Mahaparopkar Diwas: ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ’ਤੇ ਹੋਈ ਨਾਮ ਚਰਚਾ

Mahaparopkar-Diwas
ਸੁਨਾਮ: ਨਾਮ ਚਰਚਾ 'ਚ ਬੈਠੀ ਸਾਧ-ਸੰਗਤ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਸਥਾਨਕ ਐੱਮ.ਐੱਸ.ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ’ਤੇ (ਗੁਰਗੱਦੀ ਨਸ਼ੀਨੀ) ਬਲਾਕ ਪੱਧਰੀ ਭੈਣਾਂ ਦੀ ਨਾਮ ਚਰਚਾ ਹੋਈ। ਇਸ ਮੌਕੇ ਭੈਣ ਮਨਦੀਪ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕਰਵਾਈ। ਇਸ ਮੌਕੇ ਭੈਣਾਂ ਵੱਲੋਂ ਖੁਸ਼ੀ ਪਰਥਾਏ ਸ਼ਬਦਬਾਣੀ ਕੀਤੀ ਗਈ ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਡ ਪਵਿੱਤਰ ਅਨਮੋਲ ਬਚਨ ਸਾਧ-ਸੰਗਤ ਨੂੰ ਸੁਣਾਏ ਗਏ।

ਇਹ ਵੀ ਪੜ੍ਹੋ: Maha Paropkar Diwas: ਪੂਜਨੀਕ ਗੁਰੂ ਜੀ ਨੂੰ ਅੱਗੇ ਬੁਲਾ ਕੇ ਕੁਰਸੀ ਕੋਲ ਬਿਠਾ ਕੇ ਬਖ਼ਸ਼ਿਆ ਗੁਰਮੰਤਰ

Mahaparopkar Diwas
ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ’ਤੇ ਹੋਈ ਨਾਮ ਚਰਚਾ

ਇਸ ਬਲਾਕ ਪੱਧਰੀ ਨਾਮ ਚਰਚਾ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਵੱਡੀ ਗਿਣਤੀ ‘ਚ ਭੈਣਾਂ ਦੇ ਵੱਲੋਂ ਸਿਰਕਤ ਕੀਤੀ ਗਈ। ਇਸ ਮੌਕੇ ਭੈਣ ਨਿਰਮਲਾ ਇੰਸਾਂ, ਭੈਣ ਕਮਲੇਸ਼ ਇੰਸਾਂ ਦੋਵੇਂ ਸੱਚੇ ਨਿਮਰ ਸੇਵਾਦਾਰ ਅਤੇ ਬਲਾਕ ਦੇ ਪਿੰਡਾਂ ਸ਼ਹਿਰਾਂ ਦੀਆਂ 15 ਮੈਂਬਰ ਭੈਣਾਂ ਤੇ ਹੋਰ ਸੱਚੀਆਂ ਸੰਮਤੀਆਂ ਦੀਆਂ ਭੈਣਾਂ ਸਮੇਤ ਹੋਰ ਸਾਧ-ਸੰਗਤ ਨੇ ਨਾਮ ਚਰਚਾ ‘ਚ ਸਿਰਕਤ ਕੀਤੀ। Mahaparopkar Diwas