ਬਲਾਕ ਮਲੋਟ ਦੀ ਸਾਧ-ਸੰਗਤ ਨੇ ਹੁਣ ਤੱਕ ਬਣਾਏ 19 ਮਕਾਨ
- ‘ਡਲਿਆਂ ਵਿੱਚ ਰਾਤਾਂ ਗੁਜ਼ਾਰਨ ਵਾਲਾ ਔਲਖ ਦਾ ਜਗਤਾਰ ਸਿੰਘ ਬਣਿਆ ਪੱਕੇ ਮਕਾਨ ਦਾ ਮਾਲਕ’
- ਬਲਾਕ ਮਲੋਟ ਦੀ ਸਾਧ-ਸੰਗਤ ਨੇ ਕੈਨੇਡਾ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਕੀਤਾ ਇਹ ਮਾਨਵਤਾ ਭਲਾਈ ਕਾਰਜ
ਮਲੋਟ (ਮਨੋਜ)। Walfare Work: ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ‘ਆਸ਼ਿਆਨਾ ਮੁਹਿੰਮ’ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਨੇ ਕੈਨੇਡਾ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਪਿੰਡ ਔਲਖ ’ਚ ਇੱਕ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਉਨ੍ਹਾਂ ਦੀ ਜਿੱਥੇ ਜ਼ਿੰਦਗੀ ਦਾ ਸੁਪਨਾ ਪੂਰਾ ਕਰ ਦਿੱਤਾ, ਉਥੇ ਮੀਂਹ ਕਣੀ ਦਾ ਵੀ ਡਰ ਮੁਕਾ ਦਿੱਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਗਭਗ 13 ਮਿਸਤਰੀਆਂ ਅਤੇ 150 ਤੋਂ ਵੀ ਵੱਧ ਸੇਵਾਦਾਰਾਂ ਦੀ ਟੀਮ ਨੇ ਸਿਰਫ਼ 15 ਘੰਟਿਆਂ ’ਚ ਹੀ ਮਕਾਨ ਬਣਾ ਕੇ ਤਿਆਰ ਕਰ ਦਿੱਤਾ, ਜਿਸ ਨੂੰ ਦੇਖ ਕੇ ਪਿੰਡ ਵਾਸੀ ਹੈਰਾਨ ਹੋ ਰਹੇ ਸਨ। Walfare Work
ਇਹ ਖਬਰ ਵੀ ਪੜ੍ਹੋ : Australia Vs Pakistan: ਪਾਕਿਸਤਾਨ ਨੇ ਰਚਿਆ ਇਤਿਹਾਸ, ਜਿੱਤੀ 22 ਸਾਲਾਂ ਬਾਅਦ ਅਸਟਰੇਲੀਆ ’ਚ ਸੀਰੀਜ਼
ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇਸਾਂ, 85 ਮੈਂਬਰ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਦੱਸਿਆ ਕਿ ਪਿੰਡ ਔਲਖ ਦੇ ਕਈ ਮੋਹਤਵਰਾਂ ਨੇ ਡੇਰਾ ਸੱਚਾ ਸੌਦਾ ਨਾਲ ਸੰਪਰਕ ਕਰਕੇ ਦੱਸਿਆ ਕਿ ਔਲਖ ਨਿਵਾਸੀ ਜਗਤਾਰ ਸਿੰਘ ਕੱਚੇ ਝੌਂਪੜੇ ਵਿੱਚ ਰਹਿ ਰਿਹਾ ਹੈ ਅਤੇ ਇਸ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਮਕਾਨ ਬਣਾ ਕੇ ਦੇਣ ਦੀ ਅਪੀਲ ਕੀਤੀ ਤਾਂ ਬਲਾਕ ਮਲੋਟ ਦੀ ਸਾਧ-ਸੰਗਤ ਨੇ ਗੁਰਨਾਮ ਸਿੰਘ ਇੰਸਾਂ ਪੁੱਤਰ ਮਲਕੀਤ ਸਿੰਘ ਇੰਸਾਂ ਸਰੀਬੀਸੀ ਕੈਨੇਡਾ ਦੇ ਸਹਿਯੋਗ ਨਾਲ ਸਿਰਫ਼ 15 ਘੰਟਿਆਂ ਵਿੱਚ ਮਕਾਨ ਬਣਾ ਕੇ ਦਿੱਤਾ। Walfare Work
ਸੇਵਾਦਾਰ ਗੌਰਖ ਸੇਠੀ ਇੰਸਾਂ, ਸੱਤਪਾਲ ਇੰਸਾਂ ਅਤੇ ਗੁਰਭਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ’ਚ ਸੇਵਾ ਪ੍ਰਤੀ ਪੂਰਾ ਉਤਸ਼ਾਹ ਸੀ ਅਤੇ ਸਭ ਇੱਕ ਦੂਸਰੇ ਤੋਂ ਵਧ-ਚੜ੍ਹ ਕੇ ਸੇਵਾ ਕਰ ਰਹੇ ਸਨ। ਇਸ ਮੌਕੇ ਮਿਸਤਰੀ ਕੁਲਵਿੰਦਰ ਸਿੰਘ ਇੰਸਾਂ, ਗੋਰਾ ਸਿੰਘ ਇੰਸਾਂ, ਹੰਸ ਰਾਜ ਇੰਸਾਂ ਅਤੇ ਨਾਨਕ ਚੰਦ ਇੰਸਾਂ, ਸੇਵਕ ਸਿਘ ਇੰਸਾਂ, ਰੇਸ਼ਮ ਸਿੰਘ ਤੋਂ ਇਲਾਵਾ ਪਿੰਡਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਜਗਦੇਵ ਸਿੰਘ ਇੰਸਾਂ, ਗੁਰਬਖਸ਼ੀਸ਼ ਸਿੰਘ ਇੰਸਾਂ, ਸੰਦੀਪ ਇੰਸਾਂ, ਗੁਰਲਾਲ ਸਿੰਘ ਇੰਸਾਂ, ਸ਼ੀਸ਼ਪਾਲ ਇੰਸਾਂ, ਗੋਰਾ ਸਿੰਘ ਇੰਸਾਂ ਅਤੇ ਚਰਨ ਦਾਸ ਇੰਸਾਂ ਤੋਂ ਇਲਾਵਾ ਗੋਰਖ ਸੇਠੀ ਇੰਸਾਂ, ਸਤਪਾਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਰਜਿੰਦਰ ਕੁਮਾਰ ਤਿੰਨਾ।
ਜਸਵਿੰਦਰ ਸਿੰਘ ਇੰਸਾਂ (ਜੱਸਾ), ਤਾਰਾ ਇੰਸਾਂ, ਦੀਪਕ ਮੱਕੜ ਇੰਸਾਂ, ਪ੍ਰੇਮ ਚਾਵਲਾ ਇੰਸਾਂ, ਸੌਰਵ ਜੱਗਾ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਜਗਦੀਪ ਸਿੰਘ ਇੰਸਾਂ, ਸੁਰਿੰਦਰ ਪਾਲ ਤਿੰਨਾ ਇੰਸਾਂ, ਸੁਖਵਿੰਦਰ ਸਿੰਘ, ਰਾਮ ਕਿਸ਼ਨ ਇੰਸਾਂ, ਸੁਖਜਿੰਦਰ ਸਿੰਘ ਇੰਸਾਂ, ਬਲਦੇਵ ਸਿੰਘ ਇੰਸਾਂ, ਸ਼ੇਰਾ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ ਤੋਂ ਇਲਾਵਾ ਪਰਮਜੀਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਕੁਲਦੀਪ ਕੌਰ ਇੰਸਾਂ, ਅਮਨ ਇੰਸਾਂ, ਦਲੀਪ ਕੌਰ ਇੰਸਾਂ, ਕਰਮਜੀਤ ਕੌਰ ਇੰਸਾਂ, ਸੁਖਨ ਇੰਸਾਂ, ਰਾਜਨ ਇੰਸਾਂ, ਸਾਜਨ ਇੰਸਾਂ, ਯਾਦਵਿੰਦਰ ਇੰਸਾਂ, ਸੁਰਿੰਦਰ ਇੰਸਾਂ, ਪਾਲ ਇੰਸਾਂ, ਪਿੰਡ ਔਲਖ ਆਦਿ ਮੌਜ਼ੂਦ ਸਨ। Walfare Work
ਜਦੋਂ ਹਨ੍ਹੇਰੀ ਮੀਂਹ ਆਉਂਦਾ ਤਾਂ ਸਾਨੂੰ ਫ਼ਿਕਰ ਹੋ ਜਾਂਦਾ ਕਿ ਰਾਤ ਕਿਵੇਂ ਗੁਜ਼ਾਰਾਂਗੇ : ਜਗਤਾਰ ਸਿੰਘ
ਜਗਤਾਰ ਸਿੰਘ ਨੇ ਦੱਸਿਆ ਕਿ ਸਾਡੇ ਸਿਰ ’ਤੇ ਛੱਤ ਨਹੀਂ ਸੀ, ਅਸੀਂ ਡਲਿਆਂ ਵਿੱਚ ਬਹਿ-ਬਹਿ ਕੇ ਰਾਤਾਂ ਗੁਜ਼ਾਰੀਆਂ, ਜਦੋਂ ਹਨੇਰੀ ਮੀਂਹ ਆਉਂਦਾ ਤਾਂ ਸਾਨੂੰ ਫਿਕਰ ਹੋ ਜਾਂਦਾ ਕਿ ਰਾਤ ਕਿਵੇਂ ਗੁਜ਼ਾਰਾਂਗੇ। ਅਸੀਂ ਮਾਲਕ ਅੱਗੇ ਅਰਦਾਸਾਂ ਕੀਤੀਆਂ, ਅੱਖਾਂ ’ਚੋਂ ਹੰਝੂ ਕੇਰਦੇ, ਮਾਲਕ ਨੇ ਸਾਡੀ ਐਸੀ ਅਰਦਾਸ ਸੁਣੀ ਅਤੇ ਬਾਂਹ ਫੜੀ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸਾਨੂੰ ਪੂਰਾ ਮਕਾਨ ਬਣਾ ਕੇ ਦਿੱਤਾ। ਇਸ ਲਈ ਅਸੀਂ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਧੰਨਵਾਦ ਕਰਦੇ ਹਾਂ।
ਸਾਲ 2024 ’ਚ ਤੀਸਰਾ ਮਕਾਨ ਬਣਾ ਕੇ ਦਿੱਤਾ | Walfare Work
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ‘ਆਸ਼ਿਆਨਾ’ ਮੁਹਿੰਮ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਨੇ ਜਿੱਥੇ ਹੁਣ ਤੱਕ ਲੋੜਵੰਦ ਪਰਿਵਾਰ ਨੂੰ 19 ਮਕਾਨ ਬਣਾ ਕੇ ਦਿੱਤੇ ਹਨ, ਉਥੇ ਸਾਲ 2024 ’ਚ ਤੀਸਰਾ ਮਕਾਨ ਬਣਾ ਕੇ ਦਿੱਤਾ ਗਿਆ ਹੈ।