ਇੱਕ ਦਿਨ ’ਚ ਹੀ ਬਣਾ ਕੇ ਸੌਂਪਿਆ ਮਕਾਨ | Hope For Homeless
(ਚਰਨਜੀਤ ਸਿੰਘ) ਬਾਲਿਆਂਵਾਲੀ। Hope For Homeless: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਅੱਗੇ ਰਹਿੰਦੇ ਹਨ। ਉਹ ਪੂਜਨੀਕ ਗੁਰੂ ਜੀ ਵੱਲੋਂ ਚਲਾਏ 166 ਮਾਨਵਤਾ ਭਲਾਈ ਦੇ ਕਾਰਜਾਂ ’ਚ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਸੇ ਤਹਿਤ ਬਲਾਕ ਬਾਲਿਆਂਵਾਲੀ ਦੇ ਪਿੰਡ ਚਾਉਂਕੇ ਵਿਖੇ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ, ਜਿਸ ਨਾਲ ਉਸ ਦੀ ਮਕਾਨ ਬਣਾਉਣ ਦੀ ਚਿੰਤਾ ਖਤਮ ਹੋ ਗਈ।
ਬਲਾਕ ਬਾਲਿਆਂਵਾਲੀ ਦੀ ਸਾਧ-ਸੰਗਤ ਵੱਲੋਂ ਇਹ 5ਵਾਂ ਮਕਾਨ ਬਣਾ ਕੇ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਬਲਾਕ ਬਾਲਿਆਂਵਾਲੀ ਦੇ ਪਿੰਡ ਚਾਉਂਕੇ ਵਿਖੇ ਗੁਰਪ੍ਰੀਤ ਕੌਰ ਗੱਗੀ ਜੋ ਕਿ ਮਕਾਨ ਬਣਾਉਣ ਤੋਂ ਅਸਮਰੱਥ ਸੀ, ਦਾ ਮਕਾਨ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤਾ ਗਿਆ। ਇਸ ਮੌਕੇ ਪ੍ਰੇਮੀ ਸੇਵਕ ਗੁਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਨੇ ਕਾਫੀ ਸਮਾਂ ਪਹਿਲਾਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਘਰ ਬਣਾਉਣ ਲਈ ਅਰਜ਼ੀ ਭੇਜੀ ਸੀ। ਉਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਾਧ-ਸੰਗਤ ਵੱਲੋਂ ਇੱਕ ਦਿਨ ਤੋਂ ਘੱਟ ਸਮੇਂ ’ਚ ਇੱਕ ਕਮਰਾ, ਰਸੋਈ, ਸਟੋਰ, ਬਾਥਰੂਮ ਤੇ ਟਾਇਲਟ ਤਿਆਰ ਕਰਕੇ ਗੁਰਪ੍ਰੀਤ ਕੌਰ ਨੂੰ ਸੌਂਪ ਦਿੱਤਾ ਗਿਆ।
ਇਸ ਭਲਾਈ ਕਾਰਜ ਲਈ ਬਲਾਕ ਬਾਲਿਆਂਵਾਲੀ ਦੀ ਸਾਧ-ਸੰਗਤ ਵੱਲੋਂ ਤਨ ਮਨ ਧਨ ਦੀ ਸੇਵਾ ਕੀਤੀ ਗਈ। ਇਸ ਮੌਕੇ 85 ਮੈਂਬਰ ਅਮਨਿੰਦਰ ਸਿੰਘ ਇੰਸਾਂ, ਵਿਕਰ ਸਿੰਘ ਇੰਸਾਂ, ਮਨਜਿੰਦਰ ਕੌਰ ਇੰਸਾਂ, ਗੁਰਵਿੰਦਰ ਕੌਰ ਇੰਸਾਂ ਨੇ ਇਸ ਸੇਵਾ ਕਾਰਜ ਦੀ ਸਾਰੀ ਸਾਧ-ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਬਲਾਕ ਬਾਲਿਆਂਵਾਲੀ ਦੇ ਸਾਰੇ ਪਿੰਡਾਂ ਦੇ ਪ੍ਰੇਮੀ ਸੇਵਕ, ਪੇ੍ਰਮੀ ਸੰਮਤੀਆਂ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ, ਬਲਾਕ ਬਾਲਿਆ ਵਾਲੀ ਦੇ ਪ੍ਰੇਮੀ ਸੇਵਕ ਚਰਨਜੀਤ ਸਿੰਘ ਇੰਸਾਂ ਅਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।
ਪੂਜਨੀਕ ਗੁਰੂ ਜੀ ਤੇ ਸੰਗਤ ਦਾ ਕੀਤਾ ਧੰਨਵਾਦ | Hope For Homeless
ਇਸ ਮੌਕੇ ਮਕਾਨ ਬਣਾਉਣ ਤੋਂ ਅਸਮਰੱਥ ਗੁਰਪ੍ਰੀਤ ਕੌਰ ਗੱਗੀ ਨੇ ਸਾਧ-ਸੰਗਤ ਵੱਲੋਂ ਉਸ ਨੂੰ ਮਕਾਨ ਬਣਾ ਕੇ ਸੌਂਪਣ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਵੱਲੋਂ ਉਸ ਨੂੰ ਮਕਾਨ ਬਣਾ ਕੇ ਦੇਣ ’ਤੇ ਉਸ ਦੀ ਹੁਣ ਮਕਾਨ ਬਣਾਉਣ ਦੀ ਚਿੰਤਾ ਮੁੱਕ ਗਈ ਹੈ।
ਪਤਵੰਤਿਆਂ ਨੇ ਕੀਤੀ ਨੇਕ ਕਾਰਜ ਦੀ ਸ਼ਲਾਘ
ਇਸ ਮੌਕੇ ਭਰਪੂਰ ਸਿੰਘ ਸਾਬਕਾ ਫੌਜੀ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਦੀ ਏਕਤਾ ਤੇ ਇੱਕ ਦਿਨ ’ਚ ਪੂਰੇ ਦਾ ਪੂਰਾ ਮਕਾਨ ਬਣਾ ਕੇ ਦੇਣਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਲਈ ਉਹ ਪੂਜਨੀਕ ਗੁਰੂ ਜੀ ਦੇ ਅਤਿ ਧੰਨਵਾਦੀ ਹਨ। ਇਸ ਤੋਂ ਇਲਾਵਾ ਪ੍ਰੀਤਮ ਸਿੰਘ ਸਾਬਕਾ ਜੇਈ ਬਿਜਲੀ ਬੋਰਡ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਨਵਤਾ ਭਲਾਈ ਕਾਰਜਾਂ ਲਈ ਉਹ ਡੇਰਾ ਸੱਚਾ ਸੌਦਾ ਦੇ ਬਹੁਤ ਹੀ ਧੰਨਵਾਦੀ ਹਨ।