ਸਾਧ-ਸੰਗਤ ਨੇ ਗਰੀਬ ਬੱਚਿਆਂ ਨੂੰ ਚੱਪਲਾਂ ਤੇ ਕਪੜੇ ਵੰਡੇ

ਸਾਧ-ਸੰਗਤ ਨੇ ਗਰੀਬ ਬੱਚਿਆਂ ਨੂੰ ਚੱਪਲਾਂ ਤੇ ਕਪੜੇ ਵੰਡੇ

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹਮੇਸ਼ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਮੋਹਰੀ ਰਹਿੰਦੀ ਹੈ। ਇਸ ਲੜੀ ਦੇ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜੋਨ ਨੰ: 5 ਦੀ ਸਾਧ ਸੰਗਤ ਨੇ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਭੱਠਿਆਂ ’ਤੇ ਕੰਮ ਕਰਦੇ ਗਰੀਬ ਮਜ਼ਦੂਰਾਂ ਦੇ 60 ਬੱਚਿਆਂ ਨੂੰ ਚੱਪਲਾਂ ਅਤੇ ਕਪੜੇ ਵੰਡੇ ਗਏ। ਇਸ ਮੌਕੇ ਜੋਨ ਨੰ: 5 ਦੇ ਭੰਗੀਦਾਸ ਜਗਸੀਰ ਸਿੰਘ ਇੰਸਾਂ ਨੇ ਦਸਿਆ ਕਿ ਭੱਠਿਆਂ ’ਤੇ ਕੰਮ ਕਰਦੇ ਮਜ਼ਦੂਰਾਂ ਦੇ ਬੱਚੇ ਅਕਸਰ ਨੰਗੇ ਪੈਰੀਂ ਘੁੰਮਦੇ ਦੇਖੇ ਤਾਂ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਸਾਧ ਸੰਗਤ ਨੇ ਬੱਚਿਆਂ ਨੂੰ ਚੱਪਲਾਂ ਦੇਣ ਦਾ ਵਿਚਾਰ ਕੀਤਾ। ਸਾਧ-ਸੰਗਤ ਨੇ ਭੱਠਿਆਂ ’ਤੇ ਜਾ ਕੇ ਗਰੀਬ ਮਜ਼ਦੂਰਾਂ ਦੇ ਬੱਚਿਆਂ ਨੂੰ ਚੱਪਲਾਂ ਤੇ ਕਪੜੇ ਵੰਡੇ।

ਇਸ ਮੌਕੇ ਜ਼ਿਲ੍ਹਾ 15 ਮੈਂਬਰ ਸੁਰਿੰਦਰਪਾਲ ਇੰਸਾਂ, ਬਲਾਕ 15 ਮੈਂਬਰ ਕੇਵਲ ਕ੍ਰਿਸ਼ਨ ਇੰਸਾਂ, ਗੁਰਦੀਪ ਸਿੰਘ ਇੰਸਾਂ, ਮਲੂਕ ਸਿੰਘ ਇੰਸਾਂ, ਰਿਸ਼ੂ ਇੰਸਾਂ, ਅਸ਼ੀਸ਼ ਇੰਸਾਂ, ਹਨੀ ਇੰਸਾਂ, ਰਾਹੁਲ ਇੰਸਾਂ, ਸ਼ੁਭਮ ਇੰਸਾਂ, ਨਵੀਨ ਇੰਸਾਂ, ਕਰਨ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਸੁਖਪਾਲ ਕੌਰ ਇੰਸਾਂ, ਸੁਜਾਨ ਭੈਣ ਪੁਨਮ ਇੰਸਾਂ, ਸੁਨੀਤਾ ਇੰਸਾਂ, ਰਮਿੰਦਰ ਇੰਸਾਂ ਤੋਂ ਇਲਾਵਾਂ ਸਹਿਯੋਗ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.