ਕੇਸਰ ਦੇ ਫੁੱਲਾਂ ਨਾਲ ਮਹਿਕਿਆ ਸੁਨਾਮ ਨਾਮ ਚਰਚਾ ਘਰ

ਸਰਸਾ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ‘ਚ ਅਮਰੀਕੀ ਕੇਸਰ ਦੀ ਖੇਤੀ ਸ਼ੁਰੂ ਕੀਤੀ ਗਈ ਸੀ | Dera Sacha Sauda

  • ਜਿਸ ਤੋਂ ਪ੍ਰੇਰਨਾ ਲੈ ਕੇ ਕਿਸਾਨਾਂ ‘ਚ ਕੇਸਰ ਦੀ ਖੇਤੀ ਲਈ ਦਿਲਚਸਪੀ ਵਧ ਰਹੀ ਹੈ

ਸੁਨਾਮ ਊਧਮ ਸਿੰਘ ਵਾਲਾ (ਹਰਨੇਕ ਜੋਸਨ)। ਪਹਾੜੀ ਤੇ ਠੰਢੇ ਇਲਾਕਿਆਂ ‘ਚ ਹੋਣ ਵਾਲੀ ਕੇਸਰ ਦੀ ਖੇਤੀ ਹੁਣ ਮੈਦਾਨੀ ਇਲਾਕਿਆਂ ‘ਚ ਹੋਣੀ ਆਰੰਭ ਹੋ ਗਈ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ‘ਜੱਟੂ ਇੰਜੀਨੀਅਰ’ ਵਿੱਚ ਦਿਖਾਈ ਕੇਸਰ ਦੀ ਖੇਤੀ ਤੋਂ ਪ੍ਰਭਾਵਿਤ ਹੋ ਕੇ ਬਲਾਕ ਸੁਨਾਮ ਦੀ ਸਾਧ-ਸੰਗਤ ਨੇ ਸੁਨਾਮ ਦੇ ਨਾਮ ਚਰਚਾ ਘਰ ਵਿਖੇ ਕੇਸਰ ਦੀ ਬਿਜਾਈ ਕੀਤੀ, ਜੋ ਕਿ ਅੱਜ ਨਿਸਰ ਚੁੱਕੀ ਹੈ ਹੁਣ ਕੇਸਰ ਦੇ ਫੁੱਲ ਬਲਾਕ ਨਾਮ ਚਰਚਾ ਘਰ ਵਿਖੇ ਮਹਿਕਣ ਲੱਗੇ ਹਨ। (Dera Sacha Sauda)

ਇਸ ਬਾਰੇ ਜਸਵਿੰਦਰ ਸਿੰਘ ਮੰਗੀ ਸੇਵਾਦਾਰ ਖੇਤੀਬਾੜੀ ਸੰਮਤੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ‘ਜੱਟੂ ਇੰਜੀਨੀਅਰ’ ਫ਼ਿਲਮ ‘ਚ ਕਿਸਾਨਾਂ ਦੀ ਦਿਨੋਂ-ਦਿਨ ਹੁੰਦੀ ਜਾ ਰਹੀ ਮਾੜੀ ਹਾਲਤ ਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਲਾਹੇਵੰਦ ਖੇਤੀ ਕਰਨ ਸਬੰਧੀ ਦਿਖਾਇਆ ਗਿਆ ਸੀ। ਫਿਲਮ ‘ਚ ਕੇਸਰ ਦੀ ਖੇਤੀ ‘ਤੇ ਜ਼ੋਰ ਦਿੱਤਾ ਗਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਕੇਸਰ ਬੀਜਣ ਬਾਰੇ ਸੋਚਿਆ। ਉਨ੍ਹਾਂ ਵੱਲੋਂ ਡੇਰਾ ਸੱਚਾ ਸੌਦਾ ਤੋਂ ਬੀਜ ਲਿਆ ਕੇ ਕੇਸਰ ਦੀ ਫਸਲ ਬੀਜੀ ਅੱਜ ਇਹ ਫਸਲ ਨਿੱਸਰ ਕੇ ਫੁੱਲ ਦੇਣ ਲੱਗੀ ਹੈ, ਜਿਸ ਕਾਰਨ ਇਲਾਕੇ ਦੇ ਕਿਸਾਨਾਂ, ਆਮ ਲੋਕਾਂ ਅਤੇ ਬੁੱਧੀਜੀਵੀਆਂ ‘ਚ ਭਾਰੀ ਉਤਸੁਕਤਾ ਵਾਲਾ ਮਾਹੌਲ ਹੈ। (Dera Sacha Sauda)

ਇਸ ਸਬੰਧੀ ਸਮਾਜ ਸੇਵਕ ਅਮਨ ਭਰਥ ਨੇ ਕਿਹਾ ਕਿ ਪਹਿਲਾਂ ਸੁਣਿਆ ਕਰਦੇ ਸਾਂ ਕਿ ਕੇਸਰ ਦੀ ਖੇਤੀ ਕੇਵਲ ਠੰਢੇ ਜਾਂ ਪਹਾੜੀ ਇਲਾਕਿਆਂ ‘ਚ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ‘ਤੇ ਕੇਸਰ ਦੀ ਖੇਤੀ ਦਾ ਹੋਣਾ ਕਿਸਾਨਾਂ ਲਈ ਲਾਹੇਵੰਦ ਧੰਦਾ ਸਾਬਤ ਹੋਵੇਗਾ। ਇਸ ਮੌਕੇ ਅਜੈਬ ਸਿਘ ਖਡਿਆਲ, ਕਰਮਜੀਤ ਸਿੰਘ ਮਾਡਲ ਟਾਊਨ, ਜੀਤ ਸਿੰਘ, ਅਮਰਿਦਰ ਸਿੰਘ, ਸੈਂਬਰ ਸਿੰਘ, ਸ਼ਿਆਮ ਸਿੰਘ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। (Dera Sacha Sauda)

LEAVE A REPLY

Please enter your comment!
Please enter your name here