Bathinda News: ਬਾਂਡੀ (ਅਸ਼ੋਕ ਗਰਗ)। ਬਲਾਕ ਬਾਂਡੀ ਦੀ ਸਾਧ-ਸੰਗਤ ਵੱਲੋਂ ਸੱਚ ਕਹੂੰ ਅਖਬਾਰ 23ਵੀਂ ਵਰੇਗੰਢ ਦੀ ਖੁਸ਼ੀ ਵਿੱਚ ਪਿੰਡ ਗਹਿਰੀ ਭਾਗੀ ਵਿਖੇ ਸਾਂਝੀਆਂ ਥਾਵਾਂ ’ਤੇ ਪੰਛੀਆਂ ਲਈ ਪਾਣੀ ਕਟੋਰੇ ਰੱਖੇ ਗਏ। ਇਸ ਮੁਹਿੰਮ ਦੀ ਸ਼ੁਰੂਆਤ ਪਿੰਡ ਦੇ ਪੰਚਾਇਤ ਮੈਂਬਰ ਬੂਟਾ ਸਿੰਘ, ਸੇਵਕ ਸਿੰਘ, ਭੁਪਿੰਦਰ ਸਿੰਘ ਅਤੇ ਵਰਿੰਦਰ ਕੌਰ ਦੇ ਪਤੀ ਜਸਵਿੰਦਰ ਸ਼ਰਮਾਂ ਵੱਲੋਂ ਪਾਣੀ ਵਾਲੇ ਕਟੋਰੇ ਵੰਡ ਕੇ ਕੀਤੀ ਗਈ।
ਇਸ ਮੌਕੇ 85 ਮੈਂਬਰ ਜੀਵਨ ਕੁਮਾਰ ਇੰਸਾਂ ਨੇ ਸਾਧ-ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਨਾਲ ਸ਼ੁਰੂ ਹੋਇਆ ‘ਸੱਚ ਕਹੂੰ’ ਅਖ਼ਬਾਰ ਇੱਕ ਸਾਫ਼ ਸੁਥਰਾ ਅਤੇ ਨਿਰਪੱਖ ਅਖ਼ਬਾਰ ਹੈ ਜਿਸ ਨੂੰ ਅਸੀਂ ਸਾਰੇ ਪਰਿਵਾਰ ਵਿੱਚ ਇਕੱਠੇ ਬੈਠ ਕੇ ਪੜ੍ਹ ਸਕਦੇ ਹਾਂ। ਉਨ੍ਹਾਂ ਆਖਿਆ ਕਿ ਅੱਜ ਇਸ ਖੁਸ਼ੀ ਵਿੱਚ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਗਏ ਹਨ ਜੋ ਇੱਕ ਸ਼ਲਾਘਾਯੋਗ ਕਦਮ ਹੈ।
Bathinda News
ਇਸ ਮੌਕੇ ਸਾਧ-ਸੰਗਤ ਅਤੇ ਵਾਟਰ ਬਰਕਸ ਵਿਭਾਗ ਦੇ ਕਰਮਚਾਰੀ ਭਲਵਿੰਦਰ ਸਿੰਘ ਵੱਲੋਂ ਪੰਛੀਆਂ ਲਈ ਹਰ ਰੋਜ਼ ਕਟੋਰਿਆਂ ਵਿਚ ਪਾਣੀ ਪਾਉਣ ਲਈ ਪ੍ਰਣ ਕੀਤਾ ਗਿਆ ਤਾਂ ਕਿ ਅੰਤਾਂ ਦੀ ਗਰਮੀ ਵਿੱਚ ਪੰਛੀ ਆਪਣੀ ਪਿਆਸ ਬੁਝਾ ਸਕਣ। ਇਸ ਸਮੇਂ 85 ਮੈਂਬਰ ਪਰਮਜੀਤ ਸਿੰਘ ਇੰਸਾਂ, 85 ਮੈਂਬਰ ਅਮਨਪ੍ਰੀਤ ਕੌਰ ਇੰਸਾਂ, ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਗੌਰਵ ਜਿੰਦਲ, 15 ਮੈਂਬਰ ਰਾਜਵਿੰਦਰ ਇੰਸਾਂ, 15 ਮੈਂਬਰ ਬਲਕਰਨ ਇੰਸਾਂ, ਮੰਦਰ ਸਿੰਘ ਇੰਸਾਂ (ਸੇਵਾਦਾਰ ਲੰਗਰ ਸੰਮਤੀ), ਕਾਕਾ ਸਿੰਘ ਉਰਫ ਜਸਵੰਤ ਸਿੰਘ ਇੰਸਾਂ, 15 ਮੈਂਬਰ ਭੈਣ ਬੇਅੰਤ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ, ਐੱਮਐੱਸਜੀ ਆਈਟੀ ਵਿੰਗ ਦੀ ਮੈਂਬਰ ਭੈਣ ਕਸ਼ਿਸ ਇੰਸਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਦਾਰਾਂ ਤੋਂ ਇਲਾਵਾ ਹੋਰ ਸਾਧ-ਸੰਗਤ ਵੀ ਹਾਜ਼ਰ ਸੀ।
Read Also : Sirsa News: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਸਿਆਸੀ ਆਗੂਆਂ ਤੇ ਪਤਵੰਤਿਆਂ ਪੇਸ਼ ਕੀਤੇ ਆਪਣੇ ਵਿਚਾਰ