Welfare: (ਅਜਯ ਕਮਲ) ਰਾਜਪੁਰਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਰਾਜਪੁਰਾ ਤੇ ਖਰੜ ਦੀ ਸਾਧ-ਸੰਗਤ ਨੇ ਇੱਕ ਦਿਮਾਗੀ ਤੌਰ ’ਤੇ ਪਰੇਸ਼ਾਨ ਔਰਤ ਨੂੰ ਉਸ ਦੇ ਵਾਰਸਾਂ ਨਾਲ ਮਿਲਾ ਕੇ ਮਾਨਵਤਾ ਦੀ ਸੇਵਾ ’ਚ ਆਪਣਾ ਯੋਗਦਾਨ ਪਾਇਆ। 85 ਮੈਂਬਰ ਅਮਿਤ ਇੰਸਾਂ ਨੇ ਦੱਸਿਆ ਕਿ ਨਾਭਾ ਤੋਂ 85 ਮੈਂਬਰ ਕੁਲਦੀਪ ਸਿੰਘ ਇੰਸਾਂ ਦੇ ਲੜਕੇ ਅਰਵਿੰਦ ਸਿੰਘ ਇੰਸਾਂ ਜੋ ਕਿ ਮੋਹਾਲੀ ਵਿਖੇ ਨੌਕਰੀ ਕਰਦਾ ਹੈ, ਜਦੋਂ ਆਪਣੇ ਕੰਮ ’ਤੇ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇੱਕ ਔਰਤ ਢਾਬੇ ਦੇ ਬਾਹਰ ਪਰੇਸ਼ਾਨੀ ਦੀ ਹਾਲਤ ’ਚ ਬੈਠੀ ਹੈ ਉਸ ਨੇ ਉਸ ਔਰਤ ਤੋਂ ਉਸ ਦਾ ਘਰ ਬਾਰ ਪੁੱਛਿਆ ਤਾਂ ਉਸਨੇ ਉਸ ਵਕਤ ਕੁਝ ਨਹੀਂ ਦੱਸਿਆ ਤਾਂ ਉਕਤ ਪ੍ਰੇਮੀ ਨੇ ਖਰੜ ਦੀ ਸਾਧ-ਸੰਗਤ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: Bathinda News: ਜਵਾਨੀ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਪੰਚਾਇਤ ਵੱਲੋਂ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਇੰਸਾਂ ਸਨਮਾ…
ਇਸ ਤੋਂ ਬਾਅਦ ਮੌਕੇ ’ਤੇ 85 ਮੈਂਬਰ ਭੈਣ ਸੁਦੇਸ਼ ਰਾਣੀ ਤੇ ਹੋਰ ਸੇਵਾਦਾਰ ਪਹੁੰਚੇ ਤੇ ਉਸ ਔਰਤ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਖਰੜ ’ਚ ਲੈ ਗਏ ਜਿੱਥੇ ਭੈਣਾਂ ਦੇ ਪੁੱਛਣ ’ਤੇ ਉਸਨੇ ਰਾਜਪੁਰਾ ਦਾ ਜ਼ਿਕਰ ਕੀਤਾ ਗੱਲਬਾਤ ਕਰਦਿਆਂ ਉਸਨੇ ਆਪਣੀ ਭੈਣ ਬਾਰੇ ਜ਼ਿਕਰ ਕੀਤਾ ਤਾਂ ਉਸ ਦੀ ਭੈਣ ਦੇ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਰਾਜਪੁਰਾ ਦੇ ਨੇੜਲੇ ਪਿੰਡ ਮਰਦਾਂਪੁਰ ਵਿਖੇ ਰਹਿੰਦੀ ਹੈ। Welfare
ਇਸ ਤੋਂ ਬਾਅਦ ਰਾਜਪੁਰਾ ਤੋਂ 85 ਮੈਂਬਰ ਭੈਣ ਊਸ਼ਾ ਇੰਸਾਂ, ਆਸ਼ਾ ਇੰਸਾਂ, ਰਾਮ ਪ੍ਰਤਾਪ ਪ੍ਰੇਮੀ ਸੰਮਤੀ ਮੈਂਬਰ, ਨਰੇਸ਼ ਬਡਵਾਲ, ਸਿਕੰਦਰ ਇੰਸਾਂ ਨੇ ਖਰੜ ਪਹੁੰਚ ਕੇ ਉਕਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਆਪਣੇ ਨਾਲ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਰਾਜਪੁਰਾ ਵਿਖੇ ਲੈ ਆਉਂਦਾ ਤੇ ਪਿੰਡ ਮਰਦਾਂਪੁਰ ਵਿਖੇ ਉਸਦੇ ਪਰਿਵਾਰ ਨਾਲ ਸੰਪਰਕ ਕਰਕੇ ਉਸ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਇਸ ਮੌਕੇ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ ਜੋ ਤੁਹਾਨੂੰ ਅਜਿਹੀ ਮਾਨਵਤਾ ਭਲਾਈ ਦੀ ਸਿੱਖਿਆ ਦਿੰਦੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਸਾਧ-ਸੰਗਤ ਦਾ ਧੰਨਵਾਦ ਕੀਤਾ। Welfare