ਕੁਰਕਸ਼ੇਤਰ ਨੂੰ ਕੁਝ ਘੰਟਿਆਂ ਚ ਸਾਧ ਸੰਗਤ ਨੇ ਦਿੱਤੀ ਸਫਾਈ ਦੀ ਸੌਗਾਤ

Kurakshetra

ਕੁਰਕਸ਼ੇਤਰ (ਰਵੀ ਗੁਰਮਾਂ, ਭੀਮ ਸੈਨ ਇੰਸਾ) ਸਾਧ-ਸੰਗਤ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਹਰਿਆਣਾ ਦੇ 135 ਨਗਰ, ਮਹਾਂਨਗਰਾਂ ਵਿਚ ਸਫਾਈ ਮਹਾਂ ਅਭਿਆਨ ਚਲਾ ਕੇ ਸਮਾਜ ਨੂੰ ਸੁਵੱਛਤਾ ਦਾ ਸੁਨੇਹਾ ਦਿੱਤਾ ਗਿਆ, ਇਸੇ ਤਹਿਤ ਕੁਰਕਸ਼ੇਤਰ ਵਿਖੇ ਸਫਾਈ ਮਹਾਂ ਅਭਿਆਨ ਦੀ ਸ਼ੁਰੂਆਤ ਬੀਜੇਪੀ ਦੇ ਵਿਧਾਇਕ ਸੁਭਾਸ ਸੁਦਾ ਦੀ ਪਤਨੀ ਮੇਅਰ ਉਮਾ ਸੁਦਾ ਅਤੇ ਐਸ਼ ਡੀ ਐਮ ਸੁਰਿੰਦਰ ਪਾਲ ਵੱਲੋਂ ਝਾੜੂ ਚਲਾ ਕੇ ਸਾਂਝੇ ਤੌਰ ਤੇ ਕੀਤੀ ਗਈ, ਜ਼ਿਲ੍ਹਾ ਸੰਗਰੂਰ ਦੇ ਬਲਾਕਾਂ ਦੀ ਸਾਧ ਸੰਗਤ ਵੱਲੋਂ ਕੁਰਕਸ਼ੇਤਰ (Kurakshetra) ਵਿਖੇ ਸਫਾਈ ਮਹਾਂ ਅਭਿਆਨ ਚਲਾ ਕੇ ਸੁਵੱਸਥਾ ਦਾ ਸੁਨੇਹਾ ਦਿੱਤਾ ਗਿਆ,ਇਸ ਸਫਾਈ ਮਹਾਂ ਅਭਿਆਨ ਦੇ ਬਾਰੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ।

ਸਫਾਈ ਖ਼ੁਦਾਈ ਦਾ ਘਰ ਹੈ

ਇਸ ਸੰਬੰਧੀ ਰਾਜਕੀਯ ਮਾਧਿਅਮ ਵਿਦਿਆਲਿਆ ਗਾਂਧੀ ਨਗਰ ਧਨੇਸਰ ਕੁਰਕਸ਼ੇਤਰ ਦੇ ਐਲੀਮੈਟਰੀ ਸਕੂਲ ਦੇ ਹੈੱਡ ਮਾਸਟਰ ਜੈ ਭਗਵਾਨ ਨੇ ਸਫ਼ਾਈ ਮਹਾਂ ਅਭਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਜਨੀਕ ਗੂਰੁ ਜੀ ਵੱਲੋਂ ਚਲਾਈ ਮੁਹਿੰਮ ਸ਼ਲਾਘਾਯੋਗ ਹੈ, ਸਾਧ-ਸੰਗਤ ਦਾ ਵੱਡਾ ਉਪਰਾਲਾ ਹੈ,ਹਰ ਆਦਮੀ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ, ਤਾਂ ਕਿ ਸਮਾਜ ਵਿੱਚ ਫੈਲੀਆਂ ਬਿਮਾਰੀਆਂ ਤੋਂ ਨਿਜਾਤ ਮਿਲ ਸਕੇ,ਹਰ ਇਨਸਾਨ ਆਪਣਾ ਜੀਵਨ ਸੁੱਖਦਾਈ ਜਿਉਂ ਸਕੇ, ਉਨ੍ਹਾਂ ਕਿਹਾ ਕਿ ਸਫਾਈ ਖ਼ੁਦਾਈ ਦਾ ਘਰ ਹੈ।

ਕਾਰਜ ਸਲਾਹੁਣਯੋਗ ਹਨ (Kurakshetra)

ਸ਼ਹਿਰੀ ਪ੍ਰਥਮਿਕ ਸਵਾਸਥ ਕੇਂਦਰ ਉਰਬਾਨ ਪ੍ਰਾਇਮਰੀ ਹੈਲਥ ਸੈਂਟਰ ਕੁਰਕਸ਼ੇਤਰ ਦੇ ਡਾਕਟਰ ਬਿਮਲਾ ਦੇਵੀ ਨੇ ਕਿਹਾ ਕਿ ਪੂਜਨੀਕ ਗੂਰੁ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਸਮਾਜ ਲਈ ਇਕ ਭਗਵਾਨ ਰੂਪ ਹਨ, ਜਿੰਨਾ ਨੇ ਸੱਚਾ ਸੌਦਾ ਸਿਰਸਾ ਦਰਬਾਰ ਵੱਲੋਂ 148 ਮਾਨਵਤਾ ਭਲਾਈ ਦੇ ਕਾਰਜ ਚਲਾ ਕੇ ਸਮਾਜ ਨੂੰ ਸਹੀ ਸੇਧ ਦੇ ਰਹੇ ਹਨ, ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਸਲਾਹੁਣਯੋਗ ਹਨ, ਗੂਰੁ ਜੀ ਨੇ ਕਰੋੜਾਂ ਲੋਕਾਂ ਦਾ ਨਸ਼ਾ ਛੁਡਾ ਕੇ ਸਹੀ ਜ਼ਿੰਦਗੀ ਜਿਊਣ ਦਾ ਰਾਹ ਵਿਖਾਇਆ, ਮੈਂ ਪੂਜਨੀਕ ਗੂਰੁ ਜੀ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਜੀ ਦੇ ਜਨਮ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ।

ਕਾਲੜਾ ਪਾਰਕ ਦੇ ਸੰਚਾਲਕ ਰਾਜੂ ਚੰਚਲ ਦਾ ਕਹਿਣਾ ਹੈ ਕਿ ਉਸਨੇ ਇਹ ਤਕਰੀਬਨ 2 ਏਕੜ ਦਾ ਪਾਰਕ ਗੋਦ ਲੈ ਕੇ ਸਾਂਭ ਸੰਭਾਲ ਦਾ ਜ਼ਿੰਮਾ ਲਿਆ ਹੋਇਆ ਹੈ, ਸਾਧ-ਸੰਗਤ ਨੇ ਇਸ ਪਾਰਕ ਨੂੰ ਕੁਝ ਸਮੇਂ ਚ ਹੀ ਚਮਕਾ ਦਿੱਤਾ,ਉਸਦਾ ਕਹਿਣਾ ਹੈ ਕਿ ਪੂਜਨੀਕ ਗੂਰੁ ਜੀ ਵੱਲੋਂ ਚਲਾਈ ਸਫ਼ਾਈ ਮਹਾਂ ਅਭਿਆਨ ਇੱਕ ਸ਼ਲਾਘਾ ਯੋਗ ਕਦਮ ਹੈ, ਅਜਿਹੇ ਸਫ਼ਾਈ ਮਹਾਂ ਅਭਿਆਨ ਸਮੇਂ ਸਮੇਂ ਸਿਰ ਹਰ ਜਗ੍ਹਾ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਜਾਗਰੂਕ ਹੋ ਕੇ ਤੰਦਰੁਸਤੀ ਦਾ ਜੀਵਨ ਜਿਉਂ ਸਕਣ, ਉਨ੍ਹਾਂ ਪੂਜਨੀਕ ਗੂਰੁ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ੋ ਕੰਮ ਦਿਨਾਂ ਵਿੱਚ ਹੋਣ ਵਾਲਾ ਸੀ,ਉਹ ਸਾਧ ਸੰਗਤ ਨੇ ਕੁਝ ਘੰਟਿਆਂ ਵਿੱਚ ਹੀ ਕਰ ਦਿੱਤਾ ‌‌। ਉਨ੍ਹਾਂ ਕਿਹਾ ਕਿ ਸਫਾਈ ਮਹਾਂ ਅਭਿਆਨ ਨਾਲ ਸਮਾਜ ਬਿਮਾਰੀਆਂ ਰਹਿਤ ਜੀਵਨ ਬਤੀਤ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here