ਕੇਸਰ ਪੈਦਾ ਕਰਨ ਵਾਲੇ ਕਿਸਾਨਾਂ ਦੀ ਆਮਦਨ ਹੋਈ ਦੁਗਣੀ : ਤੋਮਰ

Narendra, Agriculture Minister, Modi Cabinet

ਕੇਸਰ ਪੈਦਾ ਕਰਨ ਵਾਲੇ ਕਿਸਾਨਾਂ ਦੀ ਆਮਦਨ ਹੋਈ ਦੁਗਣੀ 

(ਏਜੰਸੀ) ਨਵੀਂ ਦਿੱਲੀ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਤਕਨੀਕ ਦੀ ਬਦੌਲਤ ਕੇਸਰ ਪੈਦਾ ਕਰਨ ਵਾਲੇ ਕਿਸਾਨਾਂ ਦੀ ਆਮਦਨ ਦੁਗਣੀ ਹੋ ਗਈ ਹੈ। ਤੋਮਰ ਨੇ ਫਿੱਕੀ ਵੱਲੋਂ ਕਰਵਾਏ 10ਵੇਂ ਖੇਤੀ ਰਸਾਇਣ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਕੇਸਰ ਪੈਦਾ ਕਰਨ ਵਾਲੇ ਕਿਸਾਨਾਂ ਦੀ ਪੈਦਾਵਰ ਅਤੇ ਉਨ੍ਹਾਂ ਦੇ ਉਤਪਾਦ ਦਾ ਰੇਟ ਵਧਿਆ ਹੈ। ਹੁਣ ਕੇਸਰ ਦੇ ਰੇਟ ਇੱਕ ਲੱਖ ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ ਦੋ ਲੱਖ ਰੁਪਏ ਪ੍ਰਤੀ ਕਿਲੋ ਮਿਲਣ ਲੱਗੇ ਹਨ। ਅਜਿਹਾ ਉਥੇ ਕੇਸਰ ਪਾਰਕ ਦੀ ਸਥਾਪਨਾ ਕਰਨ, ਨਵੀਆਂ ਤਕਨੀਕਾਂ ਅਪਣਾਉਣ, ਗੇ੍ਰਡਿੰਗ, ਬ੍ਰਾਂਡਿੰਗ ਅਤੇ ਪੈਕੇਜਿੰਗ ਕਰਨ ਕਾਰਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਹੋਣ ਦੇ ਅਜਿਹੀਆਂ ਕਈ ਉਦਹਰਨਾਂ ਹਨ ਆਉਣ ਵਾਲੇ ਸਮੇਂ ‘ਚ ਆਮਦਨ ਦੁਗਣੀ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਖੇਤੀ ’ਚ ਰਸਾਇਣਕ ਊਰਜਾ ਅਤੇ ਰਸਾਇਣਾਂ ਦੀ ਵਰਤੋਂ ਨਾਲ ਪੈਦਾਵਰ ’ਚ ਬਹੁਤ ਜਿਆਦਾ ਵਾਧਾ ਹੋਇਆ ਹੈ ਅਤੇ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ ਪਰ ਅਤੀਉਪਯੋਗ ਨੂੰ ਬਰਜਿਤ ਕੀਤਾ ਜਾਣਾ ਚਾਹੀਦਾ ਹੈ, ਰਸਾਇਣਕ, ਜੈਵਿਕ ਅਤੇ ਕੁਦਰਤੀ ਖੇਤੀ ’ਚ ਸੰਤੁਲਨ ਹੋਣਾ ਚਾਹੀਦਾ ਹੈ ਕੁਦਰਤ ਖਿਲਾਫ਼ ਇਨਸਾਨ ਜਾਂਦਾ ਹੈ ਤਾਂ ਉਸ ਦਾ ਮਾੜਾ ਨਤੀਜਾ ਵੀ ਭੁਗਤਣਾ ਪੈਂਦਾ ਹੈ ਖੇਤੀ ’ਚ ਰਸਾਇਣ ਨਾਲ ਇੱਕਦਮ ਦੂਰ ਹਟਣਾ ਸਹੀ ਨਹੀਂ ਹੈ ਕਿਸਾਨ ਰਸਾਇਣ ਨਾਲ ਹੀ ਜੈਵਿਕ ਖੇਤੀ ’ਤੇ ਜ਼ੋਰ ਦੇਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ