England News: ਇੰਗਲੈਂਡ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ

England News
ਬਰਮਿੰਘਮ/ਲੰਦਨ : ਸੇਵਾ ਕਾਰਜਾਂ ’ਚ ਲੱਗੇ ਸੇਵਾਦਾਰ ਅਤੇ ਗਰੁੱਪ ਤਸਵੀਰ ’ਚ ਸੇਵਾਦਾਰ।

ਬਲਾਕ ਬਰਮਿੰਘਮ ਅਤੇ ਲੰਦਨ ਦੀ ਸਾਧ-ਸੰਗਤ ਨੇ ਲਿਆ ਸੇਵਾ ਕਾਰਜਾਂ ’ਚ ਹਿੱਸਾ

England News: (ਸੱਚ ਕਹੂੰ ਨਿਊਜ਼) ਬਰਮਿੰਘਮ/ਲੰਦਨ। ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਇੰਗਲੈਂਡ ਦੀ ਸਾਧ-ਸੰਗਤ ਦਿਨ-ਰਾਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਜੁਟੀ ਹੋਈ ਹੈ ਇਸੇ ਲੜੀ ਤਹਿਤ ਬਲਾਕ ਬਰਮਿੰਘਮ ਅਤੇ ਲੰਦਨ ਦੀ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨੇ ਦੀ ਖੁਸ਼ੀ ਵਿੱਚ ਮਾਨਵਤਾ ਭਲਾਈ ਦੇ ਕਾਰਜ ਸਵੱਛਤਾ ਅਭਿਆਨ ‘ਹੋ ਪ੍ਰਿਥਵੀ ਸਾਫ, ਮਿਟੇਂ ਰੋਗ ਅਭਿਸ਼ਾਪ’ ਸਫਾਈ ਅਭਿਆਨ ਚਲਾਏ ਗਏ।

ਇਹ ਵੀ ਪੜ੍ਹੋ: MS Dhoni: ਧੋਨੀ ਦੇ ਗੋਡੇ ਹੁਣ ਪਹਿਲਾਂ ਵਰਗੇ ਨਹੀਂ ਰਹੇ, ਫਲੇਮਿੰਗ ਨੇ ਧੋਨੀ ਦੇ ਬੱਲੇਬਾਜ਼ੀ ਕ੍ਰਮ ਵਿੱਚ ਬਦਲਾਅ ਦਾ ਬਚਾ…

ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ਵਿੱਚ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਸੈਂਡਵੈਲ ਕਾਉਂਸਿਲ ਦੇ ਸਹਿਯੋਗ ਨਾਲ ਚਲਾਏ ਇਸ ਸਫਾਈ ਅਭਿਆਨ ਵਿੱਚ 11 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ਨੂੰ ਅੰਜਾਮ ਦਿੱਤਾ ਅਤੇ 34 ਵੱਡੇ ਬੈਗ ਕੂੜਾ ਇਕੱਠਾ ਕੀਤਾ। ਇਸੇ ਤਰ੍ਹਾਂ ਲੰਦਨ ਦੇ 9 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ’ਚ ਹਿੱਸਾ ਲੈਂਦਿਆਂ 20 ਵੱਡੇ ਬੈਗ ਕੂੜਾ ਕਰਕਟ ਇਕੱਠਾ ਕੀਤਾ ਇਸ ਮੌਕੇ ਕਾਉਂਸਿਲ ਅਧਿਕਾਰੀਆਂ ਅਤੇ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। England News

England News

England News