ਮਾਨਵਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ: 85 ਮੈਂਬਰ ਪੰਜਾਬ
(ਸੁਨੀਲ ਚਾਵਲਾ)ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚਲਦਿਆਂ ਬਲਾਕ ਸਮਾਣਾ ਤੇ ਨਵਾਂ ਗਾਓ ਦੀ ਸਾਧ-ਸੰਗਤ ਵੱਲੋਂ ਹੜ੍ਹ ਪੀੜਿਤਾਂ (Distribute Ration) ਵਾਲੇ ਇਲਾਕੇ ’ਚ ਸੁਕਾ ਰਾਸ਼ਨ ਦਿੱਤਾ ਗਿਆ। ਇਸ ਮੌਕੇ 85 ਮੈਂਬਰ ਪੰਜਾਬ ਨਰੇਸ਼ ਇੰਸਾਂ, ਗੁਰਚਰਨ ਇੰਸਾਂ ਤੇ ਸੁਰਿੰਦਰ ਇੰਸਾਂ ਨਵਾ ਗਾਓਂ ਨੇ ਦੱਸਿਆ ਕਿ ਪਿਛਲੇ ਦਿਨੀਂ ਘੱਗਰ ’ਚ ਪਾੜ ਕਾਰਨ ਸਮਾਣਾ ਦੇ ਕਈ ਪਿੰਡਾਂ ਵਿਚ ਹੜ੍ਹ ਆ ਗਿਆ ਸੀ ਤੇ ਉਸ ਦਿਨ ਤੋਂ ਹੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਹੜ੍ਹ ਪੀੜਿਤਾਂ ਵਾਲੇ ਇਲਾਕੇ ਵਿਚ ਖਾਣ ਲਈ ਖਾਣਾ, ਪਸ਼ੂਆਂ ਲਈ ਫੀਡ ਤੇ ਹਾਰਾ ਚਾਰਾ ਤੇ ਮੱਛਰਾਂ ਤੋਂ ਬਚਣ ਲਈ ਓਡੋਮਾਸ ਕਰੀਮ ਤੇ ਮੱਛਰ ਭਜਾਉਣ ਵਾਲੀ ਕੋਈਲ ਆਦਿ ਸਮਾਨ ਦਿੱਤਾ ਜਾ ਰਿਹਾ ਹੈ
ਜਿਹੜੀ ਸੇਵਾ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕਰ ਰਹੇ ਹਨ ਉਹ ਸੱਚੀ ਮਾਨਵਤਾ ਦੀ ਸੇਵਾ: ਪਿੰਡ ਵਾਸੀ
ਤੇ ਅੱਜ ਪਿੰਡ ਘਿੳਰਾ ਅਤੇ ਪਿੰਡ ਧਰਮੇੜੀ ਵਿਖੇ 50 ਅਤਿ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਵਿੱਚ ਹਲਦੀ, ਮਿਰਚ, ਘਿਊ, ਚੀਨੀ, ਸ਼ੱਕਰ, ਨਮਕ ਆਦਿ ਹੈ। ਇਸ ਮੌਕੇ ਪ੍ਰੇਮੀ ਸੇਵਕ ਲਲਿਤ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਲਗਾਤਾਰ ਹੜ੍ਹ ਪੀੜਿਤਾਂ ਲਈ ਰਾਸ਼ਨ, ਪਸ਼ੂਆ ਲਈ ਹਰਾ ਚਾਰਾ ਤੇ ਫੀਡ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : India A vs Pakistan A: ਭਾਰਤ ਦੇ ਇਹ ਖਿਡਾਰੀ ਪਾਕਿਸਤਾਨ ਲਈ ਬਣੇ ‘ਖੂਹ’ ਅਤੇ ‘ਖਾਈ’
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਘਿਊਰਾ ਤੇ ਧਰਮੇੜੀ ਵਿਖੇ 4 ਤੋਂ 5 ਫੁੱਟ ਤੱਕ ਪਾਣੀ ਘਰਾਂ ਵਿਚ ਪੁੱਜ ਗਿਆ ਸੀ ਤੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ ਤੇ ਹਰ (Distribute Ration) ਇਕ ਮਦਦ ਦੀ ਗੁਹਾਰ ਲਗਾ ਰਿਹਾ ਸੀ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਦੀ ਸੇਵਾ ਲਈ ਆ ਖੜੇ ਹੋ ਗਏ। ਉਨ੍ਹਾਂ ਕਿਹਾ ਕਿ ਜਿਹੜੀ ਸੇਵਾ ਡੇਰਾ ਸੱਚਾ ਸੌਦਾ ਦੇ ਸੇਵਾ ਕਰ ਰਹੇ ਹਨ ਇਸ ਤੋਂ ਵੱਡੀ ਸੇਵਾ ਹੋ ਹੀ ਨਹੀਂ ਸਕਦੀ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ ਤੇ ਇਸ ਸੇਵਾ ਲਈ ਤਹਿਦਿਲੋ ਧੰਨਵਾਦ ਕੀਤਾ।