ਪ੍ਰ੍ਰਮੋਦ ਭਾਰਗਵ
ਦੋ ਸੌ ਸਾਲ ਦੀ ਵਿਗਿਆਨਕ ਤਰੱਕੀ ਨੇ ਮਨੁੱਖ ਨੂੰ ਇਸ ਹੰਕਾਰ ਨਾਲ ਭਰ ਦਿੱਤਾ ਹੈ ਕਿ ਹਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਉਸ ਕੋਲ ਵਿਗਿਆਨਕ ਉਪਕਰਨ ਹਨ ਇਸ ਵਹਿਮ ਨੂੰ ਸਮਝਣ ਲਈ ਦੋ ਉਦਾਹਰਨ ਕਾਫ਼ੀ ਹਨ ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗੀ ਹੋਈ ਹੈ ਉਸਦੀ ਚਪੇਟ ‘ਚ ਆ ਕੇ ਦਰਜ਼ਨਾਂ ਲੋਕ, ਪਸ਼ੂ ਅਤੇ ਜੰਗਲੀ ਜੀਵ-ਜੰਤੂ ਮਰ ਚੁੱਕੇ ਹਨ, 20 ਹਜ਼ਾਰ ਤੋਂ ਵੀ ਜ਼ਿਆਦਾ ਘਰ ਤਬਾਹ ਹੋ ਗਏ ਅਤੇ ਲੱਖਾਂ ਲੋਕਾਂ ਨੂੰ ਉਜਾੜੇ ਦਾ ਡੰਗ ਝੱਲਣਾ ਪੈ ਰਿਹਾ ਹੈ ਇਹ ਅੱਗ ਪਿਛਲੇ ਸਾਲ ਵੀ ਲੱਗੀ ਸੀ ਇਸ ਅੱਗ ਨੂੰ ਬੁਝਾਉਣ ‘ਚ ਹਜ਼ਾਰਾਂ ਫਾਇਰ ਕਰਮਚਾਰੀ ਸਫ਼ਲ ਨਹੀਂ ਹੋ ਪਾ ਰਹੇ ਹਨ, ਜਦੋਂ ਕਿ ਉਹ ਅੱਗ ਬੁਝਾਉਣ ਦੇ ਆਧੁਨਿਕ ਉਪਕਰਨਾਂ ਨਾਲ ਲੈਸ ਹਨ ਇਸ ਸਾਲ ਸਤੰਬਰ ‘ਚ ਅਮੇਜਨ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗੀ ਸੀ ਇਹ ਜੰਗਲ ਆਕਸੀਜ਼ਨ ਦੇ ਸਭ ਤੋਂ ਵੱਡੇ ਸਰੋਤ ਹਨ ਇਸ ਗੱਲ ਦੇ ਚੱਲਦਿਆਂ ਬ੍ਰਾਜੀਲ ਨੂੰ ਐਮਰਜੰਸੀ ਦਾ ਐਲਾਨ ਕਰਨਾ ਪਿਆ ਸੀ ਅੱਗ ਤੋਂ ਨਿੱਕਲਿਆਂ ਧੂੰਆਂ ਐਨਾ ਵਿਆਪਕ ਸੀ ਕਿ ਦੱਖਣੀ ਅਮਰੀਕਾ ਦੇ 9 ਦੇਸ਼ਾਂ ਦੇ ਅਸਮਾਨ ਦੇ ‘ਤੇ ਛਾ ਗਿਆ ਸੀ ਜਦੋਂ ਅੱਗ ਬੁਝਾਉਣ ਦੇ ਸਰਕਾਰੀ ਯਤਨ ਨਾਕਾਮ ਹੋ ਗਏ ਤਾਂ ਬ੍ਰਾਜੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਜਨਤਾ ਨੂੰ ਅਪੀਲ ਕੀਤੀ ਕਿ ਅੱਗ ਬੁਝਾਉਣ ‘ਚ ਮੱਦਦ ਕਰਨ ਅਮੇਜਨ ਦੇ ਜੰਗਲ ਨੌਂ ਦੇਸ਼ ਬ੍ਰਾਜੀਲ, ਕੋਲੰਬੀਆਾ, ਗਿੰਨੀ, ਪੇਰੂ, ਬੋਲੀਵੀਆ, ਫ੍ਰੈਂਚਗਿਨੀ, ਇਕਵਾਡੋਰ, ਸੂਰੀਨਾਮ ਅਤੇ ਵੈਨੇਜੂਏਲਾ ‘ਚ ਫੈਲੇ ਹੋਏ ਹਨ ਇਹ ਜੰਗਲ ਵਿਸ਼ਵ ਪੱਧਰ ‘ਤੇ ਜਿੱਥੇ 20 ਫੀਸਦੀ ਅਕਸੀਜ਼ਨ ਛੱਡ ਕੇ ਜੀਵ-ਜਗਤ ਨੂੰ ਜੀਵਨਦਾਨ ਦਿੰਦੇ ਹਨ, ਉੱਥੇ ਲੱਖਾਂ ਟਨ ਕਾਰਬਨ ਨੂੰ ਸੋਖਣ ਦਾ ਕੰਮ ਕਰਦੇ ਹਨ।
ਦੂਜਾ ਉਦਾਹਰਨ ਦਿੱਲੀ ‘ਚ ਵਧਦੇ ਹਵਾ ਪ੍ਰਦੂਸ਼ਣ ਦਾ ਹੈ ਪ੍ਰਦੂਸ਼ਣ ਮਾਪਕ ਤਮਾਮ ਉਪਕਰਨਾਂ ਦੇ ਬਾਵਜੂਦ ਨਾ ਤਾਂ ਅਸੀਂ ਪ੍ਰਦੂਸ਼ਣ ਦੀ ਸਹੀ ਮਾਤਰਾ ਨਾਪ ਪਾ ਰਹੇ ਹਾਂ ਤੇ ਨਾ ਹੀ ਪ੍ਰਦੂਸ਼ਣ ਨੂੰ ਰੋਕਣ ‘ਚ ਸਫ਼ਲ ਹੋ ਰਹੇ ਹਾਂ ਸਾਫ਼ ਹੈ, ਕੁਦਰਤ ਅਤੇ ਜੀਵਨ ਦੇ ਬੁਨਿਆਦੀ ਤੱਤ ਹਵਾ, ਪਾਣੀ, ਅੱਗ, ਧਰਤੀ ਅਤੇ ਆਕਾਸ਼ ਦੀ ਸੁਰੱਖਿਆ ਕੀਤੀ ਜਾਵੇ ਇਨ੍ਹਾਂ ਜੀਵਨਦਾਈ ਤੱਤਾਂ ਨੂੰ ਭਾਰਤੀ ਰਿਸ਼ੀਆਂ ਨੇ ਬਹੁਤ ਪਹਿਲਾਂ ਸਮਝ ਲਿਆ ਸੀ ਇਸ ਲਈ ਉਨ੍ਹਾਂ ਨੇ ਮਨੁੱਖ ਦੀ ਚੇਤਨ-ਅਵਸਥਾ ਉਦੋਂ ਮੰਨੀ ਜਦੋਂ ਉਹ ਸੰਪੂਰਨ ਸ੍ਰਿਸ਼ਟੀ ਨੂੰ ਆਪਣੇ ਅੰਦਰ ਮਹਿਸੂਸ ਕਰੇ ਭਾਰਤ ‘ਚ ਸ਼੍ਰਿਸ਼ਟੀ ਅਤੇ ਜੀਵਨ ਨੂੰ ਲੈ ਕੇ ਡੂੰਘਾ ਅਧਿਐਨ ਹੋਇਆ ਹੈ ਇਸ ਦਾ ਨਤੀਜਾ ਹੈ ਕਿ ਸੰਪੂਰਨ ਜੀਵ-ਜਗਤ ਕੁਦਰਤ ਦੀ ਇੱਕ ਅਜਿਹੇ ਅੰਦਰੂਨੀ ਢਾਂਚਾ ਹੈ, ਜਿਸ ਦਾ ਤਾਣਾ-ਬਾਣਾ ਬੇਹੱਦ ਬਰੀਕ ਧਾਗੇ ‘ਚ ਪਰੋਇਆ ਹੋਇਆ ਹੈ ਇਹੀ ਤਾਣਾ-ਬਾਣਾ ਸਾਨੂੰ ਕਈ ਵੱਖ-ਵੱਖ ਰੂਪਾਂ ‘ਚ ਦਿਖਾਈ ਦਿੰਦਾ ਹੈ ਇਹੀ ਕੁਦਰਤੀ ਸੰਪੱਤੀ ਹੈ, ਜਿਸ ਦਾ ਕਾਇਆਕਲਪ ਕਰਕੇ ਵਿਗਿਆਨ ਨੇ ਇਸ ਨੂੰ ਵੱਖ-ਵੱਖ ਸਰਲ ਰੂਪਾਂ ‘ਚ ਢਾਲ ਕੇ ਮਨੁੱਖ ਲਈ ਉਪਯੋਗੀ ਬਣਾਉਣ ਦਾ ਕੰਮ ਕੀਤਾ ਹੈ ਸੁਤੰਤਰ ਰੂਪ ‘ਚ ਵਿਗਿਆਨ ਕੁਦਰਤ ਦੇ ਕਿਸੇ ਵੀ ਬੁਨਿਆਦੀ ਤੱਤ ਨੂੰ ਬਣਾਉਣ ‘ਚ ਸਫ਼ਲ ਨਹੀਂ ਹੋ ਸਕੀ ਹੈ ਇਸ ਲਈ ਤੇਜ਼ੀ ਨਾਲ ਨਸ਼ਟ ਹੁੰਦੇ ਵਾਤਾਵਰਨ ਦੀ ਸੁਰੱਖਿਆ ਜ਼ਰੂਰੀ ਹੈ, ਨਹੀਂ ਤਾਂ ਜੀਵਨ ਦੇ ਨਸ਼ਟ ਹੋਣ ਦੀ ਉਲਟੀ ਗਿਣਤੀ ਸ਼ੁਰੂ ਹੋਣਾ ਤੈਅ ਹੈ।
ਹੁਣ ਤੱਕ 17.5 ਲੱਖ ਪ੍ਰਜਾਤੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ, ਜਦੋਂ ਕਿ ਵਿਗਿਆਨੀਆਂ ਦਾ ਦਾਅਵਾ ਹੈ ਕਿ 130 ਲੱਖ ਪ੍ਰਜਾਤੀਆਂ ਇਸ ਬ੍ਰਹਿਮੰਡ ‘ਚ ਮੌਜ਼ੂਦ ਹਨ ਇਸ ‘ਚ ਦ੍ਰਿਸ਼ ਅਤੇ ਅਦ੍ਰਿਸ਼ ਕੀੜੇ-ਮਕੌੜੇ ਵੀ ਜੋੜ ਦਿੱਤੇ ਜਾਣ ਤਾਂ ਇਨ੍ਹਾਂ ਪ੍ਰਜਾਤੀਆਂ ਦੀ ਗਿਣਤੀ ਕਰੀਬ 10 ਕਰੋੜ ਹੈ ਉਦਯੋਗਿਕ ਵਿਕਾਸ ਦੇ ਚੱਲਦਿਆਂ ਜਿਸ ਤੇਜ਼ੀ ਨਾਲ ਪ੍ਰਜਾਤੀਆਂ ਅਲੋਪ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਉਸ ਦੇ ਚੱਲਦਿਆਂ ਨਵੀਆਂ ਪ੍ਰਜਾਤੀਆਂ ਦੀ ਪਹਿਚਾਣ ਕਰਨਾ ਤਾਂ ਛੱਡੋ, ਇਨ੍ਹਾਂ ਨੂੰ ਹੀ ਬਚਾ ਲਈਏ, Àਹੀ ਉਪਲੱਬਧੀ ਹੋਵੇਗੀ ਤਾਜ਼ਾ ਜਾਣਕਾਰੀ ਮੁਤਾਬਿਕ 150 ਜੀਵ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਰੋਜ਼ਾਨਾ ਅਲੋਪ ਹੋ ਰਹੀਆਂ ਹਨ ਇਸ ਲਈ ਕਿਹਾ ਜਾ ਰਿਹਾ ਹੈ ਕਿ ਇੱਕ ਤਿਹਾਈ ਪ੍ਰਜਾਤੀਆਂ 2050 ਤੱਕ ਅਲੋਪ ਹੋ ਜਾਣਗੀਆਂ।
ਅੱਜ ਧਰਤੀ ‘ਤੇ ਮੌਜ਼ੂਦ ਕਈ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ‘ਤੇ ਖੜ੍ਹੀਆਂ ਹਨ ਜਦੋਂ ਕਿ ਇਨ੍ਹਾਂ ਦਾ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ‘ਚ ਅਹਿਮ ਯੋਗਦਾਨ ਹੈ ਉਦਯੋਗ ਧੰਦਿਆਂ ਨੂੰ ਵਿਕਸਿਤ ਕਰਨ ਲਈ ਕਈ ਨਗਰ ਅਤੇ ਮਹਾਂਨਗਰ ਵਿਕਸਿਤ ਕੀਤੇ ਗਏ ਇਸ ਲਈ ਵੱਡੇ ਪੈਮਾਨੇ ‘ਤੇ ਦਰੱਖਤਾਂ ਨੂੰ ਵੱਢਿਆ ਗਿਆ ਅਤੇ ਖਣਿੱਜਾਂ ਦਾ ਦੋਹਨ ਕੀਤਾ ਗਿਆ ਕਈ ਵੱਡੇ ਬੰਨ੍ਹ ਬਣਾ ਕੇ ਨਦੀਆਂ ਦੀਆਂ ਜਲ-ਧਾਰਾ ਰੋਕ ਦਿੱਤੀਆਂ ਗਈਆਂ, ਤਾਂ ਚੌੜੀਆਂ ਸੜਕਾਂ ਬਣਾਉਣ ਲਈ ਵੱਡੀ ਗਿਣਤੀ ‘ਚ ਜੰਗਲ ਅਤੇ ਤਲਾਬ-ਟਿੱਬੇ ਨਸ਼ਟ ਕਰ ਦਿੱਤੇ ਗਏ ਖਣਿਜ ਪ੍ਰਾਜੈਕਟਾਂ ਲਈ ਜਿੱਥੇ ਪਹਾੜਾਂ ਨੂੰ ਚੀਰ ਦਿੱਤਾ ਗਿਆ, ਉੱਥੇ ਕਰੋੜਾਂ ਵਣਵਾਸੀਆਂ ਨੂੰ ਉਜਾੜੇ ਦਾ ਡੰਗ ਝੱਲਣਾ ਪਿਆ ਇਸ ਵਿਕਾਸ ਦੀ ਬਲੀ ਅਣਗਿਣਤ ਪ੍ਰਜਾਤੀਆਂ ਤਾਂ ਚੜ੍ਹੀਆਂ ਹੀ, ਆਦਿਵਾਸੀਆਂ ਦੀਆਂ ਵੀ ਕਈ ਜਾਤੀਆਂ ਅਲੋਪ ਹੋ ਗਈਆਂ ਅਤੇ ਕਈ ਅਲੋਪ ਹੋਣ ਦੀ ਕਗਾਰ ‘ਤੇ ਹਨ।
ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਜੈਵ-ਵਿਭਿੰਨਤਾ ਦੀ ਦ੍ਰਿਸ਼ਟੀ ਨਾਲ ਦੁਨੀਆ ਦੇ ਸੰਪੰਨ ਦੇਸ਼ਾਂ ‘ਚ ਸ਼ਾਮਲ ਹੈ ਜਦੋਂਕਿ ਦੁਨੀਆ ਦੀ ਕੁੱਲ ਜ਼ਮੀਨ ‘ਚ ਭਾਰਤ ਦੀ ਹਿੱਸੇਦਾਰੀ ਸਿਰਫ਼ 2.4 ਫੀਸਦੀ ਹੈ, ਪਰ ਜੈਵ-ਵਿਭਿੰਨਤਾ ‘ਚ ਇਸ ਦੀ ਭਾਗੀਦਾਰੀ 8 ਫੀਸਦੀ ਹੈ ਭਾਰਤ ਦੀ ਗਿਣਤੀ ਦੁਨੀਆ ਦੇ ਬਾਰਾਂ ਵੱਡੇ ਜੈਵ-ਵਿਭਿੰਨਤਾ ਵਾਲੇ ਦੇਸ਼ਾਂ ‘ਚ ਹੁੰਦੀ ਹੈ ਇੱਥੇ 45000 ਵਣਸਪਤੀਆਂ ਦੀਆਂ ਪ੍ਰਜਾਤੀਆਂ ਹਨ, ਜੋ ਵਿਸ਼ਵ ਦੀਆਂ ਵਣਸਪਤੀਆਂ ਦਾ ਸੱਤ ਫੀਸਦੀ ਹੈ ਦੁਨੀਆ ‘ਚ ਪਾਈਆਂ ਜਾਣ ਵਾਲੀਆਂ ਜੀਵ-ਜੰਤੂ ਦੀਆਂ ਪ੍ਰਜਾਤੀਆਂ ‘ਚੋਂ 6.5 ਫੀਸਦੀ ਭਾਰਤ ‘ਚ ਪਾਈਆਂ ਜਾਂਦੀਆਂ ਹਨ ਇਹ ਉਦੋਂ ਸੰਭਵ ਹੋ ਰਿਹਾ ਹੈ, ਜਦੋਂ ਦੇਸ਼ ਦੇ 89 ਰਾਸ਼ਟਰੀ ਪਾਰਕਾਂ ਅਤੇ 500 ਜੰਗਲਾਂ ‘ਚ 41 ਲੱਖ ਹੈਕਟੇਅਰ ਜੰਗਲੀ ਜ਼ਮੀਨ ਨੂੰ ਸੁਰੱਖਿਅਤ ਕਰ ਦਿੱਤਾ ਗਿਆ ਹੈ ਇੱਥੇ 15 ਜੈਵ ਮੰਡਲ ਵੀ ਬਣਾਏ ਗਏ ਹਨ ਸੰਯੁਕਤ ਰਾਸ਼ਟਰ ਨੇ ਸੁੰਦਰਵਣ, ਮੂਨਾਰ ਦੀ ਖਾੜੀ ਅਤੇ ਅਗਰਥਮਲਿਆ ਜੈਵ ਮੰਡਲ ਨੂੰ ਵਿਸ਼ਵ ਜੈਵ ਮੰਡਲ ਦਾ ਦਰਜਾ ਦਿੱਤਾ ਹੋਇਆ ਹੈ ਇਸ ਬਾਵਜੂਦ ਦੇਸ਼ ‘ਚ 180 ਪੰਛੀਆਂ ਦੀਆਂ ਪ੍ਰਜਾਤੀਆਂ ਸੰਕਟ ਵਿਚ ਹਨ ਕੁਦਰਤ ਦੀ ਇਸ ਵਿਭਿੰਨਤਾ ਨੇ ਸਾਨੂੰ ਨਾ ਸਿਰਫ਼ ਖਾਣ-ਪੀਣ ਦੀਆਂ ਚੀਜਾਂ ਉਪਲੱਬਧ ਕਰਵਾਈਆਂ ਹਨ, ਸਗੋਂ ਇਨ੍ਹਾਂ ਨੂੰ ਆਹਾਰ ਬਣਾਉਂਦੇ ਹੋਏ ਮਨੁੱਖ ਨੇ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਵਿਕਾਸ ਕਰਦੇ ਹੋਏ ਵਿਗਿਆਨ ਦੇ ਸੂਤਰ ਖੋਜੇ ਅਤੇ ਕਈ ਉਪਕਰਨ ਬਣਾਏ ਇਨ੍ਹਾਂ ਉਪਕਰਨਾਂ ਨੇ ਸਾਡੇ ਜੀਵਨ ਨੂੰ ਜਿੱਥੇ ਸਰਲ ਬਣਾਇਆ, ਉੱਥੇ ਇਨ੍ਹਾਂ ਦੇ ਨਿਰਮਾਣ ‘ਚ ਉਦਯੋਗਿਕ ਵਿਕਾਸ ਦਾ ਅਜਿਹਾ ਸਿਲਸਿਲਾ ਚੱਲ ਪਿਆ ਕਿ ਇਹ ਵਿਕਾਸ, ਵਿਨਾਸ਼ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ ਜਦੋਂਕਿ ਦੁਨੀਆਭਰ ‘ਚ ਇੱਕ ਅਰਬ ਤੋਂ ਵੀ ਜਿਆਦਾ ਲੋਕ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਜੰਗਲ ਅਤੇ ਜੰਗਲੀ ਪੈਦਾਵਾਰ ‘ਤੇ ਆਸ਼ਰਿਤ ਹਨ ਜੰਗਲੀ ਜਾਨਵਰ ਤਾਂ ਪੂਰੀ ਤਰ੍ਹਾਂ ਜੰਗਲਾਂ ‘ਤੇ ਹੀ ਨਿਰਭਰ ਹਨ ਇਸਦੇ ਬਾਵਜੂਦ ਦੁਨੀਆ ‘ਚ 23 ਫੀਸਦੀ ਜੰਗਲ ਅੱਗ ਦੀ ਵਜ੍ਹਾ ਨਾਲ, 26 ਫੀਸਦੀ ਲੱਕੜ ਦੇ ਬਣਨ ਵਾਲੇ ਉਤਪਾਦਾਂ ਦੀ ਵਜ੍ਹਾ ਨਾਲ, 6 ਫੀਸਦੀ ਸ਼ਹਿਰੀਕਰਨ ਨਾਲ, 27 ਫੀਸਦੀ ਖੇਤੀਯੋਗ ਜ਼ਮੀਨ ਵਧਾਉਣ, ਖਦਾਨ, ਤੇਲ ਅਤੇ ਗੈਸਾਂ ਪੈਦਾ ਕਰਨ ਦੀ ਵਜ੍ਹਾ ਨਾਲ ਅਤੇ 24 ਫੀਸਦੀ ਖੇਤੀ ਤਬਦੀਲੀ ਨਾਲ ਨਸ਼ਟ ਹੋਏ ਹਨ।
ਭਾਰਤ ‘ਚ ਪਿਛਲੇ 18 ਸਾਲਾਂ ‘ਚ 17, 200 ਕਰੋੜ ਵਰਗ ਫੁੱਟ ‘ਚ ਫੈਲੇ ਜੰਗਲ ਕੱਟ ਦਿੱਤੇ ਗਏ ਇਨ੍ਹਾਂ ਦਰੱਖਤਾਂ ਦੀ ਗਿਣਤੀ ਕਰੀਬ 125 ਕਰੋੜ ਹੈ ਦਰੱਖਤਾਂ ਦੀ ਸੁਰੱਖਿਆ ਇਸ ਲਈ ਜ਼ਰੂਰੀ ਹੈ, ਕਿਉਂਕਿ ਦਰੱਖਤ ਜੀਵ-ਜਗਤ ਲਈ ਜੀਵਨ ਤੱਤ ਪੈਦਾ ਕਰਦੇ ਹਨ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਭੋਇੰ ਖੋਰ ਨਾ ਹੋਵੇ, ਦਰੱਖਤਾਂ ਦੀ ਅਧਿਕਤਾ ਨਾਲ ਹੀ ਸੰਭਵ ਹੈ, ਵਰਖ਼ਾ ਚੱਕਰ ਦੀ ਨਿਰੰਤਰਤਾ ਦਰੱਖਤਾਂ ‘ਤੇ ਹੀ ਨਿਰਭਰ ਹੈ ਦਰੱਖਤ ਮਨੁੱਖੀ ਜੀਵਨ ਲਈ ਕਿੰਨੇ ਉਪਯੋਗੀ ਹਨ ਇਸਦਾ ਵਿਗਿਆਨਕ ਮੁਲਾਂਕਣ ਭਾਰਤੀ ਅਨੁਸੰਧਾਨ ਪ੍ਰੀਸ਼ਦ ਨੇ ਕੀਤਾ ਹੈ ਇਸ ਮੁਲਾਂਕਣ ਅਨੁਸਾਰ, ਊਸ਼ਣ ਕਟੀਬੰਧੀ ਖੇਤਰਾਂ ‘ਚ ਵਾਤਾਵਰਨ ਦੇ ਲਿਹਾਜ਼ ‘ਚ ਇੱਕ ਹੈਕਟੇਅਰ ਖੇਤਰ ਦੇ ਜੰਗਲ ਤੋਂ 1.41 ਲੱਖ ਰੁਪਏ ਦਾ ਲਾਭਾ ਹੁੰਦਾ ਹੈ ਇਸ ਦੇ ਨਾਲ ਹੀ 50 ਸਾਲ ‘ਚ ਇੱਕ ਦਰੱਖਤ 15.70 ਲੱਖ ਦੀ ਲਾਗਤ ਦਾ ਪ੍ਰਤੱਖ ਅਤੇ ਅਪ੍ਰਤੱਖ ਲਾਭ ਦਿੰਦਾ ਹੈ ਦਰੱਖਤ ਲਗਭਗ 3 ਲੱਖ ਰੁਪਏ ਮੁੱਲ ਦੀ ਜ਼ਮੀਨ ਦੀ ਨਮੀ ਬਣਾਈ ਰੱਖਦਾ ਹੈ 2.5 ਲੱਖ ਰੁਪਏ ਮੁੱਲ ਦੀ ਆਕਸੀਜ਼ਨ, 2 ਲੱਖ ਰੁਪਏ ਮੁੱਲ ਦੇ ਬਰਾਬਰ ਪ੍ਰੋਟੀਨਾਂ ਦੀ ਸੁਰੱਖਿਆ ਕਰਦਾ ਹੈ ਦਰੱਖਤ ਦੀਆਂ ਹੋਰ ਉਪਯੋਗਿਤਾਤਾਂ ‘ਚ 5 ਲੱਖ ਦੇ ਸਮਤੋਲ ਹਵਾ ਅਤੇ ਪਾਣੀ ਪ੍ਰਦੂਸ਼ਣ ਕੰਟਰੋਲ ਅਤੇ 2.5 ਲੱਖ ਰੁਪਏ ਮੁੱਲ ਦੇ ਬਰਾਬਰ ਦੀ ਭਾਗੀਦਾਰੀ ਪੰਛੀਆਂ, ਜੀਵ-ਜੰਤੂਆਂ ਅਤੇ ਕੀਟ-ਪਤੰਗਿਆਂ ਨੂੰ ਨਿਵਾਸ ਉਪਲੱਬਧ ਕਰਾਉਣ ‘ਚ ਕਰਦਾ ਹੈ ਜੇਕਰ ਇਸ ਸਥਿਤੀ ਨੂੰ ਬਹਾਲ ਰੱਖਣਾ ਹੈ ਤਾਂ ਸਾਨੂੰ ਭਾਰਤ ਦੀ ਧਰਤੀ ‘ਤੇ 1400 ਕਰੋੜ ਦਰੱਖਤ ਲਾਉਣੇ ਹੋਣਗੇ ਦਰੱਖਤਾਂ ਦੇ ਇਨ੍ਹਾਂ ਫਾਇਦਿਆਂ ਨੂੰ ਧਿਆਨ ‘ਚ ਰੱਖਦੇ ਹੋਏ ਸਾਡੇ ਰਿਸ਼ੀਆਂ-ਮੁਨੀਆਂ ਨੇ ਇਨ੍ਹਾਂ ਨੂੰ ਦੇਵ ਤੁੱਲ ਮੰਨਿਆ ਇਸ ਲਈ ਭਾਰਤੀ ਜਨਜੀਵਨ ਦਾ ਕੁਰਦਤ ਨਾਲ ਡੂੰਘਾ ਸਬੰਧ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।