“ਐਮਐਸਜੀ’ ਭੰਡਾਰੇ ਵਿੱਚ ਹੁੰਮਹੁੰਮਾ ਕੇ ਪੁੱਜੀ ਸਾਧ-ਸੰਗਤ

MSG Bhandara

ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਅੱਜ ਮਨਾਏ ਜਾ ਰਹੇ ਪਵਿੱਤਰ ਐਮਐਸਜੀ ਭੰਡਾਰੇ (MSG Bhandara) ਵਿੱਚ ਵੱਡੀ ਗਿਣਤੀ ਵਿੱਚ ਸਾਧ ਸੰਗਤ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਪੁੱਜੀ। ਸਾਧ ਸੰਗਤ ਵੱਲੋਂ ਇੱਕ ਦੂਜੇ ਨੂੰ ਇਸ ਪਵਿੱਤਰ ਦਿਨ ਦੀ ” ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ” ਨਾਅਰੇ ਦੇ ਰੂਪ ਵਿੱਚ ਵਧਾਈਆਂ ਦਿੱਤੀਆਂ ਗਈਆਂ।

MSG Bhandara

ਵੇਰਵਿਆਂ ਮੁਤਾਬਿਕ 25 ਮਾਰਚ 1973 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਇਸ ਪਵਿੱਤਰ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ 156 ਭਲਾਈ ਕਾਰਜ ਕਰਕੇ ਮਨਾਇਆ ਗਿਆ। ਅੱਜ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਇਸ ਪਵਿੱਤਰ ਦਿਨ ਦੀ ਖੁਸ਼ੀ ਵਿੱਚ ਚੱਲ ਰਹੇ ਪਵਿੱਤਰ ਭੰਡਾਰੇ ਵਿੱਚ ਸਾਧ ਸੰਗਤ ਸਵੇਰ ਤੋਂ ਹੀ ਲਗਾਤਾਰ ਆ ਰਹੀ ਹੈ। ਭਾਵੇਂ ਹੀ ਕਈ ਥਾਈਂ ਅੱਜ ਸਵੇਰ ਵੇਲੇ ਭਾਰੀ ਮੀਂਹ ਪਿਆ ਪਰ ਸੰਗਤ ਨੇ ਮੀਂਹ ਦੀ ਪਰਵਾਹ ਨਾ ਕਰਦਿਆਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਭੰਡਾਰੇ ਵਿੱਚ ਸ਼ਿਰਕਤ ਕੀਤੀ। (MSG Bhandara)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।