ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਉਣ ਸਬੰਧੀ ਨੱਚਕੇ ਅਤੇ ਮਿਠਾਈਆਂ ਵੰਡ ਕੇ ਕੀਤਾ ਸਵਾਗਤ

ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਗਮਨ ਸਬੰਧੀ ਨੱਚ ਕੇ ਅਤੇ ਮਿਠਾਈਆਂ ਵੰਡ ਕੇ ਕੀਤਾ ਸਵਾਗਤ

ਲਹਿਰਾਗਾਗਾ (ਰਾਜ ਸਿੰਗਲਾ)। ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਅਤੇ ਦਰਸ਼ ਦੀਦਾਰ ਨੂੰ ਲੈ ਕੇ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਜਾਖਲ ਰੋਡ ’ਤੇ ਸਥਿਤ ਨਾਮ ਚਰਚਾ ਘਰ ਵਿਖੇ ਖ਼ੁਸ਼ੀ ਦੀ ਨਾਮ ਚਰਚਾ ਕਰਵਾਈ। ਜਿਸ ਵਿੱਚ ਬਲਾਕ ਲਹਿਰਾਗਾਗਾ ਦੀ ਸਾਰੀ ਸਾਧ-ਸੰਗਤ ਨੇ ਭੰਗੜਾ ਤੇ ਗਿੱਧਾ ਪਾ ਕੇ ਗੁਰੂ ਦੇ ਦਰਸ਼ ਦੀਦਾਰ ਦੀਆਂ ਖੁਸ਼ੀਆਂ ਮਨਾਈਆਂ ਅਤੇ ਆਈ ਹੋਈ ਸੰਗਤ ਨਾਲ ਮਿਠਾਈਆਂ ਵੰਡ ਕੇ ਸਾਧ-ਸੰਗਤ ਦਾ ਮੂੰਹ ਮਿੱਠਾ ਕਰਵਾਇਆ।

ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਵੱਲੋਂ ਖੁਸ਼ੀ ਦੇ ਵਿਚ ਕੇਕ ਵੀ ਕੱਟਿਆ ਗਿਆ। ਇਸ ਮੌਕੇ ਭੈਣਾਂ ਨੇ ਜਾਗੋ ਕੱਢ ਕੇ ਅਤੇ ਦੀਪਮਾਲਾ ਕਰਕੇ ਆਪਣੀ ਖੁਸ਼ੀ ਦਾ ਜ਼ਾਹਿਰ ਕੀਤਾ। ਸਾਧ-ਸੰਗਤ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਆਈਆਂ ਸ਼ਾਹੀ ਚਿੱਠੀਆਂ ’ਤੇ ਅਮਲ ਕਰਦਿਆਂ ਅਖੰਡ ਸਿਮਰਨ ਅਤੇ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲਾਂ ਤੋਂ ਵੀ ਵੱਧ ਚੜ੍ਹ ਕੇ ਜਾਰੀ ਰੱਖਿਆ ਹੈ।

ਸੰਗਤ ਨੂੰ ਜਦੋਂ ਵੀ ਕੋਈ ਮਾਨਤਾ ਭਲਾਈ ਦਾ ਕਾਰਜ ਕਰਨ ਦਾ ਹੁਕਮ ਹੁੰਦਾ ਤਾਂ ਸਾਰੀ ਸਾਧ-ਸੰਗਤ ਵੱਧ ਚੜ੍ਹ ਕੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਦੀ ਹੈ। ਸਾਧ-ਸੰਗਤ ਹਮੇਸ਼ਾ ਹੀ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਉਦੀ ਆਈ ਹੈ। ਬਹੁਤ ਲੰਬੇ ਸਮੇਂ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਦਰਸ਼ਨ ਦੀਦਾਰ ਕਰ ਕੇ ਡੇਰਾ ਸ਼ਰਧਾਲੂਆਂ ਦੇ ਘਰਾਂ ’ਚ ਖੁਸ਼ੀ ਦਾ ਮਾਹੌਲ ਹੈ।

ਪੂਜਨੀਕ ਗੁਰੂ ਜੀ ਨੇ ਹਮੇਸ਼ਾ ਸੰਗਤ ਨੂੰ ਦੁਨੀਆਂ ਦਾ ਭਲਾ ਕਰਨ ਲਈ ਆਖਿਆ ਹੈ ਉਨ੍ਹਾਂ ਦੇ ਵਿਚਾਰ ਹਮੇਸ਼ਾ ਮਾਨਵਤਾ ਦੀ ਭਲਾਈ ਦੇ ਕਾਰਜਾਂ ਅਤੇ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਦੀ ਸਿੱਖਿਆ ਸਾਨੂੰ ਦਿੰਦੇ ਰਹਿੰਦੇ ਹਨ। ਸਾਰੀ ਸੰਗਤ ਨੇ ਇਕੱਠੇ ਹੋ ਕੇ ਏਕਤਾ ਦੇ ਵਿੱਚ ਰਹਿਣ ਅਤੇ ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਬਚਨਾਂ ’ਤੇ ਹਮੇਸ਼ਾ ਫੁੱਲ ਚੜ੍ਹਾਏ ਹਨ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਬੱਚਾ-ਬੱਚਾ ਖੁਸ਼ੀ ਨਾਲ ਝੂਮ ਉੱਠਿਆ ਹੈ। ਬਲਾਕ ਲਹਿਰਾਗਾਗਾ ਦੀ ਸਾਧ ਸੰਗਤ ਵੱਲੋਂ ਦਰਸ਼ ਦੀਦਾਰ ਲਈ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਰਤਨ ਲਾਲ ਇੰਸਾਂ 45 ਮੈਂਬਰ, ਮਲਕੀਤ ਸਿੰਘ ਜੇਈ 15 ਮੈਂਬਰ, ਗੁਲਜਾਰੀ ਲਾਲ ਕਾਕਾ 15 ਮੈਂਬਰ, ਬਲਕਾਰ ਸਿੰਘ; ਬਲਵੰਤ ਸਿੰਘ ਭੰਗੀਦਾਸ, ਭੀਮ ਇੰਸਾਂ. ਜ਼ਿਮੀਂ ਇੰਸਾਂ, ਟੋਨੀ ਇੰਸਾਂ, ਸੋਹਲਾ ਕਾਕਾ ਰਾਜਿੰਦਰ ਕੁਮਾਰ, ਸੋਨੂੰ ਮਿੱਠੂ ਇੰਸਾਂ, ਵਿਜੇ ਕੁਮਾਰ ਇੰਸਾਂ, ਭੋਲਾ ਇੰਸਾਂ, ਦੀਪੀ ਇੰਸਾਂ, ਹਰਪ੍ਰੀਤ ਇੰਸਾਂ, ਰਾਜ ਕੁਮਾਰ ਪੁਰੀ ਜਨਕਰਾਜ ਇੰਸਾਂ ਤੋ ਇਲਾਵਾ ਜ਼ਿੰਮੇਵਾਰ ਭੈਣਾਂ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰ ਅਤੇ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ