ, ਜਿਸ ਨੂੰ ਸਾਧ-ਸੰਗਤ ਨੇ ਇੱਕਚਿਤ ਹੋ ਕੇ ਸਰਵਣ ਕੀਤਾ।

ਇਹ ਵੀ ਪੜ੍ਹੋ: Welfare Work: ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ

ਨਾਮ ਚਰਚਾ ਸਤਿਸੰਗ ਦੌਰਾਨ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਜੀਵਨ ਤੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਨਾਲ ਸਬੰਧਿਤ ਸੱਚ ਨਾਲ ਰੂ-ਬ-ਰੂ ਕਰਵਾਉਂਦੀ ਇੱਕ ਸੁੰਦਰ ਡਾਕਿਊਮੈਂਟ੍ਰੀ ਦਿਖਾਈ ਗਈ। ਡਾਕਿਊਮੈਂਟ੍ਰੀ ਰਾਹੀਂ ਸਾਧ-ਸੰਗਤ ਨੇ ਸਾਈਂ ਜੀ ਦੇ ਅਨਮੋਲ ਬਚਨ ਸਰਵਣ ਕੀਤੇ ਨਾਲ ਹੀ ਡਾਕਿਊਮੈਂਟ੍ਰੀ ’ਚ ਦਿਖਾਇਆ ਕਿ ਕਿਸ ਤਰ੍ਹਾਂ ਨਾਲ ਅੱਜ ਕਰੋੜਾਂ ਲੋਕ ਡੇਰਾ ਸੱਚਾ ਸੌਦਾ ਨਾਲ ਪੀੜ੍ਹੀ-ਦਰ-ਪੀੜ੍ਹੀ ਆਪਣਾ ਜੀਵਨ ਸੰਵਾਰ ਰਹੇ ਹਨ। ਨਾਮ ਚਰਚਾ ਸਤਿਸੰਗ ਦੀ ਸਮਾਪਤੀ ’ਤੇ ਕੁਝ ਹੀ ਮਿੰਟਾਂ ’ਚ ਆਈ ਹੋਈ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ।

MSG Bhandara
MSG Bhandara

ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 ’ਚ ਕੱਤਕ ਮਹੀਨੇ ਦੀ ਪੁੰਨਿਆ ਦੇ ਦਿਨ ਪਿੰਡ ਕੋਟੜਾ, ਤਹਿਸੀਲ ਗੰਧੇਅ, ਰਿਆਸਤ ਕਲਾਇਤ (ਬਲੋਚਿਸਤਾਨ) ’ਚ ਅਵਤਾਰ ਧਾਰਨ ਕੀਤਾ। ਆਪ ਜੀ ਨੇ 29 ਅਪਰੈਲ ਸੰਨ 1948 ਨੂੰ ਰੂਹਾਨੀਅਤ ਦੇ ਮਹਾਨ ਕੇਂਦਰ ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ ਕੀਤੀ।

ਜਨ ਕਲਿਆਣ ਪਰਮਾਰਥੀ ਮੈਡੀਕਲ ਜਾਂਚ ਕੈਂਪ ’ਚ 721 ਮਰੀਜ਼ਾਂ ਨੇ ਚੁੱਕਿਆ ਲਾਭ

MSG Bhandara

ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 133ਵੇਂ ਪਵਿੱਤਰ ਅਵਤਾਰ ਦਿਹਾੜੇ ਮੌਕੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮੁਫ਼ਤ ਜਨ ਕਲਿਆਣ ਪਰਮਾਰਥੀ ਮੈਡੀਕਲ ਜਾਂਚ ਤੇ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ’ਚ 721 ਮਰੀਜ਼ਾਂ ਨੇ ਸਿਹਤ ਸਬੰਧੀ ਲਾਭ ਚੁੱਕਿਆ ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ 78 ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਸਾਈਂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ।

ਬਚਨਾਂ ’ਤੇ ਪੱਕੇ ਰਹੋ ਅਤੇ ਦ੍ਰਿੜ ਯਕੀਨ ਰੱਖੋ, ਮਾਲਕ ਘਾਟ ਨਹੀਂ ਛੱਡੇਗਾ : ਪੂਜਨੀਕ ਗੁਰੂ ਜੀ

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਅੱਜ ਸ਼ਾਹ ਮਸਤਾਨ ਜੀ ਦਾਤਾ ਰਹਿਬਰ ਦਾ ਭੰਡਾਰਾ ਮਨਾਇਆ ਜਾ ਰਿਹਾ ਹੈ। ਉਹ ਸਤਿਗੁਰੂ ਮੌਲਾ ਜਿਨ੍ਹਾਂ ਨੇ ਸੱਚਾ ਸੌਦਾ ਬਣਾਇਆ, ਸਜਾਇਆ, ਚਲਾਇਆ, ਉਸ ਦਾਤਾ ਰਹਿਬਰ ਨੂੰ ਅਰਬਾਂ-ਖਰਬਾਂ ਸਿੱਜਦੇ ਕਰਦੇ ਹੋਏ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ, ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿ ਤੁਸੀਂ ਬਚਨਾਂ ’ਤੇ ਪੱਕੇ ਰਹੋ, ਦ੍ਰਿੜ ਯਕੀਨ ਰੱਖੋ ਅਤੇ ਮਾਲਕ ਫਿਰ ਕੋਈ ਕਮੀ ਨਾ ਛੱਡੇ।

MSG Bhandara
MSG Bhandara

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦਾਤਾ ਰਹਿਬਰ ਦੋਵਾਂ ਜਹਾਨਾਂ ਦੇ ਮਾਲਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਸਿੱਧਾ-ਸਾਦਾ ਬਾਣਾ (ਵੇਸ਼-ਭੂਸ਼ਾ) ਅਤੇ ਅਜਿਹੀ ਆਵਾਜ਼, ਜਿਸ ਨੂੰ ਖਿਤਾਬ ਮਿਲਿਆ ਖੁਦਾ ਦੀ ਆਵਾਜ਼ ਹੋਵੇਗੀ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਪੂਜਨੀਕ ਸਾਵਣ ਸ਼ਾਹ ਸਾਈਂ ਜੀ ਮਹਾਰਾਜ ਨੇ ਮਸਤਾਨਾ ਸ਼ਾਹ ਜੀ ਨੂੰ ਜਦੋਂ ਇਹ ਬਚਨ ਕੀਤੇ ਤਾਂ ਜਦੋਂ ਉਹ ਬੋਲਦੇ, ਬਚਨ ਕਰਦੇ ਤਾਂ ਜੋ ਕੋਈ ਵੀ ਸੁਣਦਾ ਕਾਇਲ ਹੋ ਜਾਂਦਾ। ਮੁਲਤਾਨੀ ਮਿਲੀ-ਜੁਲੀ ਭਾਸ਼ਾ ’ਚ ਜਦੋਂ ਸਾਈਂ ਜੀ ਬੋਲਦੇ ਤਾਂ ਪਤਾ ਚੱਲਦਾ ਕਿ ਸਾਈਂ ਜੀ ਦੀ ਆਵਾਜ਼ ਵਾਕਈ ਹੀ ਅੱਲ੍ਹਾ, ਗੌਡ, ਖੁਦਾ, ਰੱਬ ਦੀ ਆਵਾਜ਼ ਹੈ। ਲੋਕਾਂ ਨੇ ਫਾਇਦਾ ਉਠਾਇਆ, ਪਰ ਓਨਾ ਨਹੀਂ, ਜਿੰਨਾ ਉਠਾਉਣਾ ਚਾਹੀਦਾ ਸੀ ਫਿਰ ਬੇਪਰਵਾਹ ਜੀ ਨੇ ਬਚਨ ਕਰ ਦਿੱਤੇ ਕਿ ਆਉਣ ਵਾਲੇ ਸਮੇਂ ’ਚ ਦੇਖਣਾ ਵਰੀ! ਇੱਥੇ ਜੇਕਰ ਪਲੇਟ ਸੁੱਟਾਂਗੇ ਤਾਂ ਬੇਗੂ ਤੱਕ ਪਤਾ ਨਹੀਂ ਚੱਲੇਗਾ, ਸਰਸਾ ਤੱਕ ਪਤਾ ਨਹੀਂ ਚੱਲੇਗਾ।

ਯਹਾਂ ਸੇ ਥਾਲੀ ਫੈਂਕੇਂਗੇ ਤੋਂ ਸਰਸਾ ਤੱਕ ਨੀਚੇ ਨਹੀਂ ਗਿਰੇਗੀ | MSG Bhandara

ਸਾਈਂ ਜੀ ਜਦੋਂ ਘੁੰਮਦੇ ਹੋਏ ਸਾਈਂ ਸ਼ਾਹ ਮਸਤਾਨਾ ਜੀ ਧਾਮ ਤੋਂ ਸ਼ਾਹ ਸਤਿਨਾਮ ਜੀ ਧਾਮ ਕੋਲ ਆਏ ਤਾਂ ਉੱਥੇ ਇਹ ਬਚਨ ਫ਼ਰਮਾਏ ਉਦੋਂ ਉੱਥੇ ਖੇਤ ਸਨ, 60-60, 70-70 ਫੁੱਟ ਬਾਲੂ ਰੇਤ ਦੇ ਟਿੱਬੇ ਸਨ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇੱਥੇ ਅਜਿਹਾ ਕੁਝ ਹੋਵੇਗਾ ਉਦੋਂ ਕੋਈ ਬਾਗੜੀ ਭਾਈ ਕਹਿਣ ਲੱਗਿਆ ਕਿ ਬਾਬਾ, ਮਾਨੈਂ ਤੋਂ ਦੀਖੈ ਕੋਨੀ ਫਿਰ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਵਰੀ! ਤੂ ਨਹੀਂ ਦੇਖੇਗਾ, ਯੇ ਵੀ ਬਾੱਡੀ ਨਹੀਂ ਦੇਖੇਗੀ, ਪਰ ਏਕ ਦਿਨ ਐਸਾ ਆਏਗਾ ਕਿ ਯਹਾਂ ਸੇ ਥਾਲੀ ਫੈਂਕੇਂਗੇ ਤੋਂ ਸਰਸਾ ਤੱਕ ਨੀਚੇ ਨਹੀਂ ਗਿਰੇਗੀ, ਭਾਵ ਸਿਰ ਹੀ ਸਿਰ ’ਤੇ ਰਹੇਗੀ।

MSG Bhandara
MSG Bhandara

ਹੁਣ ਤੁਸੀਂ ਸੋਚਦੇ ਹੋਵੋਂਗੇ ਕਿ ਜਾਮ ਤਾਂ ਡੱਬਵਾਲੀ ਤੱਕ, ਮਾਨਸਾ ਤੱਕ, ਕਈ ਵਾਰ ਭੰਡਾਰਿਆਂ ’ਤੇ ਬਹੁਤ ਦੂਰ-ਦੂਰ ਫਤਿਆਬਾਦ ਤੱਕ ਲੱਗ ਜਾਂਦਾ ਹੈ, ਤਾਂ ਥਾਲੀ ਤਾਂ ਉੱਥੋਂ ਤੱਕ ਵੀ ਨਹੀਂ ਡਿੱਗਦੀ ਤਾਂ ਇਸ ਬਾਰੇ ਬਚਨ ਤੁਹਾਨੂੰ ਦੱਸਦੇ ਹਾਂ ਦੂਜੀ ਬਾੱਡੀ ’ਚ ਸ਼ਾਹ ਮਸਤਾਨਾ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦਾਤਾ ਰਹਿਬਰ ਨੇ ਇਹ ਬਚਨ ਫ਼ਰਮਾਏ ਕਿ ਭਾਈ! ਦਿਨ-ਦੁੱਗਣਾ ਲੋਕ ਰਾਮ-ਨਾਮ ਜਪਿਆ ਕਰਨਗੇ, ਵਧਿਆ ਕਰਨਗੇ ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਉਨ੍ਹਾਂ ਦੇ ਬਚਨ ਫਲ-ਫੁੱਲ ਰਹੇ ਹਨ। ਸਾਧ-ਸੰਗਤ ਇੰਨੀ ਜ਼ਿਆਦਾ ਹੋ ਗਈ ਹੈ ਕਿ ਉਹ ਉੱਥੋਂ ਤੱਕ ਜਾਮ ਲੱਗ ਜਾਂਦਾ ਹੈ। MSG Bhandara