ਮਾਨਵਤਾ ਭਲਾਈ ਕਾਰਜਾਂ ‘ਚ ਵੱਧ-ਚੜ੍ਹਕੇ ਭਾਗ ਲੈਣ ਦਾ ਲਿਆ ਸੰਕਲਪ
ਸਰਸਾ | ਬੇਗੂ ਰੋਡ ਸਥਿਤ ਸੋਨੀ ਧਰਮਸ਼ਾਲਾ ‘ਚ ਸ਼ਨਿੱਚਰਵਾਰ ਨੂੰ ਭਗਤੀ ਵਾਲਾ ਦ੍ਰਿਸ਼ ਵੇਖਣ ਨੂੰ ਮਿਲਿਆ ਮੌਕਾ ਸੀ ਸਰਸਾ ਜ਼ਿਲ੍ਹਾ ਦੇ ਚਾਰ ਬਲਾਕਾਂ ਦੀ ਸਾਧ-ਸੰਗਤ ਵੱਲੋਂ ਸਾਂਝੇ ਰੂਪ ‘ਚ ਕਰਵਾਈ ਕੀਤੀ ਗਈ ਨਾਮ ਚਰਚਾ ਦਾ ਨਾਮ ਚਰਚਾ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂਆਂ ਪੁੱਜੇ ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹਕੇ ਹਿੱਸਾ ਲੈਣ ਦਾ ਸੰਕਲਪ ਲਿਆ ਦੱਸ ਦਈਏ ਕਿ ਸ਼ਨਿੱਚਰਵਾਰ ਨੂੰ ਹੀ ਸਵੇਰ 10 ਤੋਂ 12 ਵਜੇ ਤੱਕ ਸ੍ਰੀ ਜਲਾਲਆਣਾ ਸਾਹਿਬ ਦੇ ਮੌਜਮਸਤਪੁਰਾ ਧਾਮ ‘ਚ ਵੀ ਦਾਰੇਵਾਲਾ, ਡੱਬਵਾਲੀ, ਸ੍ਰੀ ਜਲਾਲਆਣਾ ਸਾਹਿਬ ਤੇ ਰੋੜੀ ਬਲਾਕ ਦੀ ਸਾਂਝੀ ਨਾਮ ਚਰਚਾ ਕਰਵਾਈ ਗਈ ਇਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਪਹੁੰਚੀ ਸਾਧ-ਸੰਗਤ ਦੇ ਇਕੱਠ ਮੂਹਰੇ ਕਰੀਬ ਡੇਢ ਏਕੜ ‘ਚ ਬਣੀ ਸੋਨੀ ਧਰਮਸ਼ਾਲਾ ਬੌਣੀ ਰਹਿ ਗਈ ਸ਼ਨਿੱਚਰਵਾਰ ਦੁਪਹਿਰ ਬਾਅਦ ਸੋਨੀ ਧਰਮਸ਼ਾਲਾ ‘ਚ ਕਰਵਾਈ ਨਾਮ ਚਰਚਾ ‘ਚ ਸਰਸਾ, ਕਲਿਆਣ ਨਗਰ, ਨਾਥੂਸਰੀ ਚੋਪਟਾ ਤੇ ਅਮਰਜੀਤਪੁਰਾ ਬਲਾਕਾਂ ਦੀ ਸਾਧ-ਸੰਗਤ ਨੇ ਭਾਗ ਲਿਆ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਗਈ ਇਸ ਤੋਂ ਬਾਅਦ ਵੱਖ-ਵੱਖ ਬਲਾਕਾਂ ਤੋਂ ਆਏ ਕਵੀਰਾਜ ਵੀਰਾਂ ਨੇ ਭਜਨਾਂ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ ਨਾਮ ਚਰਚਾ ‘ਚ ਡੇਰਾ ਸੱਚਾ ਸੌਦਾ ‘ਚ ਪਹੁੰਚੇ ਜਿੰਮੇਵਾਰਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨਿਆਦਾਰੀ ਦੀ ਸੋਚ ਜਿੱਥੇ ਖਤਮ ਹੁੰਦੀ ਹੈ, ਰੂਹਾਨੀਅਤ ਉੱਥੋਂ ਸ਼ੁਰੂ ਹੁੰਦੀ ਹੈ ਇਸ ਦੌਰਾਨ ਉਨ੍ਹਾਂ ਨੇ ਸਾਧ-ਸੰਗਤ ਨੂੰ ਇੱਕਜੁਟ ਹੋ ਕੇ ਦ੍ਰਿੜ ਵਿਸ਼ਵਾਸ ਨਾਲ ਮਾਨਵਤਾ ਭਲਾਈ ਕਾਰਜਾਂ ‘ਚ ਵੱਧ-ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ
ਉਨ੍ਹਾਂ ਨੇ ਸਾਧ-ਸੰਗਤ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਕਿਸੇ ਦੇ ਬਹਿਕਾਵੇ ‘ਚ ਨਾ ਆਏ ਸਾਧ-ਸੰਗਤ ਏਕਤਾ ਤੇ ਅਨੁਸ਼ਾਸਨ ਬਣਾਈ ਰੱਖੇ ਸੇਵਾ ਸੰਮਤੀ ਦੇ ਮੈਂਬਰ ਸਹਿਦੇਵ ਚੱਕਾਂ ਇੰਸਾਂ ਨੇ ਸਾਧ-ਸੰਗਤ ਨੂੰ ਕਿਹਾ ਕਿ ਸਰਸਾ ਜ਼ਿਲ੍ਹਾ ਦੇ ਬਲਾਕਾਂ ਦੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ‘ਚ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਹੈ 45 ਮੈਂਬਰ ਸੰਜੀਵ ਇੰਸਾਂ ਨੇ ਸਾਧ-ਸੰਗਤ ਨੂੰ ਬੁਲੰਦ ਹੌਂਸਲੇ ਨਾਲ ਸੱਚਾਈ ਤੇ ਇਮਾਨਦਾਰੀ ਦੇ ਰਾਹ ‘ਤੇ ਚੱਲਣ ਦੀ ਅਪੀਲ ਕੀਤੀ ਇਸ ਮੌਕੇ ਸੰਦੀਪ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਸਿੱਖਿਅਕ ਅਦਾਰਿਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਸੁਨਹਰੀ ਭਵਿੱਖ ਲਈ ਉਕਤ ਅਦਾਰਿਆਂ ‘ਚ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਇਸਦੇ ਇਲਾਵਾ 45 ਮੈਂਬਰ ਭੈਣ ਇੰਦੂ ਇੰਸਾਂ, ਮੀਨਾ ਇੰਸਾਂ, ਸੁਸ਼ਮਾ ਇੰਸਾਂ ਨੇ ਵੀ ਸਾਧ-ਸੰਗਤ ਨੂੰ ਸੰਬੋਧਿਤ ਕੀਤਾ ਇਸ ਮੌਕੇ ਚਾਰਾਂ ਬਲਾਕਾਂ ਦੀ ਸਾਰੀਆਂ ਸੰਮਤੀਆਂ ਦੇ ਜ਼ਿੰਮੇਵਾਰ ਮੌਜੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।