‘ਸੱਚੇ ਦਾਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰਾਮ-ਨਾਮ ਦਾ ਪਾਠ ਪੜ੍ਹਾਇਆ’

pita ji 54, Shah Satnam Singh Ji Maharaj

‘ਸੱਚੇ ਦਾਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰਾਮ-ਨਾਮ ਦਾ ਪਾਠ ਪੜ੍ਹਾਇਆ’

(ਸੱਚ ਕਹੂੁੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਦੇ ਹਨ ਕਿ ਸਾਧ-ਸੰਗਤ ਨੂੰ ਪਤਾ ਹੈ ਕਿ ਜਨਵਰੀ ਮਹੀਨਾ ਸੱਚੇ ਮੁਰਸ਼ਿਦ-ਏ-ਕਾਮਲ ਸ਼ਾਹ ਸਤਿਨਾਮ ਸਿੰਘ ਜੀ ਦਾਤਾ (Shah Satnam Singh Ji Maharaj), ਰਹਿਬਰ ਦਾ ਅਵਤਾਰ ਮਹੀਨਾ ਹੈ ਸਾਧ-ਸੰਗਤ ਦੇਸ਼-ਵਿਦੇਸ਼ ’ਚ ਆਪਣੇ ਪਿਆਰ-ਮੁਹੱਬਤ, ਸਤਿਗੁਰੂ ’ਤੇ ਦ੍ਰਿੜ ਵਿਸ਼ਵਾਸ ਤੇ ਸ਼ਰਧਾ ਦੇ ਨਾਲ ਮਨਾਉਂਦੀ ਹੈ ਭਾਵ ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ ਇਬਾਦਤ ’ਚ ਤੁਸੀਂ ਅੱਗੇ ਵਧਦੇ ਚਲੇ ਜਾਓ ਮਤਲਬ ਖੁਸ਼ੀ ਦਾ ਵਧਣਾ, ਰਹਿਮਤਾਂ ਦਾ ਵਧਣਾ ਤੁਸੀਂ ਚੰਗੇ ਕਾਰਜਾਂ ’ਚ ਵਾਧਾ ਕਰੋ ਚੰਗੇ ਕਾਰਜਾਂ ’ਚ ਤਰੱਕੀ ਕਰੋ ਤੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਓ, ਇਹ ਤੁਹਾਨੂੰ ਆਸ਼ੀਰਵਾਦ ਦਿੰਦੇ ਹਾਂ।

ਆਪ ਜੀ ਫ਼ਰਮਾਉਦੇ ਹਨ ਕਿ ਸੱਚੇ ਦਾਤਾ-ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਬੇਪਰਵਾਹ ਸਾਈਂ, ਦਿਆ ਦੇ ਸਾਗਰ, ਰਹਿਮਤ ਦੇ ਮਾਲਕ ਇਸ ਧਰਾ ’ਤੇ 25 ਜਨਵਰੀ 1919 ਨੂੰ ਆਏ ਜੀਵਾਂ ਨੂੰ ਰਾਮ-ਨਾਮ ਦਾ ਪਾਠ ਪੜਾਇਆ ਤੇ ਇਹ ਸਿਖਾਇਆ ਕਿ ਤੁਸੀਂ ਕਿਵੇਂ ਇਸ ਮ੍ਰਿਤਲੋਕ ’ਚ ਰਹਿੰਦੇ ਹੋਏ ਸੁਖੀ ਰਹਿ ਸਕਦੇ ਹੋਂ? ਕਿਵੇਂ ਖੁਸ਼ੀਆਂ ਦਾ ਦਾਮਨ ਹਮੇਸ਼ਾ ਫੜਕੇ ਰੱਖਣਾ ਹੈ ਤੇ ਕਿਸ ਤਰ੍ਹਾਂ ਇਸ ਮ੍ਰਿਤਲੋਕ ’ਚ ਭਗਵਾਨ ਨੂੰ ਵੇਖਿਆ ਜਾ ਸਕਦਾ ਹੈ?

ਇਨਸਾਨ ਦੀ ਇੱਛਾ ਤਾਂ ਆਦਿਕਾਲ ਤੋਂ ਇਹ ਜਾਨਣ ਦੀ ਹੈ ਕਿ ਉਹ ਸੁਪਰੀਮ ਪਾਵਰ ਕੋਣ ਹੈ? ਪਹਿਲਾਂ ਵੀ ਵਿਗਿਆਨੀਆਂ ਨੇ ਮੰਨ ਲਿਆ ਹੈ, ਭਾਵ ਵਿਨਾਸ਼, ਮਹਾਂ-ਵਿਨਾਸ਼ ਤੇ ਯੁੱਗ ਬੀਤਣ ਤੋਂ ਪਹਿਲਾਂ ਵੀ ਮੰਨ ਲਿਆ ਹੈ ਤੇ ਅੱਜ ਵਾਲਿਆਂ ਨੇ ਵੀ ਮੰਨਣਾ ਸ਼ੁਰੂ ਕਰ ਲਿਆ ਹੈ ਕਿ ਸੁਪਰੀਮ ਪਾਵਰ ਕੋਈ ਤਾਂ ਹੈ ਜਿਵੇ ਇੱਕ ਵਾਰ ਅਸਟ੍ਰੇਲੀਆ ਜਾਂ ਕਿਸੇ ਦੇਸ਼ ’ਚ ਰਿਸਰਚ ਕੀਤੀ ਗਈ ਕਿ ਜੋ ਰਾਮ-ਨਾਮ ਜਪਦੇ ਹਨ ਤੇ ਜੋ ਰਾਮ-ਨਾਮ ਨਹੀਂ ਜਪਦੇ ਉਨ੍ਹਾਂ ’ਚ ਕੀ ਅੰਤਰ ਹੈ?

‘ਸੱਚੇ ਦਾਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰਾਮ-ਨਾਮ ਦਾ ਪਾਠ ਪੜ੍ਹਾਇਆ’

ਉਨ੍ਹਾਂ ’ਚ ਸੈਂਸਰ ਤੇ ਕੰਪਿਊਟਰ ਚਿਪ ਲਗਾਈਆਂ ਗਈਆਂ ਤੇ ਪੂਰਾ ਕੰਪਿਊਟਰਾਈਜ਼ ਸਿਸਟਮ ਬਣਾਇਆ ਗਿਆ ਕਿ ਉਹ ਥੋੜੀ ਜਿਹੀ ਵੀ ਕੋਈ ਤਰੰਗ ਜਾਂ ਰੇਂਜ, ਕੋਈ ਵੀ ਕੁਝ ਵੀ ਅਹਿਸਾਸ ਹੋਵੇ, ਉਹ ਸਾਰਾ ਮਨੀਟਰ ਕਰ ਰਹੇ ਸਨ ਕੰਪਿਊੁਟਰਾਂ ’ਚ ਰਿਕਾਰਡ ਹੋ ਰਿਹਾ ਸੀ ਉਨ੍ਹਾਂ ਖੋਜਕਰਤਾਵਾਂ ਨੇ ਇਹ ਮੰਨਿਆ ਕਿ ਮਾਲਕ ਦਾ ਨਾਮ ਜਪਣ ਵਾਲੇ ਬਹੁਤ ਸਟ੍ਰਾਂਗ ਹੁੰਦੇ ਹਨ ਜਲਦੀ ਨਾਲ ਉਹ ਗਮਗੀਨ ਨਹੀਂ ਹੁੰਦੇ ਦੁਖੀ ਨਹੀਂ?ਹੁੰਦੇ ਜੋ ਸਵੇਰੇ-ਸ਼ਾਮ ਪ੍ਰੇਅਰ, ਸਿਮਰਨ ਕਰਦੇ ਹਨ, ਉਨ੍ਹਾਂ ਦੀ ਇਹ ਰਿਡਿੰਗ ਆਈ ਕਿ ਉਨ੍ਹਾਂ ’ਚ ਖੁਦਕੁਸ਼ੀ ਦੀ ਤਾਂ ਨਾਮਾਤਰ ਹੀ ਭਾਵਨਾ ਹੁੰਦੀ ਹੈ, ਕਿਉਕਿ ਸਭ ਮਾਲਕ ਦੇ ਉਪਰ ਛੱਡਿਆ ਹੁੰਦਾ ਹੈ।

ਦੂਜੀ ਗੱਲ ਲੜਾਈ-ਝਗੜਾ ਆਮ ਦੁਨੀਆਂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ਉਨ੍ਹਾਂ ਅੰਦਰ ਬਰਦਾਸ਼ਤ ਸ਼ਕਤੀ ਗਜਬ ਦੀ ਹੁੰਦੀ ਹੈ ਤਾਂ ਜਦੋਂ ਖੋਜਕਰਤਾਵਾਂ ਨੇ ਕੰਪਿਊਟਰਾਂ ’ਤੇ ਅਧਿਐਨ ਕੀਤਾ ਤਾਂ ਉਨ੍ਹਾਂ ’ਚ ਇਹੀ ਰਿਡਿੰਗ ਆਈ ਕਿ ਬ੍ਰਹਿਮੰਡ ਤੋਂ ਕੁਝ ਕਿਰਨਾਂ ਆਉਦੀਆਂ ਹਨ ਤੇ ਜਦੋਂ ਉਹ ਪ੍ਰੇਅਰ ਕਰਦੇ ਹਨ ਤਾਂ ਉਨ੍ਹਾਂ ਦੇ ਦਿਲੋ-ਦਿਮਾਗ ’ਚ ਟਕਰਾਉਦੀਆਂ ਹਨ ਭਾਵ ਉਹ ਕਿਰਨਾਂ ਸਿੱਧੀਆਂ ਆਉਦੀਆਂ ਹਨ ਤੇ ਸਿੱਧੀਆਂ ਦਿਮਾਗ ’ਚ ਚਲੀਆਂ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਅੰਦਰ ਵਿਲ ਪਾਵਰ ਆਉਦੀ ਹੈ, ਆਤਮਵਿਸ਼ਵਾਸ ਆਉਦਾ ਹੈ ਤਾਂ ਉਨ੍ਹਾਂ ਦਾ ਮਣਨਾ ਸੀ ਕਿ ਇਸ ਤਰ੍ਹਾਂ ਹੋਣ ਨਾਲ ਉਹ ਲੋਕ ਸਟ੍ਰਾਂਗ ਹੋ ਜਾਂਦੇ ਹਨ, ਮਜਬੂਤ ਹੋ ਜਾਂਦੇ ਹਨ।

‘ਸੱਚੇ ਦਾਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰਾਮ-ਨਾਮ ਦਾ ਪਾਠ ਪੜ੍ਹਾਇਆ’

ਇਸ ਲਈ ਉਨ੍ਹਾਂ ਦੇ ਉਪਰ ਕਿਸੇ ਚੀਜ਼ ਦਾ ਜਲਦੀ ਨਾਲ ਅਸਰ ਨਹੀਂ ਹੁੰਦਾ ਜਦੋਂ ਇਹ ਗੱਲਾਂ ਸਾਹਮਣੇ ਆਈਆਂ ਤਾਂ ਉਨ੍ਹਾਂ ਮੰਨਿਆ ਕਿ ਬ੍ਰਹਿਮੰਡ ’ਚ ਕੋਈ ਅਦ੍ਰਿਸ਼ ਸੁਪਰੀਮ ਪਾਵਰ ਹੈ ਅਸੀਂ ਉਸ ਨੂੰ ਭਗਵਾਨ, ਅਲ੍ਹਾ, ਵਾਹਿਗੁਰੂ, ਗੋਡ, ਖੁਦਾ, ਰੱਬ ਕਹਿੰਦੇ ਹਾਂ ਤਾਂ ਸਤਿਗੁਰੂ ਮੌਲਾ ਨੇ ਉਸ ਦੀ ਚਰਚਾ ਕੀਤੀ, ਉਸ ਸੁਪਰੀਮ ਪਾਵਰ ਨੂੰ ਤੁਸੀਂ ਵੇਖ ਸਕਦੇ ਹਾਂ।

ਕੋਈ ਵੀ ਇਨਸਾਨ ਬਚਨ ਸੁਣਕੇ, ਨਾਮ-ਸ਼ਬਦ ਲੈ ਕੇ ਉਸ ਦਾ ਜਾਪ ਕਰੇ ਤੇ ਤਿੰਨ ਬਚਨਾਂ ’ਤੇ ਪੂਰਾ ਅਮਲ ਕਰੇ, ਤਾਂ ਇਸ ਤਰ੍ਹਾਂ ਕਰਕੇ ਉਹ ਆਪਣੇ ਘਰ ’ਚ ਬੈਠੇ, ਪਰਿਵਾਰ ’ਚ ਰਹਿ ਕੇ ਉਸ ਸੁਪ੍ਰੀਮ ਪਾਵਰ ਦਾ, ਸਭ ਤੋਂ ਵੱਡੀ ਸ਼ਕਤੀ ਦਾ ਅਹਿਸਾਸ ਵੀ ਕਰ ਸਕਦਾ ਹੈ ਤੇ ਦਰਸ਼ਨ ਵੀ ਕਰ ਸਕਦਾ ਹੈ ਤਾਂ ਸਤਿਗੁਰੂ ਮੌਲਾ ਨੇ ਇਹੋ ਜਿਹਾ ਨਾਮ ਸ਼ਬਦ ਦਿੱਤਾ, ਇਹੋ ਜਿਹਾ ਸਰਲ ਤਰੀਕਾ ਦੱਸਿਆ ਜਿਨਾਂ ਜੀਵਾਂ ਨੇ ਸੁਣਿਆ, ਮੰਨਿਆ ਤੇ ਅੱਜ ਸਾਰੀਆਂ ਖੁਸ਼ੀਆਂ ਹਾਸਲ ਕਰ ਰਹੇ ਹਨ, ਕਰਦੇ ਰਹਿਣਗੇ, ਇਹ ਖੁਸ਼ੀਆਂ ਵਧਦੀਆਂ ਹੀ ਜਾਣਗੀਆਂ ਇਹ ਉਹਨ੍ਹਾਂ ਦੇ ਪਵਿੱਤਰ ਬਚਨ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ