ਸਾਧ-ਸੰਗਤ ਨੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਵੰਡੀ

pita ji food

ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਦੇ ਪੂਜਨੀਕ ਗੁਰੂ ਜੀ ਨੇ ਕੀਤੇ ਸਨ ਬਚਨ

(ਗੁਰਪ੍ਰੀਤ ਪੱਕਾ) ਫਰੀਦਕੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਫਰੀਦਕੋਟ ਦੀ ਸਾਧ-ਸੰਗਤ ਵੱਲੋਂ ਦਸ ਅਤਿ ਜ਼ਰੂਰਤਮੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ (Distributed Nutritious Food) ਦਿੱਤੀ ਗਈ। ਇਸ ਮੌਕੇ ਬਾਜੀਗਰ ਬਸਤੀ ਦੇ ਭੰਗੀਦਾਸ ਜੋਗਿੰਦਰ ਇੰਸਾਂ ਤੇ 15 ਮੈਂਬਰ ਸ਼ਮਿੰਦਰ ਸਿੰਘ ਇੰਸਾਂ ਤੇ ਬਲੱਡ ਸੰਮਤੀ ਦੇ ਜ਼ਿੰਮੇਵਾਰ ਸੇਵਕ ਇੰਸਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਲਾਈਵ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ‘ਸ਼ਿਸ਼ੂ ਸੰਭਾਲ’ ਮੁਹਿੰਮ ਤਹਿਤ ਬਚਨ ਕੀਤੇ ਗਏ ਸਨ ਇਸੀ ਤਹਿਤ ਅੱਜ ਬਲਾਕ ਫਰੀਦਕੋਟ ਦੀ ਸਾਧ-ਸੰਗਤ ਵੱਲੋਂ ਸ਼ਿਸ਼ੂ ਸੰਭਾਲ ਮੁਹਿੰਮ ਤਹਿਤ ਦਸ ਅਤਿ ਜ਼ਰੂਰਤਮੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਵੰਡੀ ਗਈ। ਇਸ ਵਿੱਚ ਫਰੂਟ, ਜੂਸ, ਦੇਸੀ ਘਿਓ, ਡਰਾਈ ਫਰੂਟ ਤੇ ਹੋਰ ਲੋੜੀਂਦਾ ਸਾਮਾਨ ਆਦਿ ਦਿੱਤਾ ਗਿਆ।.

faridkot sadh sangta
ਫਰੀਦਕੋਟ: ਪੂਜਨੀਕ ਗੁਰੂ ਜੀ ਪਾਸੋਂ ਮਿਲੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਵੰਡਦੀ ਹੋਈ ਸਾਧ-ਸੰਗਤ

ਇਸ ਮੌਕੇ ਭੈਣ ਕਮਲਪ੍ਰੀਤ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਲਾਈਵ ਪ੍ਰੋਗਰਾਮ ’ਚ ਜੋ ਵੀ ਬਚਨ ਕੀਤੇ ਜਾਂਦੇ ਹਨ, ਉਸ ’ਤੇ ਸਾਧ-ਸੰਗਤ ਸੌ ਫੀਸਦੀ ਅਮਲ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਦੇ 139 ਕਾਰਜ ਵੱਧ-ਚੜ੍ਹ ਕੇ ਕਰ ਰਹੀ ਹੈ। ਇਸ ਮੌਕੇ ਮਲਕੀਤ ਕੌਰ ਇੰਸਾਂ, ਕਮਲਪ੍ਰੀਤ ਕੌਰ ਇੰਸਾਂ, ਮਨਜੀਤ ਕੌਰ ਇੰਸਾਂ, ਸੁਰਜੀਤ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਬਲਵਿੰਦਰ ਕੌਰ ਇੰਸਾਂ, 15 ਮੈਂਬਰ ਸ਼ਮਿੰਦਰ ਇੰਸਾਂ, 15 ਮੈਂਬਰ ਨਰਿੰਦਰ ਸ਼ਰਮਾ, ਭੰਗੀਦਾਸ ਜੋਗਿੰਦਰ ਇੰਸਾਂ, ਬਲੱਡ ਸੰਮਤੀ ਤੋਂ ਸੇਵਕ ਇੰਸਾਂ, ਸਮੂਹ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਣੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ