ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News House Built: ...

    House Built: ਕੱਖਾਂ ਕਾਨਿਆਂ ਦੀ ਕੁੱਲ੍ਹੀ ’ਚ ਰਹਿਣ ਵਾਲੀ ਪਾਰਵਤੀ ਹੁਣ ਰਹੇਗੀ ਆਪਣੇ ਨਵੇਂ ਮਕਾਨ ’ਚ

    House Built
    House Built: ਕੱਖਾਂ ਕਾਨਿਆਂ ਦੀ ਕੁੱਲ੍ਹੀ ’ਚ ਰਹਿਣ ਵਾਲੀ ਪਾਰਵਤੀ ਹੁਣ ਰਹੇਗੀ ਆਪਣੇ ਨਵੇਂ ਮਕਾਨ ’ਚ

    ਤੀਹ ਸਾਲ ਦੀਆਂ ਤੰਗੀਆਂ, ਮੁਸ਼ਕਿਲਾਂ ਦਾ ਹੱਲ ਬਣੇ ਨੇ ਡੇਰਾ ਪ੍ਰੇਮੀ : ਪਾਰਵਤੀ

    • ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਗੇ ਸਿਰ ਝੁਕਦੈ : ਸਮਾਜ ਸੇਵੀ

    House Built: (ਗੁੁਰਪ੍ਰੀਤ ਸਿੰਘ) ਬਰਨਾਲਾ। ਜੇਠ ਹਾੜ੍ਹ ਦੀਆਂ ਤਪਦੀਆਂ ਦੁਪਹਿਰਾਂ, ਅੱਗ ਵਰ੍ਹਾਉਂਦੀਆਂ ਲੋਆਂ ਤੇ ਪੋਹ ਮਾਘ ਦੀਆਂ ਰਾਤਾਂ ਹੀ ਨਹੀਂ ਝੱਖੜ ਮੀਂਹ, ਹਨ੍ਹੇਰੀ ਵਾ-ਵਰੋਲ਼ੇ ਝੱਲ ਕੇ 30 ਸਾਲ ਤੋਂ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਰਹਿਣ ਵਾਲੀ ਪਾਰਵਤੀ ਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਏਨੇ ਚਿਰ ਬਾਅਦ ਉਸ ਨੂੰ ਕੁੱਲੀ ਦਾ ਵਣਵਾਸ ਕੱਟ ਕੇ ਆਪਣੇ ਮਕਾਨ ਵਿੱਚ ਰਹਿਣਾ ਨਸੀਬ ਹੋਵੇਗਾ। ਪਾਰਵਤੀ ਨੂੰ ਆਪਣੇ ਘਰ ਦਾ ਸੁਖਦ ਅਹਿਸਾਸ ਕਰਵਾਇਆ ਹੈ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਜਿਨ੍ਹਾਂ ਦੇ ਹਿਰਦੇ ਪਾਰਵਤੀ ਦੀ ਜ਼ਿੰਦਗੀ ਦੀ 30 ਵਰ੍ਹਿਆਂ ਦੇ ਜ਼ੋਰਦਾਰ ਘੋਲ਼ ਨੂੰ ਵੇਖ ਕੇ ਪਿਘਲ ਗਏ ਅਤੇ ਉਨ੍ਹਾਂ ਨੇ ਪਾਰਵਤੀ ਲਈ ਕੁਝ ਹੀ ਘੰਟਿਆਂ ਵਿੱਚ ਨਵਾਂ ਨਕੋਰ ਮਕਾਨ ਬਣਾ ਕੇ ਦਿੱਤਾ।

    ਇਹ ਵੀ ਪੜ੍ਹੋ: Electricity In UP: ਯੂਪੀ ’ਚ ਬਿਜਲੀ ਦੇ ਨਿੱਜੀਕਰਨ ਦਾ ਵਿਰੋਧ, ਦੇਸ਼ ਦੇ 27 ਲੱਖ ਬਿਜਲੀ ਕਾਮੇ ਸੜਕਾਂ ’ਤੇ ਉਤਰੇ

    ਅਨਾਜ ਮੰਡੀ ਬਰਨਾਲਾ ਦੇ ਨੇੜੇ ਕੁੱਲ੍ਹੀ ਵਿੱਚ ਰਹਿਣ ਵਾਲੀ ਪਾਰਵਤੀ ਦੇਵੀ ਦੇ ਮਕਾਨ ਬਣਾਉਣ ਦਾ ਬੀੜਾ ਬਰਨਾਲਾ ਸ਼ਹਿਰ ਦੇ ਜ਼ੋਨ ਨੰਬਰ 1 ਦੀ ਸਾਧ-ਸੰਗਤ ਨੇ ਚੁੱਕਿਆ। ਲਗਾਤਾਰ ਕਈ ਦਿਨਾਂ ਤੱਕ ਸਾਧ-ਸੰਗਤ ਨੇ ਤਪਦੀ ਗਰਮੀ ਅਤੇ ਅਤਿਅੰਤ ਗਰਮ ਮੌਸਮ ਦੀ ਪਰਵਾਹ ਨਾ ਕਰਦਿਆਂ ਮਕਾਨ ਬਣਾਉਣ ਦੀ ਸੇਵਾ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਜ਼ੋਨ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਪਾਰਵਤੀ ਜਿਹੜੀ ਪਿਛਲੇ 30 ਸਾਲਾਂ ਤੋਂ ਕੁੱਲੀ ਵਿੱਚ ਰਹਿ ਰਹੀ ਸੀ, ਉਸ ਦੇ ਲਈ ਇੱਕ ਕਮਰਾ, ਪਖਾਨਾ, ਚਾਰ ਦੀਵਾਰੀ ਤਿਆਰ ਕਰਕੇ ਦਿੱਤੇ ਹਨ।

    ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਨੂੰ ਪਤਾ ਲੱਗਿਆ ਸੀ ਕਿ ਮਾਤਾ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਇੱਕ ਕੁੱਲੀ ਵਿੱਚ ਹੀ ਆਪਣਾ ਗੁਜਰ ਬਸਰ ਕਰ ਰਹੀ ਹੈਾ ਜਿਸ ਪਿੱਛੋਂ ਸਾਧ-ਸੰਗਤ ਨੇ ਇਹ ਮਕਾਨ ਬਣਾਉਣ ਦਾ ਫੈਸਲਾ ਲਿਆ ਉਨ੍ਹਾਂ ਦੱਸਿਆ ਕਿ ਇਸ ਮਕਾਨ ਦੇ ਸੇਵਾ ਕਾਰਜਾਂ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਪੂਰਨ ਸਹਿਯੋਗ ਦਿੱਤਾ ਹੈ। House Built

    House Built
    ਮਕਾਨ ਬਣਾਉਣ ’ਚ ਜੁਟੀ ਸਾਧ-ਸੰਗਤ।

    House Built

    ਬਲਾਕ ਬਰਨਾਲਾ ਦੇ ਪ੍ਰੇਮੀ ਸੇਵਕ ਹਰਦੀਪ ਸਿੰਘ ਠੇਕੇਦਾਰ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਆਰੰਭ ਕੀਤੇ ਮਾਨਵਤਾ ਭਲਾਈ ਕਾਰਜਾਂ ਤਹਿਤ ਇਹ ਮਕਾਨ ਆਸ਼ਿਆਨਾ ਮੁਹਿੰਮ ਤਹਿਤ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਵਚਨਾਂ ’ਤੇ ਅਮਲ ਕਰਦਿਆਂ ਦਿਨ ਰਾਤ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੀ ਹੋਈ ਹੈ।

    ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸਿਜਦਾ ਕਰਦੀ ਹਾਂ | House Built

    House Built
    House Built

    ਸਾਧ-ਸੰਗਤ ਦੀ ਸੇਵਾ ਵੇਖ ਵਾਰ-ਵਾਰ ਭਾਵੁਕ ਹੋ ਰਹੀ ਮਾਤਾ ਪਾਰਵਤੀ ਨੇ ਕਿਹਾ ਕਿ 30 ਵਰ੍ਹਿਆਂ ਤੋਂ ਜਿਸ ਕੁੱਲੀ ਵਿੱਚ ਅਸੀਂ ਰਹਿ ਰਹੇ ਸੀ, ਸਾਡੇ ਲਈ ਉਹ ਹੀ ਸਾਰਾ ਕੁਝ ਸੀ ਮੌਸਮ ਦੀ ਮਾਰ, ਤੰਗੀਆਂ ਤੁਰਸ਼ੀਆਂ ਨੂੰ ਅਸੀਂ ਜਿਉਣ ਦਾ ਹਿੱਸਾ ਮੰਨ ਲਿਆ ਸੀ ਪਰ ਡੇਰਾ ਪ੍ਰੇਮੀਆਂ ਨੂੰ ਸਾਡੇ ਦਰਦ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਸਾਡੇ ਪਰਿਵਾਰ ਲਈ ਇੱਕ ਨਵਾਂ ਮਕਾਨ ਬਣਾ ਕੇ ਦਿੱਤਾ। ਉਹ ਸਾਧ-ਸੰਗਤ ਦਾ ਕੋਟਿ ਕੋਟਿ ਧੰਨਵਾਦ ਕਰਦੀ ਹੈ ਅਤੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸਿਜਦਾ ਕਰਦੀ ਹੈ, ਜਿਹਨਾਂ ’ਤੇ ਚੱਲ ਕੇ ਇਹ ਸਾਧ-ਸੰਗਤ ਦੂਜਿਆਂ ਦੇ ਦੁੱਖ ਦਰਦਾਂ ਨੂੰ ਆਪਣਾ ਸਮਝ ਕੇ ਉਨ੍ਹਾਂ ਨੂੰ ਦੂਰ ਕਰਦੀ ਹੈ ਅਜਿਹਾ ਅਹਿਸਾਸ ਕਿਸੇ ਕਿਸੇ ਨੂੰ ਹੀ ਹੁੰਦਾ ਹੈ।

    ਮੈਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਗੇ ਸ਼ੀਸ਼ ਝੁਕਾਉਂਦਾ ਹਾਂ : ਗੋਨੀ

    ਬਰਨਾਲਾ ਦੇ ਨਗਰ ਕੌਂਸਲਰ ਹਰਬਖਸ਼ੀਸ਼ ਸਿੰਘ ਗੋਨੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਗੇ ਸ਼ੀਸ਼ ਝੁਕਾਉਂਦਾ ਹਾਂ ਕਿ ਉਨ੍ਹਾਂ ਦੇ ਦਿਲ ਵਿੱਚ ਮਾਨਵਤਾ ਪ੍ਰਤੀ ਏਨੀ ਹਮਦਰਦੀ ਹੈ ਜਿਹੜੀ ਆਪਣੇ ਆਪ ਵਿੱਚ ਲਾਮਿਸਾਲ ਹੈ। ਉਨ੍ਹਾਂ ਆਖਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਰੇ ਵਿਸ਼ਵ ਵਿੱਚ ਮਾਨਵਤਾ ਭਲਾਈ ਕਾਰਜਾਂ ਦੇ ਰਿਕਾਰਡ ਕਾਇਮ ਕਰ ਰਹੀ ਹੈ। ਅੱਜ ਪ੍ਰੇਮੀਆਂ ਵੱਲੋਂ ਮਾਤਾ ਦਾ ਮਕਾਨ ਬਣਾ ਕੇ ਦਿੱਤਾ ਗਿਆ, ਜਿਹੜੀ 30 ਸਾਲਾਂ ਤੋਂ ਇੱਕ ਕੁੱਲ੍ਹੀ ਬਣਾ ਕੇ ਉਸ ਵਿੱਚ ਰਹਿ ਰਹੀ ਸੀ ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਕਿਸੇ ਵਿਰਲਿਆਂ ਦੇ ਹਿੱਸੇ ਹੀ ਆਉਂਦੇ ਹਨ।

    ਸਾਧ-ਸੰਗਤ ਦਾ ਉਪਰਾਲਾ ਸ਼ਲਾਘਾਯੋਗ : ਕਮਲਜੀਤ ਸਿੰਘ

    ਬਰਨਾਲਾ ਦੇ ਸਮਾਜ ਸੇਵੀ ਕਮਲਜੀਤ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਇਹ ਉਪਰਾਲਾ ਬੇਹੱਦ ਹੀ ਸ਼ਲਾਘਾਯੋਗ ਹੈ ਉਨ੍ਹਾਂ ਆਖਿਆ ਕਿ ਪੂਜਨੀਕ ਗੁਰੂ ਜੀ ਦੇ ਵਚਨਾਂ ’ਤੇ ਅਮਲ ਕਰਦਿਆਂ ਡੇਰੇ ਦੀ ਸਾਧ-ਸੰਗਤ ਸਮਾਜ ਵਿੱਚ ਅਜਿਹੇ ਕੰਮ ਕਰ ਰਹੀ ਹੈ ਜਿਹੜੇ ਲਾਮਿਸਾਲ ਹਨ ਉਨ੍ਹਾਂ ਆਖਿਆ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਸਾਰੇ ਆਪੋ ਆਪਣੇ ਘਰ ਜੋੜਨ ਤੇ ਉਨ੍ਹਾਂ ਨੂੰ ਹੋਰ ਵੱਡਿਆਂ ਕਰਨ ਵਿੱਚ ਲੱਗੇ ਹੋਏ ਹਨ, ਉੱਥੇ ਡੇਰਾ ਪ੍ਰੇਮੀ ਪਾਰਵਤੀ ਵਰਗੇ ਲੋੜਵੰਦਾਂ ਦੇ ਮਕਾਨ ਬਣਾਉਣ ਵਿੱਚ ਮੂਹਰੇ ਆ ਰਹੇ ਹਨ। House Built