ਪਿਛਲੇ ਦਿਨੀਂ ਆਏ ਤੁੂਫ਼ਾਨ ਕਾਰਨ ਡਿੱਗ ਗਿਆ ਸੀ ਮਕਾਨ
- ਕੁਝ ਹੀ ਘੰਟਿਆ ’ਚ ਸਾਧ-ਸੰਗਤ ਨੇ ਰਣਜੀਤ ਕੌਰ ਨੂੰ ਦਿੱਤਾ ਪੱਕਾ ਮਕਾਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ/ਬਹਾਦਰਗੜ੍ਹ। ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ। ਉਕਤ ਪਰਿਵਾਰ ਦਾ ਮਕਾਨ ਪਿਛਲੇ ਦਿਨੀਂ ਆਏ ਤੂੁਫ਼ਾਨ ਕਾਰਨ ਢਹਿ ਗਿਆ ਸੀ। ਆਰਥਿਕ ਤੌਰ ’ਤੇ ਕਮਜ਼ੋਰ ਹੋਣ ਕਾਰਨ ਆਪਣੇ ਡਿੱਗੇ ਹੋਏ ਘਰ ਨੂੰ ਮੁੜ ਖੜ੍ਹਾਂ ਕਰਨ ਲਈ ਕਾਫ਼ੀ ਮੁਸ਼ਕਲ ਆ ਰਹੀ ਸੀ। ਇਸ ਦਾ ਪਤਾ ਜਦੋਂ ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਨੂੰ ਲੱਗਿਆ ਤਾਂ ਉਨ੍ਹਾਂ ਵੱਲੋਂ ਕੁਝ ਹੀ ਸਮੇਂ ’ਚ ਲੋੜਵੰਦ ਪਰਿਵਾਰ ਨੂੰ ਘਰ ਦਾ ਲੈਂਟਰ ਪਾ ਕੇ ਦੇ ਦਿੱੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬਹਾਦਰਗੜ੍ਹ ਦੇ ਜ਼ਿੰਮੇਵਾਰ ਦਵਿੰਦਰ ਇੰਸਾਂ ਨੇ ਦੱਸਿਆ ਕਿ ਭੈਣ ਵਿਧਵਾ ਰਣਜੀਤ ਕੌਰ ਵਾਸੀ ਰਾਜਾ ਫਾਰਮ ਨੂੰ ਜਿਸ ਦੇ ਕਿ ਤਿੰਨ ਬੇਟੀਆਂ ਅਤੇ ਇੱਕ ਛੋਟਾ ਬੇਟਾ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਆਏ ਤੂੁਫ਼ਾਨ ਕਾਰਨ ਉਸ ਦਾ ਘਰ ਡਿੱਗ ਗਿਆ ਸੀ, ਜੋ ਕਿ ਪਹਿਲਾ ਹੀ ਕਾਫ਼ੀ ਪੁਰਾਣਾ ਸੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ 45 ਮੈਂਬਰ ਕੁਲਵੰਤ ਰਾਏ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਲੋੜਵੰਦ ਭੈਣ ਲਈ ਕੀਤਾ ਗਿਆ ਵੱਡਾ ਉਪਰਾਲਾ ਹੈ ਅਤੇ ਸਾਧ ਸੰਗਤ ਵੱਲੋਂ ਕੁਝ ਹੀ ਸਮੇਂ ਕੰਧਾਂ ਉੱਚੀਆਂ ਕਰਕੇ ਲੈਂਟਰ ਪਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੇ ਬਚਨਾਂ ਤਹਿਤ 134 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਚਾਇਤ ਮੈਂਬਰ ਰਾਜਾ ਰਾਮ ਨੇ ਸਾਧ-ਸੰਗਤ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ ਕਿ ਇਨ੍ਹਾਂ ਵੱਲੋਂ ਲੋੜਵੰਦ ਪਰਿਵਾਰ ਦੀ ਮੱਦਦ ਕੀਤੀ ਗਈ ਹੈ। ਇਸ ਮੌਕੇ ਸੁਖਪਾਲ ਸਿੰਘ ਬਲਾਕ ਭੰਗੀਦਾਸ, ਬਿਕਰਮ ਸਿੰਘ, ਬਲਕਾਰ ਸਿੰਘ, ਜਗਵਿੰਦਰ ਸਿੰਘ, ਦਲਬੀਰ ਸਿੰਘ, ਯੋਗੇਸ਼ ਸਾਹੀ, ਗੁਰਬਚਨ ਸਿੰਘ ਸਮੇਤ ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜੂਦ ਸਨ।
ਸਾਧ-ਸੰਗਤ ਦਾ ਬਹੁਤ ਧੰਨਵਾਦ : ਰਣਜੀਤ ਕੌਰ
ਇਸ ਮੌਕੇ ਰਣਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਜਸਦੇਵ ਸਿੰਘ ਦੀ ਅੱਠ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਉਸ ਵੱਲੋਂ ਆਪਣੇ ਘਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਸੀ ਅਤੇ ਤੂੁਫ਼ਾਨ ਕਾਰਨ ਉਸਦੇ ਘਰ ਦੀ ਛੱਤ ਅਤੇ ਕੰਧਾਂ ਡਿੱਗ ਗਈਆਂ ਸਨ। ਉਸ ਵੱਲੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਕੋਲ ਆਪਣਾ ਘਰ ਬਣਾਉਣ ਦੀ ਬੇਨਤੀ ਕੀਤੀ ਅਤੇ ਅੱਜ ਇਨ੍ਹਾਂ ਵੱਲੋਂ ਉਸ ਨੂੰ ਘਰ ਬਣਾ ਕੇ ਦਿੱਤਾ ਗਿਆ। ਇਸ ਲਈ ਉਹ ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।