ਬਲਾਕ ਮੋਗਾ ਦੀ ਸਾਧ-ਸੰਗਤ ਨੇ 55 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ (Distribute Ration) ਵੰਡਿਆ
(ਵਿੱਕੀ ਕੁਮਾਰ) ਮੋਗਾ। ਮਾਨਵਤਾ ਦੀ ਸੇਵਾ ਲਈ ਹਰਦਮ ਤਿਆਰ ਰਹਿਣ ਵਾਲੇ ਡੇਰਾ ਸੱਚਾ ਸੌਦਾ ਜੋ ਕਿ ਮਾਨਵਤਾ ਭਲਾਈ ਦੇ 138 ਕਾਰਜਾਂ ਨੂੰ ਕਰ ਰਿਹਾ ਹੈ ਅੱਜ ਉਸੇ ਤਹਿਤ ਬਲਾਕ ਮੋਗਾ ਦੀ ਸਾਧ-ਸੰਗਤ ਵੱਲੋਂ 55 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਦੀ ਜਾਣਕਾਰੀ ਦਿੰਦਿਆਂ 25 ਮੈਂਬਰ ਹਰਭਜਨ ਸਿੰਘ ਅਤੇ ਜ਼ਿੰਮੇਵਾਰ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਬਲਾਕ ਮੋਗਾ ਵੱਲੋਂ ਹਰ ਮਹੀਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਵਿਤਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜਾਂ ਵਿੱਚੋਂ ਇੱਕ ਕਾਰਜ “ਫੂਡ ਬੈਂਕ” ਤਹਿਤ ਡੇਰਾ ਸ਼ਰਧਾਲੂ ਹਫ਼ਤੇ ਵਿੱਚ ਇੱਕ ਦਿਨ ਵਰਤ ਰੱਖਦੇ ਹਨ ਅਤੇ ਉਸ ਇੱਕ ਦਿਨ ਦਾ ਜੋ ਵੀ ਰਾਸ਼ਨ ਬੱਚਦਾ ਹੈ ਉਸ ਨੂੰ ਇਕ ਥਾਂ ’ਤੇ ਜਮ੍ਹਾਂ ਕਰਦੇ ਹਨ, ਤੇ ਉਸੇ ਰਾਸ਼ਨ ਵਿੱਚੋਂ ਹੀ ਜ਼ਰੂਰਤਮੰਦਾਂ ਨੂੰ ਰਾਸ਼ਨ ਵਿਤਰਿਤ ਕੀਤਾ ਜਾਂਦਾ ਹੈ। (Distribute Ration)
ਤੁਹਾਨੂੰ ਦੱਸ ਦਈਏ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਜੋ ਕਾਰਜ ਕੀਤੇ ਜਾਂਦੇ ਹਨ। ਜਿਨ੍ਹਾਂ ਵਿਚ ਖੂਨਦਾਨ ਕਰਨਾ, ਗੁਰਦਾ ਦਾਨ ਕਰਨਾ, ਜ਼ਰੂਰਤਮੰਦ ਲਡ਼ਕੀਆਂ ਦੀ ਸ਼ਾਦੀ ਕਰਨਾ, ਜ਼ਰੂਰਤਮੰਦਾਂ ਦੇ ਮਕਾਨ ਬਣਾਉਣਾ ਇਹਨਾਂ ਕਾਰਜਾਂ ਵਿਚੋਂ ਜ਼ਰੂਰਤਮੰਦਾਂ ਨੂੰ ਰਾਸ਼ਨ ਵਿਤਰਣ ਕਰਨਾ। ਇਹ ਸੇਵਾ ਕਾਰਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ ਕੀਤੇ ਜਾ ਰਹੇ ਹਨ ਹੈ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਜ ਮਾਨਵਤਾ ਭਲਾਈ ਦੇ ਕੰਮਾਂ ਨੂੰ ਵੱਧ ਚਡ਼੍ਹ ਕੇ ਕਰ ਰਹੀ ਹੈ ਉਸੇ ਤਹਿਤ ਅੱਜ ਬਲਾਕ ਮੋਗਾ ਦੀ ਸਾਧ ਸੰਗਤ ਨੇ 55 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਹੈ। ਜਿਸ ਵਿੱਚ ਖਾਣ ਪੀਣ ਦਾ ਸਾਰਾ ਰਾਸ਼ਨ ਪੈਕ ਕਰਕੇ ਜ਼ਰੂਰਤਮੰਦਾਂ ਨੂੰ ਦਿੱਤਾ ਗਿਆ। ਇਸ ਮੌਕੇ ਸੋਹਣ ਸਿੰਘ ਇੰਸਾਂ ਸੁਰਜੀਤ ਸਿੰਘ ਇੰਸਾਂ, ਸੱਤਪਾਲ ਸਿੰਘ ਇੰਸਾਂ, ਸੁਖਮੰਦਰ ਸਿੰਘ ਭੋਲਾ ਪੰਦਰਾਂ ਮੈਂਬਰ ਵਿਜੇ ਕੁਮਾਰ ਇੰਸਾਂ ਸੰਦੀਪ ਕੁਮਾਰ ਇੰਸਾਂ ਜਸਵੀਰ ਸਿੰਘ ਇੰਸਾਂ ਤੋਂ ਇਲਾਵਾ ਜ਼ਿੰਮੇਵਾਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ