ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News ਬਲਾਕ ਕੋਟਭਾਈ ਦ...

    ਬਲਾਕ ਕੋਟਭਾਈ ਦੀ ਸਾਧ ਸੰਗਤ ਨੇ ਬਣਾਕੇ ਦਿੱਤਾ ਪੱਕਾ ਮਕਾਨ

    ਸਾਬਕਾ ਸਰਪੰਚ ਵੱਲੋ ਸੇਵਾਦਾਰਾਂ ਦੀ ਕੀਤੀ ਸ਼ਲਾਘਾ

    ਗਿੱਦੜਬਾਹਾ, (ਰਾਜਵਿੰਦਰ ਬਰਾੜ) ਪੂਜਨੀਕ ਗੁਰੂ ਡਾ. ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਵੱਲੋ ਚਲਾਏ ਗਏ 135 ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਆਸ਼ੀਆਨਾ ਮੁਹਿੰਮ ਤਹਿਤ ਬਲਾਕ ਕੋਟਭਾਈ ਦੀ ਸਾਧਸੰਗਤ ਵੱਲੋਂ ਵੀਰਪਾਲ ਸਿੰਘ ਵਾਸੀ ਪਿੰਡ ਹੁਸਨਰ ਦਾ ਮਕਾਨ ਪਾ ਕੇ ਦਿੱਤਾ ਗਿਆ। 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ ਨੇ ਜਾਣੀਕਾਰੀ ਦਿੰਦੇ ਦੱਸਿਆਂ ਕਿ ਪਿੰਡ ਹੁਸਨਰ ਵੀਰਪਾਲ ਸਿੰਘ ਜੋ ਭੱਠੇ ‘ਤੇ ਮਜ਼ਦੂਰੀ ਦਾ ਕੰਮ ਕਰਦਾ ਸੀ ਜਿਸ ਦੀਆਂ ਤਿੰਨ ਧੀਆਂ ਤੇ ਉਨ੍ਹਾਂ ਤੋਂ ਛੋਟਾ ਇੱਕ ਪੁੱਤਰ ਤੇ ਉਸ ਦੀ ਪਤਨੀ ਹੈ

    ਜੋ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਉਸ ਦਾ ਆਪਣਾ ਘਰ ਨਹੀਂ ਸੀ ਤੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸੀ ਤੇ ਕਿਰਾਏਦਾਰ ਇਨਸਾਨੀਅਤ ਦੇ ਨਾਤੇ ਉਸ ਤੋਂ ਕੋਈ ਕਿਰਾਇਆ ਵੀ ਨਹੀਂ ਲੈ ਰਿਹਾ ਸੀ। ਉਸਨੇ ਪਿੰਡ ਦੀ ਸਾਧ ਸੰਗਤ ਨੂੰ ਸਹਿਯੋਗ ਦੀ ਲਿਖਤੀ ਅਰਜੀ ਦਿੱਤੀ ਸੀ, ਜਿਸ ’ਤੇ ਪਿੰਡ ਅਤੇ ਬਲਾਕ ਦੇ ਜਿਮੇਵਾਰਾਂ ਨੇ ਮੀਟਿੰਗ ਦੌਰਾਨ ਮਤਾ ਪਾ ਕੇ ਮਕਾਨ ਬਣਾਉਣ ਦੀ ਸਰਬਸੰਮਤੀ ਕੀਤੀ। ਜਿਸ ਉਪਰੰਤ ਅੱਜ ਪਿੰਡ ਹੁਸਨਰ ਵਿਖੇ ਕੋਟਭਾਈ ਬਲਾਕ ਦੇ ਸਮੂਹ ਸੇਵਾਦਾਰਾਂ ਵੱਲੋਂ ਇੱਕ ਕਮਰਾ, ਰਸੋਈ, ਬਾਥਰੂਮ ਆਦਿ ਮਕਾਨ ਬਣਾ ਕੇ ਦਿੱਤਾ ਗਿਆ।

    ਇਸ ਮੌਕੇ ਵੀਰਪਾਲ ਦੀ ਬੇਟੀ ਨੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਵੀਰਪਾਲ ਸਿੰਘ ਨੇ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦੇ ਕਿਹਾ ਕਿ ਧੰਨ ਹਨ ਸੇਵਾਦਾਰਾਂ ਨੂੰ ਸਿੱਖਿਆਂ ਦੇਣ ਵਾਲੇ ਗੁਰੂ ਜੀ ਜਿੰਨ੍ਹਾ ਮੇਰੇ ਪਰਿਵਾਰ ਲਈ ਮਕਾਨ ਬਣਾ ਕੇ ਦਿੱਤਾ। ਸਮੂਹ ਪਰਿਵਾਰਿਕ ਮੈਂਬਰਾਂ ਨੇ ਗੁਰੂ ਜੀ ਦਾ ਸ਼ੁੱਕਰਾਨਾ ਵੀ ਕੀਤਾ। ਪਿੰਡ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਨੇ ਸਾਧ ਸੰਗਤ ਦਾ ਧੰਨਵਾਦ ਕੀਤਾ।

    ਇਸ ਮੌਕੇ 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, 15 ਮੈਂਬਰ ਜਗਰੂਪ ਸਿੰਘ ਇਸਾਂ ਗਿਲਜੇਵਾਲਾ, ਮਹਿੰਦਰ ਸਿੰਘ ਇੰਸਾਂ ਗੁਰੂਸਰ ,ਰਿਛਪਾਲ ਸਿੰਘ ਇੰਸਾਂ ਮਧੀਰ ਹਰਬਲਜੀਤ ਸਿੰਘ ਇੰਸਾਂ ਹੁਸਨਰ, ਭਿੰਦਰ ਸਿੰਘ ਇੰਸਾਂ ਦੂਹੇਵਾਲਾ ,ਪਿਰਥੀ ਸਿੰਘ ਇੰਸਾਂ ਗਿਲਜੇਵਾਲਾ, ਸਾਬਕਾ ਸਰਪੰਚ ਬਲਜੀਤ ਸਿੰਘ, ਜਗਮੀਤ ਸਿੰਘ ਇੰਸਾਂ, ਮਧੀਰ ਭੰਗੀਦਾਸ, ਕੁਲਦੀਪ ਸਿੰਘ ਇੰਸਾਂ ਭੰਗੀਦਾਸ ਕੋਟਭਾਈ, ਗੁਰਪ੍ਰੀਤ ਸਿੰਘ ਇੰਸਾਂ ਭੰਗੀਦਾਸ ਕੋਠੇ ਮਾਨਾ ,ਮੁਖਤਿਆਰ ਸਿੰਘ ਇੰਸਾਂ ਭੰਗੀਦਾਸ ਸ਼ੇਖ ਤੋਂ ਇਲਾਵਾ ਸਾਧ ਸੰਗਤ ਭਾਰੀ ਗਿਣਤੀ ਵਿਚ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ