ਜਿੱਥੇ ਸਾਨੂੰ ਇਹ ਬੂਟੇ ਫਲ ਦੇਣਗੇ ਉਥੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਛਾਂ ਵੀ ਦੇਣਗੇ : 85 ਮੈਂਬਰ ਪੰਜਾਬ | Environment Day
ਮਲੋਟ (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਨੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ (Environment Day) ਮਨਾਇਆ। ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, 85 ਮੈਂਬਰ ਭੈਣਾਂ ਵਿੱਚ ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ 72ਵੇਂ ਮਾਨਵਤਾ ਭਲਾਈ ਕਾਰਜ ‘ਕੁਦਰਤ ਮੁਹਿੰਮ’ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਸੇ ਕੜ੍ਹੀ ਤਹਿਤ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੀ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਸਾਧ-ਸੰਗਤ ਨੇ ਫਲਾਂ ਵਾਲੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਇਹ ਬੂਟੇ ਸਾਨੂੰ ਜਿੱਥੇ ਫਲ ਦੇਣਗੇ ਅਤੇ ਉਥੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਛਾਂ ਵੀ ਦੇਣਗੇ।
ਉਨ੍ਹਾਂ ਦੱਸਿਆ ਕਿ ਜਦੋਂ ਤੋਂ ਪੂਜਨੀਕ ਗੁਰੂ ਜੀ ਨੇ ‘ਕੁਦਰਤ ਮੁਹਿੰਮ’ ਦੀ ਸ਼ੁਰੂਆਤ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਬਲਾਕ ਮਲੋਟ ਦੀ ਸਾਧ-ਸੰਗਤ ਨੇ 81 ਹਜ਼ਾਰ ਤੋਂ ਵੀ ਜਿਆਦਾ ਬੂਟੇ ਲਗਾ ਚੁੱਕੀ ਹੈ ਅਤੇ ਉਹ ਬੂਟੇ ਅੱਜ ਸਾਨੂੰ ਜਿੱਥੇ ਆਕਸੀਜਨ ਪ੍ਰਦਾਨ ਕਰ ਰਹੇ ਹਨ ਉਥੇ ਸੰਘਣੀ ਛਾਂ ਦਿੰਦੇ ਹੋਏ ਵਾਤਾਵਰਣ ਨੂੰ ਵੀ ਸ਼ੁੱਧ ਕਰਨ ਵਿੱਚ ਸਹਾਈ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ 15 ਅਗਸਤ ਨੂੰ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਵਤਾਰ ਦਿਵਸ ਦੇ ਸੰਬੰਧ ਵਿੱਚ ਦੇਸ਼ ਅਤੇ ਵਿਦੇਸ਼ਾਂ ‘ਚ ਵੱਸਦੀ ਸਾਧ-ਸੰਗਤ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਗਾ ਕੇ ਵਾਤਾਵਰਣ ਨੂੰ ਹਰਾ ਭਰਾ ਰੱਖਣ ਦੀਆਂ ਹਰ ਹੀਲੇ ਕੋਸ਼ਿਸ਼ਾਂ ਕਰ ਰਹੀ ਹੈ।
Also Read : ਆਸਟਰੇਲੀਆ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੌਦੇ ਲਗਾ ਕੇ ਬਣਾਇਆ ਨਵਾਂ ਰਿਕਾਰਡ
ਇਸ ਮੌਕੇ ਜਿੰਮੇਵਾਰ ਸੇਵਾਦਾਰ ਗੁਰਚਰਨ ਸਿੰਘ ਇੰਸਾਂ, ਵੱਖ-ਵੱਖ ਜੋਨਾਂ ਦੇ 15 ਮੈਂਬਰਾਂ ਅਤੇ ਸੇਵਾਦਾਰਾਂ ਵਿੱਚੋਂ ਸੱਤਪਾਲ ਇੰਸਾਂ, ਦੀਪਕ ਮੱਕੜ ਇੰਸਾਂ, ਗੁਲਸ਼ਨ ਅਰੋੜਾ ਇੰਸਾਂ, ਅੰਕੁਸ਼ ਇੰਸਾਂ, ਸੁਨੀਤਾ ਧਮੀਜਾ ਇੰਸਾਂ, ਲਵੀਸ਼ ਧਮੀਜਾ, ਅਜੈ ਅਨੇਜਾ, ਸੋਨੂੰ ਮਿਗਲਾਣੀ, ਰਿਤਿਕ ਧਮੀਜਾ, ਸੁਨੀਤਾ ਅਨੇਜਾ ਇੰਸਾਂ, ਅੰਕੁਸ਼ ਅਤੇ ਐਮਐਸਜੀ ਆਈ.ਟੀ. ਵਿੰਗ ਦੇ ਜੁਬਿਨ ਛਾਬੜਾ ਇੰਸਾਂ ਮੌਜੂਦ ਸਨ।