ਦੇਸ਼ ਭਰ ਵਿਚ ਸਾਧ-ਸੰਗਤ ਨੇ ਲਾਏ ਪੌਦੇ

SadhSangat, Plants, Throughout, Country

ਸਰਸਾ (ਸੱਚ ਕਹੂੰ ਨਿਊਜ਼)। ਵਾਤਾਵਰਨ ਦਿਵਸ ‘ਤੇ ਅੱਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਵੱਖ-ਵੱਖ ਸੂਬਿਆਂ ‘ਚ ਪੌਦੇ ਲਾ ਕੇ ਹਰਿਆਲੀ ਦਾ ਸੰਦੇਸ਼ ਦਿੱਤਾ। ਸਾਧ-ਸੰਗਤ ਹਰ ਸਾਲ ਆਪਣੇ-ਆਪਣੇ ਖੇਤਰਾਂ ‘ਚ ਪੌਦੇ ਲਾਉਂਦੀ ਹੈ ਤੇ ਕਈ ਸਾਲਾਂ ਤੱਕ ਉਨ੍ਹਾਂ ਦੀ ਸੰਭਾਲ ਵੀ ਕਰਦੀ ਹੈ।

Sadh Sangat planted plants in different places

ਜਾਣਕਾਰੀ ਅਨੁਸਾਰ ਅੱਜ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ਸਮੇਤ ਕਈ ਹੋਰਨਾਂ ਸੂਬਿਆਂ ‘ਚ ਸਾਧ-ਸੰਗਤ ਨੇ ਨਾਮ ਚਰਚਾ ਘਰਾਂ ਤੇ ਜਨਤਕ ਸਥਾਨਾਂ ‘ਤੇ ਪੌਦੇ ਲਾਏ। ਉੱਤਰ ਪ੍ਰਦੇਸ਼ ‘ਚ ਜ਼ਿਲ੍ਹਾ ਮੁਜੱਫਰਨਗਰ, ਗਾਜਿਆਬਾਦ, ਰਾਜਸਥਾਨ ‘ਚ ਹਨੂੰਮਾਨਗੜ੍ਹ ਤੇ ਗੰਗਾਨਗਰ, ਹਰਿਆਣਾ ‘ਚ ਸਰਸਾ, ਹਿਸਾਰ, ਫਤਿਆਬਾਦ, ਕੁਰੂਕਸ਼ੇਤਰ, ਦਿੱਲੀ ‘ਚ ਮੁਸਤਫਾਬਾਦ, ਪੰਜਾਬ ‘ਚ ਸ੍ਰੀ ਮੁਕਤਸਰ ਸਾਹਿਬ, ਅਬੋਹਰ, ਜੈਤੋ, ਦੋਦਾ ‘ਚ ਸਾਧ-ਸੰਗਤ ਵੱਲੋਂ ਪੌਦੇ ਲਾਏ ਗਏ।

ਡੇਰਾ ਸੱਚਾ ਸੌਦਾ ਦੀ ਸੀ. ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਹਮੇਸ਼ਾ ਮਾਨਵਤਾ ਭਲਾਈ ਤੇ ਵਾਤਾਵਰਨ ਕਲਿਆਣ ਦੀ ਸਿੱਖਿਆ ਦਿੱਤੀ ਹੈ, ਉਨ੍ਹਾਂ ਦੀ ਪ੍ਰੇਰਨਾ ‘ਤੇ ਚੱਲਦਿਆਂ ਅੱਜ ਵਾਤਾਵਰਨ ਦਿਵਸ ਮੌਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਤੇ ਹੋਰ ਸੂਬਿਆਂ ‘ਚ ਸਾਧ-ਸੰਗਤ ਨੇ ਪੌਦੇ ਲਾਏ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵੀ ਸਾਧ-ਸੰਗਤ ਨੇ ਪੌਦੇ ਲਾਏ ਹਨ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਪੌਦੇ ਲਾਉਣ ਦੇ ਨਾਲ-ਨਾਲ ਕਈ ਸਾਲਾਂ ਤੱਕ ਇੰਨ੍ਹਾਂ ਦੀ ਸੰਭਾਲ ਵੀ ਕਰਦੀ ਹੈ। ਇੰਸਾਂ ਨੇ ਦੱਸਿਆ ਕਿ ਹੁਣ ਤੱਕ ਡੇਰਾ ਸੱਚਾ ਸੌਦਾ ਦੇ ਨਾਂਅ ਪੌਦੇ ਲਾਉਣ ‘ਚ ਚਾਰ ਵਿਸ਼ਵ ਰਿਕਾਰਡ ਹਨ ਤੇ ਸਾਧ-ਸੰਗਤ ਹੁਣ ਤੱਕ 4 ਕਰੋੜ ਤੋਂ ਵੱਧ ਪੌਦੇ ਲਾ ਚੁੱਕੀ ਹੈ।

ਸਾਲ 2009 ਤੋਂ ਸ਼ੁਰੂ ਹੋਈ ਪੌਦਾ ਲਾਓ ਮੁਹਿੰਮ ਦੇ ਸਫ਼ਰ ਤਹਿਤ ਡਾ. ਐਮਐਸਜੀ ਦੇ ਸੱਦੇ ‘ਤੇ ਡੇਰਾ ਸੱਚਾ ਸੌਦਾ ਦੇ ਵਾਤਾਵਰਨ ਪ੍ਰੇਮੀਆਂ ਵੱਲੋਂ ਹੁਣ ਤੱਕ 4 ਕਰੋੜ 18 ਲੱਖ 94 ਹਜ਼ਾਰ 527 ਪੌਦੇ ਲਾਏ ਜਾ ਚੁੱਕੇ ਹਨ ਤੇ ਉਨ੍ਹਾਂ ਦੀ ਸਾਰ-ਸੰਭਾਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਾਤਾਵਰਨ ਸੁਰੱਖਿਆ ਮੁਹਿੰਮ ਤਹਿਤ ਦੁਨੀਆ ਭਰ ‘ਚ ਪੌਦੇ ਲਾਉਣ ‘ਚ ਹੁਣ ਤੱਕ ਚਾਰ ਵਿਸ਼ਵ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਹਨ। ਜਿਨ੍ਹਾਂ ‘ਚ ਇੱਕ ਦਿਨ ‘ਚ ਸਭ ਤੋਂ ਵੱਧ 15 ਅਗਸਤ 2009 ਨੂੰ ਸਿਰਫ਼ ਇੱਕ ਘੰਟੇ ‘ਚ 9 ਲੱਖ 38 ਹਜ਼ਾਰ 7 ਪੌਦੇ ਲਾਉਣ ਦਾ ਹੈ। ਦੂਜੇ ਰਿਕਾਰਡ ‘ਚ 15 ਅਗਸਤ 2009 ਨੂੰ 8 ਘੰਟਿਆਂ ‘ਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ਲਈ, ਤੀਜਾ ਰਿਕਾਰਡ 15 ਅਗਸਤ 2011 ‘ਚ ਸਿਰਫ਼ ਇੱਕ ਘੰਟੇ ‘ਚ ਸਾਧ-ਸੰਗਤ ਵੱਲੋਂ 19,45,535 ਪੌਦੇ ਲਾ ਕੇ ਬਣਾਇਆ ਤੇ ਚੌਥਾ ਰਿਕਾਰਡ 15 ਅਗਸਤ 2012 ਨੂੰ ਸਿਰਫ਼ 1 ਘੰਟੇ ‘ਚ ਸਾਧ-ਸੰਗਤ ਨੇ 20 ਲੱਖ 39 ਹਜ਼ਾਰ 747 ਪੌਦੇ ਲਾ ਕੇ ਬਣਾਇਆ।