ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Sunam News: ‘...

    Sunam News: ‘ਸੱਚ ਕਹੂੰ’ ਦੀ 23ਵੀਂ ਵਰੇਗੰਢ ਮਨਾਈ ਪੰਛੀਆਂ ਲਈ ਰੱਖਿਆ ਦਾਣਾ ਪਾਣੀ

    Sunam News
    Sunam News: ‘ਸੱਚ ਕਹੂੰ’ ਦੀ 23ਵੀਂ ਵਰੇਗੰਢ ਮਨਾਈ ਪੰਛੀਆਂ ਲਈ ਰੱਖਿਆ ਦਾਣਾ ਪਾਣੀ

    Sunam News: ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ‘ਸੱਚ ਕਹੂੰ’ ਸਟਾਫ ਵਧਾਈ ਦਾ ਪਾਤਰ : ਜਿੰਮੇਵਾਰ

    Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਰਾਸ਼ਟਰੀ ਅਖਬਾਰ ਰੋਜ਼ਾਨਾ ‘ਸੱਚ ਕਹੂੰ’ ਅਖਬਾਰ ਦੀ 23ਵੀਂ ਵਰ੍ਹੇਗੰਢ ਮਨਾਉਣ ਲਈ ਅੱਜ ਬੁੱਧਵਾਰ ਨੂੰ ਬਲਾਕ ਸੁਨਾਮ ਦੀ ਸਾਧ-ਸੰਗਤ ਤੇ ਪਾਠਕਾਂ ਵੱਲੋਂ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪਾਠਕਾਂ ਨੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਪੰਛੀਆਂ ਲਈ ਅਨਾਜ ਅਤੇ ਪਾਣੀ ਦੇ ਕਟੋਰੇ ਰੱਖੇ।

    Sunam News

    ਸੱਚ ਕਹੂੰ ਦੀ 23ਵੀਂ ਵਰ੍ਹੇਗੰਢ ਦੀ ਖੁਸ਼ੀ ਹਰ ਕਿਸੇ ਦੇ ਚਿਹਰੇ ’ਤੇ ਨਜ਼ਰ ਆ ਰਹੀ ਸੀ। ਇਸ ਦੌਰਾਨ ਪਾਠਕ ਸੱਚ ਕਹੂੰ ਅਖਬਾਰ ਦੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕਰਦੇ ਨਜ਼ਰ ਆਏ। ਇਸ ਦੌਰਾਨ ਪਾਠਕ ਤੇ ਸਾਧ-ਸੰਗਤ ਨੇ ਆਪਸ ਵਿੱਚ ਲੱਡੂ ਵੰਡ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਡੇਰਾ ਸੱਚਾ ਸੌਦਾ ਦੀ 85 ਮੈਂਬਰ ਗਗਨਦੀਪ ਇੰਸਾਂ, 85 ਮੈਂਬਰ ਸਹਿਦੇਵ ਇੰਸਾਂ, 85 ਮੈਂਬਰ ਰਾਜੇਸ਼ ਬਿੱਟੂ ਇੰਸਾਂ ਨੇ ਕਿਹਾ ਕੇ ਅਸੀਂ ਦੇਖਦੇ ਹਾਂ ਕਿ ਗਰਮੀ ਦੇ ਮੌਸਮ ਵਿਚ ਪੰਛੀਆਂ ਨੂੰ ਪਾਣੀ ਦੀ ਭਾਲ ਵਿਚ ਇਧਰ-ਉਧਰ ਭਟਕਣਾ ਪੈਂਦਾ ਹੈ, ਕਈ ਵਾਰ ਪਾਣੀ ਦੀ ਘਾਟ ਕਾਰਨ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ।

    Read Also : Haryana: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹਿ ਦਿੱਤੀ ਵੱਡੀ ਗੱਲ

    Sunam News

    Sunam News

    ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅੱਜ ‘ਸੱਚ ਕਹੂੰ’ ਅਖ਼ਬਾਰ ਦੀ 23ਵੀਂ ਵਰ੍ਹੇਗੰਢ ਮੌਕੇ ਸੁਨਾਮ ਦੇ ਪਾਠਕਾਂ ਵੱਲੋਂ ਪੰਛੀਆਂ ਲਈ ਅਨਾਜ ਅਤੇ ਪਾਣੀ ਵਾਲੇ ਕਟੋਰੇ ਰੱਖੇ ਗਏ ਹਨ, ਜੋ ਕਿ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਮ ਲੋਕ ਵੀ ਇਸ ਕਾਰਜ ਤੋਂ ਪ੍ਰੇਰਨਾ ਲੈ ਕੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਛੀਆਂ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰਨਗੇ।

    Sunam News

    Read Also : Weather News: ਭਾਰੀ ਮੀਂਹ ਲਈ ਹੋ ਜਾਓ ਤਿਆਰ, ਹੁਣੇ-ਹੁਣੇ ਮੌਸਮ ਵਿਭਾਗ ਨੇ ਸੁਣਾਈ ਚੰਗੀ ਖਬਰ

    ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਦਿਨ 2002 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਅਗਵਾਈ ਹੇਠ ਸ਼ੁਰੂ ਹੋਇਆ ’ਸੱਚ ਕਹੂੰ’ ਅਖ਼ਬਾਰ ਪਾਠਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ‘ਸੱਚ ਕਹੂੰ’ ਦੇ ਵਿੱਚ ਕਿਸਾਨੀ, ਕਾਰੋਬਾਰ, ਬੱਚਿਆਂ ਦੇ ਲਈ ਅਤੇ ਹੋਰ ਵਧੇਰੇ ਜਾਣਕਾਰੀ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਹੀ ਪਬਲਿਕ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਉਣੀਆਂ ਅਤੇ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਕਰ ਰਿਹਾ ਹੈ, ਅੱਜ ਸੱਚ ਕਹੂੰ ਅਖਬਾਰ ਵੱਡੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।

    Sunam News

    ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਪਾਵਨ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ’ਸੱਚ ਕਹੂੰ’ ਅਖ਼ਬਾਰ ਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ। ਇਸ ਮੌਕੇ ਉਹਨਾਂ ਸੱਚ ਕਹੂੰ ਸਟਾਫ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੇ ਲਈ ਵਧਾਈ ਅਤੇ ਸੁਬਕਾਮਨਾਵਾਂ ਦਿੱਤੀਆਂ।

    Sunam News

    ਇਸ ਮੌਕੇ ਉੱਪਰੋਂਕਤ ਜੁੰਮੇਵਾਰਾਂ ਤੋਂ ਇਲਾਵਾ 85 ਮੈਂਬਰ ਭੈਣ ਨਿਰਮਲਾ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ, ਜਗਤਪੁਰਾ ਪ੍ਰੇਮੀ ਸੇਵਕ ਪਾਲੀ ਇੰਸਾ, ਗੁਲਜਾਰ ਇੰਸਾ, ਸ਼ਾਮ ਲਾਲ ਇੰਸਾਂ, ਸੂਬਾ ਸਿੰਘ ਇੰਸਾ, ਕਰਮ ਚੰਦ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਦੀਪਾਸੂ ਇੰਸਾ, ਭੈਣ ਅਮਰਜੀਤ ਇੰਸਾ, ਭੈਣ ਮੋਨਿਕਾ ਇੰਸਾ, ਭੈਣ ਮਨਜੀਤ ਇੰਸਾ, ਭੈਣ ਸਾਂਤੀ ਇੰਸਾ, ਭੈਣ ਕਰਮਜੀਤ ਕੌਰ ਇੰਸਾ, ਭੈਣ ਬਲਜੀਤ ਕੌਰਇੰਸਾਂ, ਮਨਜੀਤ ਜੋੜਾ ਇੰਸਾ, ਭੈਣ ਸੋਨੀਆ ਇੰਸਾਂ,ਭੈਣ ਪ੍ਰੀਆ ਇੰਸਾਂ, ਸੇਜਲ ਇੰਸਾਂ, ਭੈਣ ਸ਼ਾਂਤੀ ਢਾਣੀ ਇੰਸਾਂ, ਭੈਣ ਰਾਜ ਕੌਰ ਇੰਸਾ ਅਤੇ ਭੈਣ ਸੰਜਣਾ ਇੰਸਾਂ ਤੋਂ ਇਲਾਵਾ ਨੰਨ੍ਹੇ-ਮੁੰਨੇ ਬੱਚੇ ਹਾਜ਼ਰ ਸਨ।