ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ

Sachkahoon Anniversary

ਅਨੋਖੇ ਕਾਰਜ ਦਾ ਕੀਤਾ ਮੁਜ਼ਾਹਰਾ, ਸੱਚ ਕਹੂੰ ਦੇ ਵਿਹੜੇ ਦਿਸਿਆ ਖਾਸ ਨਜ਼ਾਰਾ | Sachkahoon Anniversary

ਸਰਸਾ। ਅੱਜ 11 ਜੂਨ ਸੱਚ ਕਹੂੰ ਦੇ ਇਤਿਹਾਸ ਦਾ ਉਹ ਵਿਸ਼ੇਸ਼ ਦਿਨ ਹੈ ਜਦੋਂ ਇੱਕ ਛੋਟਾ ਜਿਹਾ ਪੌਦਾ ਲਾਇਆ ਗਿਆ ਸੀ। ਅੱਜ ੳਹ ਛੋਟਾ ਜਿਹਾ ਪੌਦਾ 20 ਸਾਲ ਦੇ ਵੱਡੇ ਬੋਹੜ ਦੇ ਰੂਪ ’ਚ ਤੁਹਾਡੇ ਸਭ ਦੇ ਸਾਹਮਣੇ ਹੈ। ਸੱਚ ਕਹੂੰ ਦੀ 21ਵੀਂ ਵਰ੍ਹੇਗੰਢ (Sachkahoon Anniversary) ਅੱਜ ਸੱਚ ਕਹੂੰ ਦੇ ਵਿਹੜੇ ’ਚ ਸਮੂਹ ਸਟਾਫ਼ ਦੁਆਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਅਨੁਸਾਰ ਸ਼ੁਰੂ ਕੀਤੇ ਗਏ 157 ਮਾਨਵਤਾ ਭਲਾਈ ਕਾਰਜਾਂ ਦੀ ਕੜੀ ਦੇ ਤਹਿਤ 37 ਵੇਂ ਕਾਰਜ ‘ਪੰਛੀ ਉੱਧਾਰ’ (ਪੰਛੀਆਂ ਲਈ ਘਰਾਂ ਦੀਆਂ ਛੱਤਾਂ ’ਤੇ ਦਾਣਾ, ਚੋਗਾ ਤੇ ਪਾਣੀ ਦਾ ਪ੍ਰਬੰਧ ਕਰਨਾ) ਵਿਸ਼ੇਸ਼ ਕਾਰਜ ਨੂੰ ਅੰਜਾਮ ਦੇ ਕੇ ਮਨਾਈ ਗਈ।

ਬੇਨਤੀ ਦਾ ਭਜਨ ਬੋਲ ਕੇ ਸ਼ੁਰੂਆਤ

ਡਾ. ਪਵਨ ਇੰਸਾਂ (ਸੱਚ ਕਹੂੰ ਦੇ ਵੈੱਬ ਐਡੀਟਰ), ਤਿਲਕ ਰਾਜ ਇੰਸਾਂ (ਸੰਪਾਦਕ ਸੱਚ ਕਹੂੰ) ਸਮੇਤ ਪੂਰੇ ਸਟਾਫ਼ ਮੈਂਬਰਾਂ ਤੇ ਸਮੂਹ ਸੱਚ ਕਹੂੰ ਪਰਿਵਾਰ ਨੇ ਸਭ ਤੋਂ ਪਹਿਲਾਂ ਇਲਾਹੀ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਅਤੇ ਬੇਨਤੀ ਦਾ ਭਜਨ ਬੋਲ ਕੇ ਉਕਤ ਵਿਸ਼ੇਸ਼ ਕਾਰਜ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਮੁੱਖ ਦਫ਼ਤਰ ਤੋਂ ਪੰਛੀ ਉੱਧਾਰ ਦੇ ਕਾਰਜ ਨੂੰ ਗਤੀ ਦਿੰਦੇ ਹੋਏ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਸਟਾਫ਼ ਵੱਲੋਂ ਗਰਮੀ ’ਚ ਪੰਛੀਆਂ ਦੀ ਪਿਆਸ ਬੁਝਾਉਣ ਲਈ ਮਿੱਟੀ ਦੇ ਕਟੋਰਿਆਂ ’ਚ ਦਾਣਾ-ਪਾਣੀ ਰੱਖਿਆ ਗਿਆ। ਤਾਂ ਕਿ ਗਰਮੀ ਦੇ ਦੌਰਾਨ ਬੇਜੁਬਾਨ ਪਰਿੰਦਿਆਂ ਨੂੰ ਦਾਣਾ-ਪਾਣੀ ਲਈ ਕਿਤੇ ਦੂਰ-ਦੁਰਾਡੇ ਨਾ ਭਟਕਣਾ ਪਵੇ।

ਜ਼ਿਕਰਯੋਗ ਹੈ ਕਿ ਸੱਚ ਕਹੂੰ ਅਖਬਾਰ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਕੀਤਾ ਸੀ। ਸੱਚ ਕਹੂੰ ਦਾ ਮੁੱਖ ਉਦੇਸ਼ ਸਮਾਜ ਤੱਕ ਸੱਚ ਨੂੰ ਪਹੰੁਚਾਉਣਾ ਅਤੇ ਮਾਨਵਤਾ ਤੇ ਇਨਸਾਨੀਅਤ ਦੀ ਅਲਖ ਜਗਾਉਣਾ ਹੈ।

ਇਸ ਪਵਿੱਤਰ ਮੌਕੇ ’ਤੇ ਉਪਰੋਕਤ ਵੀਡੀਓ ਦੁਆਰਾ ਤੁਸੀਂ ਸੱਚ ਕਹੂੰ ਦੇ ਸੰਪਾਦਕ ਤਿਲਕ ਰਾਜ ਇੰਸਾਂ ਦਾ ਸੰਦੇਸ਼ ਸੁਣ ਸਕਦੇ ਹੋ। ਸੁਣੋ ਉਨ੍ਹਾਂ ਨੇ ਇਸ ਮੌਕੇ ’ਤੇ ਕੀ ਕਿਹਾ ਤੇ ਸੱਚ ਕਹੂੰ ਪਰਿਵਾਰ ਤੇ ਪਾਠਕਾਂ ਨੂੰ ਕੀ ਸੰਦੇਸ਼ ਦਿੱਤਾ। ਇਸ ਮੌਕੇ ’ਤੇ ਸੱਚੀ ਸ਼ਿਕਸ਼ਾ ਦੇ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ, ਰਾਜੀਵ ਸਪਰਾ ਇੰਸਾਂ (ਸੱਚ ਕਹੂੰ ਇਸ਼ਤਿਹਾਰ ਇੰਚਾਰਜ) ਤੇ ਸਮੂਹ ਸੱਚ ਕਹੂੰ ਪਰਿਵਾਰ ਮੌਜ਼ੂਦ ਸੀ।

ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ