ਸਾਧ-ਸੰਗਤ ’ਚ ਗੁਰੂ ਪ੍ਰਤੀ ਸ਼ਰਧਾ ਨਾਲ ਤਿਰੰਗੇ ਝੰਡਾ ਲਹਿਰਾ ਕੇ ਦੇਸ਼ ਭਗਤੀ ਦਾ ਵੀ ਸਬੂਤ ਦਿੱਤਾ
ਮਲੋਟ, (ਮਨੋਜ)। ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ‘ਗੁਰੂ ਪੂਰਨਿਮਾ’ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਸਾਧ-ਸੰਗਤ ’ਚ ਗੁਰੂ ਪ੍ਰਤੀ ਸ਼ਰਧਾ ਦਿਖਾਈ ਦਿੱਤੀ। ਉਥੇ ਸਾਧ-ਸੰਗਤ ਨੇ ਦੇਸ਼ ਦੀ ਸ਼ਾਨ ‘ਤਿਰੰਗੇ ਝੰਡੇ’ ਲਹਿਰਾ ਕੇ ਦੇਸ਼ ਭਗਤੀ ਦਾ ਵੀ ਸਬੂਤ ਦਿੱਤਾ ਅਤੇ ਪੂਜਨੀਕ ਗੁਰੂ ਜੀ ਦੇ ਸ਼ਬਦਾਂ ’ਤੇ ਸਾਧ-ਸੰਗਤ ਨੇ ਨੱਚ ਗਾ ਕੇ ਅਤੇ ਝੂਮ ਕੇ ਖੁਸ਼ੀ ਮਨਾਈ। ਇਸ ਮੌਕੇ ਭੈਣਾਂ ਨੇ ਵੀ ਆਰਤੀ ਵਾਲੀਆਂ ਥਾਲੀਆਂ ਸਜਾ ਕੇ ਅਤੇ ਜਾਗੋ ਕੱਢ ਕੇ ਪੂਜਨੀਕ ਗੁਰੂ ਜੀ ਨੂੰ ਗੁਰੂ ਪੂਰਨਿਮਾ ਦੀ ਵਧਾਈ ਦਿੱਤੀ। ਇਸ ਮੌਕੇ ਮੋਹਿਤ ਭੋਲਾ ਇੰਸਾਂ, ਕੁਲਦੀਪ ਇੰਸਾਂ, ਅਕਸ਼ੈ ਇੰਸਾਂ, ਸੋਨਾ ਇੰਸਾਂ, ਗੋਰਾ ਇੰਸਾਂ, ਅੰਨੂ ਇੰਸਾਂ, ਪਵਲ ਇੰਸਾਂ ਅਤੇ ਜਯੋਤੀ ਇੰਸਾਂ ਨੇ ਬਹੁਤ ਹੀ ਸੁੰਦਰ ਰੰਗੋਲੀ ਬਣਾਈ ।
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਯੂਟਿਊਬ ਚੈਨਲ ਰਾਹੀਂ ਲਾਈਵ ਪ੍ਰੋਗਰਾਮ ਚਲਾ ਕੇ ਜਿੱਥੇ ਦੇਸ਼ ਅਤੇ ਵਿਦੇਸ਼ਾਂ ’ਚ ਵੱਸਦੀ ਸਾਧ-ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ਉਥੇ ਮਲੋਟ ਦੀ ਸਾਧ-ਸੰਗਤ ਨੇ ਵੀ ਵੱਡੀਆਂ ਐਲ.ਈ.ਡੀ. ਸਕਰੀਨਾਂ ਰਾਹੀਂ ਪੂਰੀ ਸ਼ਰਧਾ ਨਾਲ ਗੁਰੂ ਬਚਨਾਂ ਨੂੰ ਸਰਵਣ ਕੀਤਾ ਅਤੇ ਗੁਰੂ ਜੀ ਨੂੰ ‘ਗੁਰੂ ਪੂਰਨਿਮਾ’ ਦਿਵਸ ਦੀ ਵਧਾਈ ਦਿੱਤੀ।
ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਪ੍ਰਦੀਪ ਇੰਸਾਂ, ਗੋਪਾਲ ਇੰਸਾਂ, ਸੰਜੀਵ ਧਮੀਜਾ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਸੇਵਾਦਾਰ ਸੁਨੀਲ ਜਿੰਦਲ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਸ਼ੰਕਰ ਇੰਸਾਂ, ਨਾਨਕ ਚੰਦ ਇੰਸਾਂ ਅਤੇ ਸੁਰੇਸ਼ ਗੋਇਲ ਇੰਸਾਂ, 45 ਮੈਂਬਰ ਪੰਜਾਬ ਕਿਰਨ ਇੰਸਾਂ ਅਤੇ ਸ਼ਿਮਲਾ ਇੰਸਾਂ, ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਹਿੰਸਾਂ, ਸੁਜਾਨ ਭੈਣਾਂ ਕਾਨਤਾ ਇੰਸਾਂ, ਆਗਿਆ ਕੌਰ ਇੰਸਾਂ, ਸੁਮਨ ਇੰਸਾਂ, ਨਗਮਾ ਇੰਸਾਂ, ਵਿਜੈ ਇੰਸਾਂ, ਪ੍ਰਕਾਸ਼ ਇੰਸਾਂ, ਜਿੰਮੇਵਾਰ ਭੈਣਾਂ ਰੀਟਾ ਗਾਬਾ ਇੰਸਾਂ, ਪ੍ਰਵੀਨ ਇੰਸਾਂ ਅਤੇ ਸੁਮਨ ਇੰਸਾਂ ਤੋਂ ਇਲਾਵਾ ਨੀਸ਼ਾ ਇੰਸਾਂ, ਕਮਲੇਸ਼ ਇੰਸਾਂ ਅਤੇ ਅਲਕਾ ਇੰਸਾਂ, ਨਿਰਮਲਾ ਇੰਸਾਂ, ਅਨੀਤਾ ਇੰਸਾਂ, ਸਤਵੰਤ ਇੰਸਾਂ, ਹੈਪੀ ਇੰਸਾਂ ਆਦਿ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ‘ਗੁਰੂ ਪੂਰਨਿਮਾ’ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਭਾਰੀ ਸੰਖਿਆ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ।
‘ਗੁਰੂ ਪੂਰਨਿਮਾ’ ਦਿਵਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂ.ਪੀ. ’ਚ ਬਣੇ ਆਸ਼ਰਮ ਵਿੱਚੋਂ ਯੂਟਿਊਬ ਚੈਨਲ ਰਾਹੀਂ ਲਾਈਵ ਹੋ ਕੇ ਸਮੂਹ ਸਾਧ-ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ਅਤੇ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਸਾਧ-ਸੰਗਤ ਨੇ ਵੀ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ