ਬਲਾਕ ਬਠੋਈ-ਡਕਾਲਾ ਦੀ ਸਾਧ ਸੰਗਤ ਨੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ

3 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ। ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਨੇ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕਰਵਾਈ। ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦਬਾਣੀ ਅਤੇ ਵਿਆਖਿਆ ਪੜ੍ਹ ਕੇ ਸਾਧ-ਸੰਗਤ ਨੂੰ ਸੁਣਾਈ।

ਇਸ ਮੌਕੇ ਜਿੰਮੇਵਾਰ 15 ਹਰਜਿੰਦਰ ਇੰਸਾਂ ਨੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ 142 ਮਾਨਵਤਾ ਭਲਾਈ ਕਾਰਜਾਂ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਗੁਰੂ ਪੂਰਾ ਹੈ ਅਤੇ ਸਾਨੂੰ ਆਪਣੇ ਗੁਰੂ ’ਤੇ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ। ਜਿੰਨ੍ਹਾਂ ਹੋ ਸਕੇ ਦੀਨ ਦੁੱਖੀਆ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਕਰਾਉਣੀ, ਲੜਕੀਆਂ ਦੇ ਵਿਆਹ ’ਚ ਮੱਦਦ ਕਰਨੀ, ਮਕਾਨ ਬਣਾਉਣੇ ਅਤੇ ਉਨ੍ਹਾਂ ਦੀ ਹਰ ਜ਼ਰੂਰਤ ’ਚ ਮੱਦਦ ਕਰਨੀ ਚਾਹੀਦੀ ਹੈ। ਇਹੀ ਸਿੱਖਿਆ ਸਾਨੂੰ ਸਾਡੇ ਪੂਜਨੀਕ ਗੁੁਰੂ ਜੀ ਨੇ ਦਿੱਤੀ ਹੈ। ਜਿਸ ’ਤੇ ਸਾਨੂੰ ਵੱਧ ਤੋਂ ਵੱਧ ਅਮਲ ਕਰਦਿਆ ਮਾਨਵਤਾ ਭਲਾਈ ਕਾਰਜ ਕਰਨ ਚਾਹੀਦੇ ਹਨ।

ਇਸ ਮੌਕੇ 3 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ 15 ਮੈਂਬਰ ਰਾਮ ਕੁਮਾਰ ਇੰਸਾਂ, ਇੰਸਰ ਇੰਸਾਂ, ਪਿਆਰਾ ਇੰਸਾਂ, ਵਿਜੈ ਸੂਲਰ, ਜਗਰੂਪ ਇੰਸਾਂ, ਨਛੱਤਰ ਇੰਸਾਂ, ਕੁਲਦੀਪ ਇੰਸਾਂ, ਲਖਵੀਰ ਇੰਸਾਂ, ਹਰਭਜਨ ਇੰਸਾਂ, ਡਾ. ਮਨਜੀਤ ਇੰਸਾਂ, ਸੁਜਾਨ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ