ਪੰਜ ਬਲਾਕਾਂ ਦੀ ਸਾਂਝੀ ਨਾਮ-ਚਰਚਾ ’ਚ ਪਹੁੰਚੀ ਸੱਚੀ ਸ਼ਿਕਸ਼ਾ ਟੀਮ

ਪੰਜ ਬਲਾਕਾਂ ਦੀ ਸਾਂਝੀ ਨਾਮ-ਚਰਚਾ ’ਚ ਪਹੁੰਚੀ ਸੱਚੀ ਸ਼ਿਕਸ਼ਾ ਟੀਮ

ਮਾਂਗਟ/ਸਾਹਨੇਵਾਲ/ਕੂਮ ਕਲਾਂ/ਸਮਰਾਲਾ/ਮਾਛੀਵਾੜਾ,(ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਗੁਰਗੱਦੀ ਦਿਵਸ ਦੀ ਖੁਸ਼ੀ ਵਿੱਚ ਰੱਖੀ ਪੰਜ ਬਲਾਕਾਂ ਦੀ ਸਾਂਝੀ ਨਾਮ ਚਰਚਾ ਵਿੱਚ ਪਹੁੰਚੀ ਸੱਚੀ ਸ਼ਿਕਸ਼ਾ ਦੀ ਟੀਮ ਨੇ ਸੱਚੀ ਸ਼ਿਕਸ਼ਾ ਡਰਾਅ ਦੇ ਇਨਾਮ ਵੰਡੇ। ਨਾਮ ਚਰਚਾ ਵਿੱਚ ਵੱਡੀ ਗਿਣਤੀ ਵਿਚ ਸਾਧ-ਸੰਗਤ ਪਹੁੰਚੀ ਹੋਈ ਸੀ। ਨਾਮ-ਚਰਚਾ ਵਿੱਚ 45 ਮੈਂਬਰ ਜਗਦੀਸ਼ ਇੰਸਾਂ, 45ਮੈਂਬਰ ਭੈਣ ਕ੍ਰਿਸ਼ਨਾ ਇੰਸਾਂ, ਜਸਪਾਲ ਕੌਰ ਇੰਸਾਂ, ਮਮਤਾ ਇੰਸਾਂ ’ਤੇ ਕੁਝ ਹੋਰ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਸਥਾਨਕ ਭੰਮਾਂ ਕਲਾਂ ਰੋਡ ’ਤੇ ਸਥਿਤ ਨਾਮ ਚਰਚਾ ਮਾਂਗਟ ਵਿਖੇ ਸਵੇਰੇ 11 ਵਜੇ ਨਾਮਚਰਚਾ ਬਲਾਕ ਭੰਗੀਦਾਸ ਸੋਨੂੰ ਇੰਸਾਂ ਵੱਲੋਂ ਪਵਿੱਤਰ ਨਾਰਾ ਲਾਉਣ ਨਾਲ ਸ਼ੁਰੂ ਕੀਤੀ ਗਈ। ਇਸ ਨਾਮ ਚਰਚਾ ਵਿੱਚ ਬਲਾਕ ਮਾਂਗਟ, ਬਲਾਕ ਸਾਹਨੇਵਾਲ, ਬਲਾਕ ਕੂਮ ਕਲਾਂ, ਬਲਾਕ ਮਾਛੀਵਾੜਾ, ਬਲਾਕ ਸਮਰਾਲਾ ਦੇ ਜ਼ਿੰਮੇਵਾਰ ਅਤੇ ਸਾਧ ਸੰਗਤ ਵੱਡੀ ਗਿਣਤੀ ’ਚ ਪਹੁੰਚੀ। ਨਾਮ ਚਰਚਾ ਦੌਰਾਨ ਸ਼ਬਦਬਾਣੀ ਅਤੇ ਪਵਿੱਤਰ ਅਨਮੋਲ ਵਚਨ ਪੜ੍ਹਹੇ ਗਏ। ਸੱਚੀ ਸ਼ਿਕਸ਼ਾ ਦੀ ਟੀਮ ਨੇ ਸੱਚੀ ਸ਼ਿਕਸ਼ਾ ਦੇ ਨਿੱਕਲੇ ਡਰਾਅ ਦੇ ਇਨਾਮਾਂ ਦੀ ਵੰਡ ਕੀਤੀ।

ਇਸ ਮੌਕੇ ਉਕਤ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ 25ਮੈਂਬਰਾਂ, 15ਮੈਂਬਰਾਂ, ਸੁਜਾਨ ਭੈਣਾ, ਬਲਾਕ ਭੰਗੀਦਾਸਾਂ ਵਿੱਚੋਂ ਸੁਖਵਿੰਦਰ ਇੰਸਾਂ, ਰਣਜੀਤ ਸਿੰਘ ਇੰਸਾਂ, ਭਿੰਦਰ ਸਿੰਘ, ਗੁਰਮੁੱਖ ਇੰਸਾਂ, ਬਲਵਿੰਦਰ ਇੰਸਾਂ, ਬਲਜੀਤ ਇੰਸਾਂ, ਪਰਮਜੀਤ ਕੌਰ ਇੰਸਾਂ, ਸੁਮਨ ਇੰਸਾਂ, ਆਸ਼ਾ ਇੰਸਾਂ, ਦੀਵਾਨ ਇੰਸਾਂ, ਨਾਜਰ ਸਿੰਘ, ਰੋਸ਼ਨ ਇੰਸਾਂ, ਮਲੂਕ ਇੰਸਾਂ, ਚਰਨਜੀਤ ਇੰਸਾਂ, ਅਮਰਜੀਤ ਕੌਰ ਇੰਸਾਂ, ਜਗਤਾਰ ਇੰਸਾਂ, ਕੁਲਵੰਤ ਇੰਸਾਂ, ਸ਼ਿਵਾਨਗੀ ਇੰਸਾਂ, ਕਰਮ ਸਿੰਘ ਇੰਸਾਂ, ਬਹਾਦਰ ਇੰਸਾਂ, ਸੇਵਕ ਇੰਸਾਂ, ਅਤੇ ਸ਼ਾਹ ਸਤਨਾਮ ਜੀ ਸ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ ਤੇ ਬਾਈ ਅਤੇ ਵੱਡੀ ਗਿਣਤੀ ਵਿਚ ਸਾਧ ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.