ਲੁਧਿਆਣਾ ਦੀ ਧੀ ਮੋਹਨੀਤ ਇੰਸਾਂ ਨੇ ਚਮਕਾਇਆ ਮਾਪਿਆਂ ਦਾ ਨਾਂਅ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ/ ਰਘਬੀਰ ਸਿੰਘ)। ਪੰਜਾਬ ਯੂਨੀਵਰਸਿਟੀ ਪੀਯੂ ਦੁਆਰਾ ਐਲਾਨੇ ਬੀ ਐਡ ਦੇ ਨਤੀਜੇ ਵਿੱਚ ਮੋਹਨੀਤ ਇੰਸਾ ਨੇ 90.63 ਫੀਸਦੀ ਅੰਕ ਪ੍ਰਾਪਤ ਕਰਕੇ ਪੀਯੂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਜੇਕਰ ਧੀਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਵੀ ਇਸ ਦੇਸ਼ ਦਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਸਕਦੀਆਂ ਨੇ।ਤੇ ਕੁਝ ਏਦਾ ਦਾ ਹੀ ਕਰ ਦਿਖਾਇਆ ਹੈ ਲੁਧਿਆਣਾ ਦੀ ਮੋਹਨੀਤ ਇੰਸਾਂ ਨੇ ਸੱਚ ਕਹੂੰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਹਰ ਵਾਰੀ ਬੀ ਐਡ ਦੇ ਨਤੀਜੇ ਵਿਚ ਯੂਨੀਵਰਸਿਟੀ ‘ਚ ਮੈਰਿਟ ਹੋਲਡਰ ਰਹੀ ਹੈ ਅਤੇ ਕਾਲਜ ਵਿਚ ਵਿਚ ਅਵੱਲ ਸਥਾਨ ‘ਤੇ ਰਹੀ ਹੈ।
ਮੋਹਨੀਤ ਇੰਸਾਂ ਨੇ ਇਸਦਾ ਸਾਰਾ ਸ਼੍ਰੇਅ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ। ਮੋਹਨੀਤ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਦੱਸੇ ਗਏ ਸਟੱਡੀ ਸਮਾਰਟ ਟਿਪਸ ਨੂੰ ਫਾਲੋ ਕਰਕੇ ਹੀ ਏਨੇ ਚੰਗੇ ਅੰਕ ਹਾਸਿਲ ਕੀਤੇ ਹਨ। ਮੋਹਨੀਤ ਇੰਸਾਂ ਨੇ ਐਮਐੱਸਸੀ ਰਸਾਇਣ ਤੋਂ ਬਾਅਦ ਬੀ ਐਡ ਕੀਤੀ ਹੈ। ਮੋਹਨੀਤ ਇੰਸਾਂ ਨੇ ਦਸਿਆ ਕਿ ਏਨੇ ਚੰਗੇ ਅੰਕ ਆਉਣ ਦੀ ਖੁਸ਼ੀ ਵਿਚ ਓਹਨਾ ਦੇ ਸਾਰੇ ਪਰਿਵਾਰ ਨੇ ਖੂਨ ਦਾਨ ਕਰਨ ਦਾ ਸੰਕਲਪ ਲਿਆ ਹੈ। ਮੋਹਨੀਤ ਇੰਸਾਂ ਮਾਨਵਤਾ ਭਲਾਈ ਦੇ ਕਾਰਜ ਵੀ ਕਰਦੀ ਹੈ।
ਮੋਹਨੀਤ ਇੰਸਾਂ ਦੇ ਪਿਤਾ ਰਣਜੀਤ ਇੰਸਾਂ ਤੇ ਮਾਤਾ ਹਰਜਿੰਦਰ ਇੰਸਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਧੀ ‘ਤੇ ਬਹੁਤ ਮਾਣ ਹੈ। ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਓਹਨਾ ਨੇ ਆਪਣੀ ਧੀ ਨੂੰ ਬਹੁਤ ਚੰਗੇ ਸੰਸਕਾਰ ਦਿੱਤੇ। ਉਹਨਾਂ ਨੇ ਦੱਸਿਆ ਕਿ ਮੋਹਨੀਤ ਇੰਸਾਂ ਪੜ੍ਹਾਈ ਦੇ ਨਾਲ ਨਾਲ ਹੋਰ ਕਲਚਰਲ ਗਤੀਵਿਧੀਆਂ ‘ਚ ਵੀ ਹਮੇਸ਼ਾ ਅੱਗੇ ਰਹੀ ਹੈ। ਮੋਹਨੀਤ ਇੰਸਾਂ ਦੇ ਮਾਤਾ ਪਿਤਾ ਨੇ ਕਿਹਾ ਕਿ ਜੇਕਰ ਧੀਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਮੁੰਡਿਆਂ ਤੋਂ ਕੀਤੇ ਅੱਗੇ ਨਿਕਲ ਸਕਦੀਆਂ ਨੇ ਤੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਨੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.