Welfare Work: ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਸਾਧ-ਸੰਗਤ ਨੇ ਕੀਤੀ ਆਰਥਿਕ ਮੱਦਦ

Welfare-Work
ਅਬੋਹਰ: ਬਲਾਕ ਲੰਬੀ ਦੀ ਸਾਧ-ਸੰਗਤ ਵੱਲੋਂ ਇਕ ਜਰੂਰਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਦਿੱਤਾ ਸਮਾਨ। ਤਸਵੀਰ : ਮੇਵਾ ਸਿੰਘ

(ਮੇਵਾ ਸਿੰਘ) ਲੰਬੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਬਲਾਕ ਲੰਬੀ ਵੱਲੋਂ ਬਲਾਕ ਦੇ ਪਿੰਡ ਫੱਤਾਕੇਰਾ ਨਿਵਾਸੀ ਇਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਸਮੇਂ ਆਰਥਿਕ ਸਹਿਯੋਗ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪੰਜਾਬ ਦੇ 85 ਮੈਂਬਰ ਅਮਨਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਫੱਤਾਕੇਰਾ ਦੇ ਪ੍ਰੇਮੀ ਸੇਵਕ ਗੁਰਮੇਲ ਸਿੰਘ ਇੰਸਾਂ ਨੇ ਪੰਜਾਬ ਦੇ 85 ਮੈਂਬਰਾਂ ਨੂੰ ਦੱਸਿਆ ਕਿ ਪਿੰਡ ਫੱਤਾਕੇਰਾ ਨਿਵਾਸੀ ਜਸਨਦੀਪ ਕੌਰ ਪੁੱਤਰੀ ਰਾਜੂ ਸਿੰਘ ਜੋ ਕਿ ਉਸ ਦੇ ਮਾਤਾ-ਪਿਤਾ ਨਾ ਹੋਣ ਕਰਕੇ ਆਪਣੇ ਨਾਨਕੇ ਪਰਿਵਾਰ ਵਿਚ ਰਹਿੰਦੀ ਹੈ ਤੇ ਉਕਤ ਨਾਨਕੇ ਪਰਿਵਾਰ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੈ। Welfare Work

ਉਨਾਂ ਜਸ਼ਨਦੀਪ ਕੌਰ ਦੀ ਸ਼ਾਦੀ ਰੱਖੀ ਹੋਈ ਹੈ ਤੇ ਉਨਾਂ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਨੂੰ ਵਿਆਹ ਵਿਚ ਆਰਥਿਕ ਸਹਿਯੋਗ ਕਰਨ ਦੀ ਮੰਗ ਲਿਖਤੀ ਤੌਰ ’ਤੇ ਕੀਤੀ ਹੈ, ਤਾਂ ਇਸ ਲਿਖਤੀ ਅਰਜੀ ਨੂੰ ਡੇਰਾ ਸੱਚਾ ਸੌਦਾ ਸਰਸਾ ਮਨੇਜਮੈਂਟ ਭੇਜਿਆ ਗਿਆ ਤੇ ਮਨਜੂਰੀ ਮਿਲਣ ਤੋਂ ਬਾਅਦ ਲੜਕੀ ਦੇ ਵਿਆਹ ਸਮੇਂ ਬਲਾਕ ਪੱਧਰੀ ਨਾਮ ਚਰਚਾ ਦੀ ਸਮਾਪਤੀ ਤੇ ਜਰੂਰਤ ਅਨੁਸਾਰ ਵਿਆਹ ਵਿਚ ਇਕ ਪੇਟੀ, ਅਲਮਾਰੀ, ਡਬਲ ਬੈਡ, ਗੱਦੇ, ਕੂਲਰ, ਮੇਜ, ਕੁਰਸੀਆਂ ਆਦਿ ਦੇ ਕੇ ਡੇਰਾ ਸੱਚਾ ਸੌਦਾ ਦੀ ਮਰਿਯਾਦਾ ਅਨੁਸਾਰ ਜਰੂਰਤਮੰਦ ਪਰਿਵਾਰ ਦੀ ਸਹਾਇਤਾ ਕੀਤੀ ਗਈ। Welfare Work

ਇਹ ਵੀ ਪੜ੍ਹੋ: Welfare: ਐਮਐਸਜੀਆਈਟੀ ਵਿੰਗ ਦੇ ਸੇਵਾਦਾਰਾਂ ਨੇ ਬਿਰਧ ਆਸ਼ਰਮ ’ਚ ਮਨਾਈ ਦੀਵਾਲੀ

ਇਸ ਮੌਕੇ ਪਿੰਡ ਦੇ ਸਰਪੰਚ ਹਰਪ੍ਰੀਤ ਕੌਰ, ਸਮੂਹ ਪੰਚਾਂ ਵਿਚ ਜਸਵੀਰ ਸਿੰਘ, ਗੁਰਭਿੰਦਰ ਸਿੰਘ, ਸਤਨਾਮ ਸਿੰਘ, ਗੁਰਲਾਲ ਸਿੰਘ,ਸੁਖਪਾਲ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ ਆਦਿ ਨੇ ਸਮੂਹ ਸਾਧ-ਸੰਗਤ ਵੱਲੋਂ ਲੜਕੀ ਦੇ ਵਿਆਹ ਕੀਤੀ ਸਹਾਇਤਾ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ 85 ਮੈਂਬਰ ਜਸਵੀਰ ਸਿੰਘ ਇੰਸਾਂ, ਭੈਣ ਮਨਜੀਤ ਕੌਰ ਇੰਸਾਂ 85 ਮੈਂਬਰ, ਪ੍ਰੇਮੀ ਸੇਵਕ ਗੁਰਮੇਲ ਸਿੰਘ ਇੰਸਾਂ, ਪ੍ਰੇਮੀ ਮਨਜੀਤ ਸਿੰਘ ਸੇਵਾਦਾਰ, ਮਾ: ਜਗਵੀਰ ਕਾਲੀ ਇੰਸਾਂ, ਬ੍ਰਿਜਲਾਲ ਇੰਸਾਂ, ਰਣਜੀਤ ਸਿੰਘ ਇੰਸਾਂ, ਮੰਦਰ ਸਿੰਘ ਇੰਸਾਂ, ਅਮਨਦੀਪ ਕੌਰ ਇੰਸਾਂ, ਗੁਰਮੀਤ ਸਿੰਘ ਇੰਸਾਂ, ਵੀਰਪਾਲ ਕੌਰ ਇੰਸਾਂ, ਰਾਜ ਰਾਣੀ ਇੰਸਾਂ, ਮਨਪ੍ਰੀਤ ਕੌਰ ਇੰਸਾਂ ਅਤੇ ਦਰਸ਼ਨ ਸਿੰਘ ਇੰਸਾਂ ਅਤੇ ਹਰਚਰਨ ਸਿੰਘ ਨੰਬਰਦਾਰ ਆਦਿ ਵੀ ਮੌਜੂਦ ਸਨ। Welfare Work

LEAVE A REPLY

Please enter your comment!
Please enter your name here