ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home Breaking News ਸਾਗਰ ਰਾਣਾ ਕਤਲ...

    ਸਾਗਰ ਰਾਣਾ ਕਤਲ ਕਾਂਡ : ਸੁਸ਼ੀਲ ਕੁਮਾਰ ਦੇ ਹਥਿਆਰ ਦਾ ਲਾਈਸੰਸ ਮੁਅੱਤਲ

    Wrestling, Sushil

    ਲਾਈਸੰਸ ਵਿਭਾਗ ਨੇ ਇਸ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ

    ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਛਤਰਸਾਲ ਸਟੇਡੀਅਮ ’ਚ 23 ਸਾਲਾ ਸਾਗਰ ਰਾਣਾ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਓਲੰਪਿਕ ਪਹਿਲਵਾਨ ਸੁਸ਼ੀਲ ਕੁਮਾਰ ’ਤੇ ਸ਼ਿਕੰਜ਼ਾ ਹੋਰ ਕਸ ਦਿੱਤਾ ਗਿਆ ਹੈ ਪੁਲਿਸ ਨੇ ਸੁਸ਼ੀਲ ਕੁਮਾਰ ਦੇ ਆਰਮਸ ਲਾਈਸੰਸ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਲਾਈਸੰਸ ਵਿਭਾਗ ਨੇ ਇਸ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਤੇ ਕਾਰੋਬਾਰੀ ਨਵਨੀਤ ਕਾਲਰਾ ਦੇ ਹਥਿਆਰ ਲਾਈਸੰਸ ਮੁਅੱਤਲ ਕਰ ਦਿੱਤੇ ਗਏ ਹਨ ।

    ਜੁਆਇੰਟ ਪੁਲਿਸ ਕਮਿਸ਼ਨਰ ਓਪੀ ਮਿਸ਼ਰਾ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਤੇ ਕਾਲਰਾ ਦੇ ਹਥਿਆਰ ਲਾਈਸੰਸ ਤੁਰੰਤ ਮੁਅੱਤਲ ਕਰ ਦਿੱਤੇ ਹਨ ਮਿਸ਼ਰਾ ਨੇ ਕਿਹਾ ਅਸੀਂ ਉਨ੍ਹਾਂ ਖਿਲਾਫ਼ ਹਾਲ ਹੀ ’ਚ ਦਰਜ ਅਪਰਾਧਿਕ ਮਾਮਲਿਆਂ ’ਚ ਸਬੰਧਿਤ ਜਾਂਚ ਏਜੰਸੀ ਤੇ ਸਥਾਨਕ ਪੁਲਿਸ ਦੀ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।