ਟਰਾਂਸਪੋਰਟਰ ਭੋਲਾ ਸਿੰਘ ਵਿਰਕ ਨੇ ਭਲਾਈ ਕਾਰਜ਼ ਦੀ ਕੀਤੀ ਸ਼ੁਰੂਆਤ
ਕਿਹਾ, ਡੇਰਾ ਸਰਧਾਲੂਆਂ ਦਾ ਉਪਰਾਲਾ ਕਾਬਿਲੇ ਤਾਰੀਫ਼, ਸਮਾਜ ’ਚ ਭਾਈਚਾਰਕ ਸਾਂਝ ਨੂੰ ਮਿਲੇਗੀ ਮਜ਼ਬੂਤੀ
(ਜਸਵੀਰ ਸਿੰਘ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਡੇਰਾ ਸਰਧਾਲੂਆਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਕੁਸ਼ਟ ਆਸ਼ਰਮ ਬਰਨਾਲਾ ਵਿਖੇ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡ ਕੇ ਇਨਸਾਨੀਅਤ ਦਾ ਫ਼ਰਜ ਨਿਭਾਇਆ। ਜਿਸ ਦਾ ਅਗਾਜ਼ ਟਰਾਂਸਪੋਰਟਰ ਭੋਲਾ ਸਿੰਘ ਵਿਰਕ ਤੇ ਬਲਾਕ ਕਮੇਟੀ ਜਿੰਮੇਵਾਰਾਂ ਨੇ ਸਾਂਝੇ ਤੌਰ ’ਤੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਕਾਰਜ਼ਾਂ ਦੇ ਤਹਿਤ ਸਥਾਨਕ ਕੁਸ਼ਟ ਆਸ਼ਰਮ ਵਿਖੇ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ ਹਨ। ਇਸ ਮੌਕੇ ਉਚੇਚੇ ਤੌਰ ’ਤੇ ਟਰਾਂਸਪੋਰਟਰ ਭੋਲਾ ਸਿੰਘ ਵਿਰਕ ਨੇ ਸ਼ਿਰਕਤ ਕਰਕੇ ਨਾ ਸਿਰਫ਼ ਉਕਤ ਭਲਾਈ ਕਾਰਜ਼ ਦੀ ਅਰੰਭਤਾ ਕੀਤੀ ਸਗੋਂ ਡੇਰਾ ਸ਼ਰਧਾਲੂਆਂ ਦੇ ਕਾਰਜ਼ ਨੂੰ ਵੀ ਸਲਾਹਿਆ।
ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਬੇਹਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮਾਂ ’ਤੇ ਸੰਨ 1948 ਤੋਂ ਹੀ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਵੱਲੋਂ ਭਲਾਈ ਕਾਰਜ਼ਾਂ ’ਚ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ, ਜਿਸ ਤਹਿਤ ਮੌਜ਼ੂਦਾ ਸਮੇਂ ਅੰਦਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਅਗਵਾਈ ਹੇਠ 135 ਭਲਾਈ ਕਾਰਜ਼ ਨਿਰੰਤਰ ਚੱਲ ਰਹੇ ਹਨ।ਜਿਸ ਨੂੰ ਸਮੁੱਚੇ ਵਿਸ਼ਵ ’ਚ ਸਾਧ-ਸੰਗਤ ਵੱਲੋਂ ਨਿਰਵਿਘਨ ਅੰਜ਼ਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕੁਸ਼ਟ ਆਸ਼ਰਮ ’ਚ 32 ਜਣਿਆਂ ਨੂੰ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜ਼ੁਰਾਬਾਂ ਵੰਡੀਆਂ ਗਈਆਂ ਹਨ ਤਾਂ ਜੋ ਕਿਸੇ ਨੂੰ ਵੀ ਸਰਦ ਰੁੱਤ ਦੌਰਾਨ ਕਿਸੇ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਕੁਲਵਿੰਦਰ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਸੰਜੀਵ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਤਰਸੇਮ ਸਿੰਘ ਇੰਸਾਂ, ਸੀਤਲ ਇੰਸਾਂ, ਭੰਗੀਦਾਸ ਜਗਪ੍ਰੀਤ ਇੰਸਾਂ, ਯਸਪਾਲ ਸ਼ਰਮਾ ਸੁਪਰਡੈਂਟ ਡੀਸੀ ਦਫਤਰ, ਭੰਗੀਦਾਸ ਜਗਸੀਰ ਇੰਸਾਂ, ਕੁਲਵੰਤ ਕੌਰ ਇੰਸਾਂ ਆਦਿ ਤੋਂ ਇਲਾਵਾ ਪਿੰਡਾਂ/ਸ਼ਹਿਰਾਂ ਦੇ ਜਿੰਮੇਵਾਰ ਤੇ ਲੋੜਵੰਦ ਹਾਜ਼ਰ ਸਨ।
ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਕਾਰਜ਼ ਸ਼ਲਾਘਾਯੋਗ : ਟਰਾਂਸਪੋਰਟਰ ਭੋਲਾ ਸਿੰਘ
ਟਰਾਂਸਪੋਰਟਰ ਭੋਲਾ ਸਿੰਘ ਵਿਰਕ ਨੇ ਸਾਧ-ਸੰਗਤ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸਰਧਾਲੂਆਂ ਵੱਲੋਂ ਕੀਤੇ ਜਾ ਰਹੇ ਕਾਰਜ ਲੋੜਵੰਦਾਂ ਲਈ ਵੱਡਾ ਸਹਿਯੋਗ ਹਨ, ਜਿਸ ਨਾਲ ਜਿੱਥੇ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਉੱਥੇ ਹੀ ਸਮਾਜ ’ਚ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮੱਦਦ ਕਰਨ ਨਾਲ ਪ੍ਰਮਾਤਮਾ ਖੁਸ਼ ਹੁੰਦਾ ਹੈ, ਇਸ ਲਈ ਸਭ ਨੂੰ ਅਜਿਹੇ ਕਾਰਜਾਂ ’ਚ ਵਧ-ਚੜ੍ਹ ਕੇ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ