ਸਾਡੇ ਨਾਲ ਸ਼ਾਮਲ

Follow us

12.1 C
Chandigarh
Friday, February 13, 2026
More
    Home ਇੱਕ ਨਜ਼ਰ ਸੱਚ ਕਹੂੰ ਦੁਨੀ...

    ਸੱਚ ਕਹੂੰ ਦੁਨੀਆਦਾਰੀ ਦੀਆਂ ਖ਼ਬਰਾਂ ਸਮੇਤ ਰੂਹਾਨੀਅਤ ਦੀ ਦੇ ਰਿਹਾ ਸਿੱਖਿਆ: ਕੁਲਵਿੰਦਰ ਕੌਰ

    ਸਰਕੂਲੇਸ਼ਨ ਸਕੀਮ ਦਾ ਦੂਜਾ ਇਨਾਮ ਨਿੱਕਲਣ ‘ਤੇ ਪ੍ਰਗਟਾਈ ਖੁਸ਼ੀ

    ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੱਚ ਕਹੂੰ ਦੀ ਜਨਵਰੀ ਤੋਂ ਜੂਨ ਵਾਲੀ ਸਰਕੂਲੇਸ਼ਨ ਸਕੀਮ ਦਾ ਦੂਜਾ ਇਨਾਮ ਮੇਜ਼ ਕੁਰਸੀਆਂ ਪ੍ਰਾਪਤ ਕਰਨ ‘ਤੇ ਪਟਿਆਲਾ ਦੀ ਸੁਜਾਨ ਭੈਣ ਕੁਲਵਿੰਦਰ ਕੌਰ ਵਾਸੀ ਪ੍ਰੈਸ ਰੋਡ ਪਟਿਆਲਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਚਾਰ ਕੁਰਸੀਆਂ ਅਤੇ ਮੇਜ਼ ਪਟਿਆਲਾ ਦੇ ਏਜੰਸੀ ਹੋਲਡਰ ਵੇਦ ਪ੍ਰਕਾਸ਼ ਇੰਸਾਂ ਅਤੇ 15 ਮੈਂਬਰ ਮਾਮਚੰਦ ਇੰਸਾਂ, ਭੰਗੀਦਾਸ ਰਿੰਕੂ ਇੰਸਾਂ ਤੇ ਨੈਬ ਸਿੰਘ ਵੱਲੋਂ ਭੈਣ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਸੌਂਪਿਆ ਗਿਆ। ਇਸ ਮੌਕੇ ਕੁਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਸਰਕੂਲੇਸ਼ਨ ਸਕੀਮ ਵਿੱਚ ਆਪਣਾ ਕੂਪਨ ਦਾ ਦੂਜਾ ਇਨਾਮ ਨਿੱਕਲਣ ਬਾਰੇ ਪਤਾ ਲੱਗਾ ਤਾ ਉਨ੍ਹਾਂ ਦੇ ਪਰਿਵਾਰ ਨੂੰ ਵੱਡੀ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸੱਚ ਕਹੂੰ ਅਖ਼ਬਾਰ ਨਾਲ ਜੁੜੇ ਹੋਏ ਹਨ ਅਤੇ ਪੂਜਨੀਕ ਗੁਰੂ ਜੀ ਦੀ ਕ੍ਰਿਪਾ ਨਾਲ ਉਨ੍ਹਾਂ ਨੂੰ ਦੂਜਾ ਇਨਾਮ ਹਾਸਲ ਹੋਇਆ ਹੈ।

    ਉਨ੍ਹਾਂ ਕਿਹਾ ਕਿ ਸੱਚ ਕਹੂੰ ਅਖ਼ਬਾਰ ਦੁਨੀਆਦਾਰੀ ਦੀਆਂ ਖ਼ਬਰਾਂ ਦੇ ਨਾਲ ਹੀ ਰੂਹਾਨੀਅਤ ਦੀ ਸਿੱਖਿਆ ਵੀ ਦਿੰਦਾ ਹੈ, ਜੋ ਕਿ ਹੋਰਨਾਂ ਅਖ਼ਬਾਰਾਂ ਵਿੱਚ ਹਾਸਲ ਨਹੀਂ ਹੁੰਦੀ।  ਇਸ ਦੌਰਾਨ ਏਜੰਸੀ ਹੋਲਡਰ ਵੇਦ ਪ੍ਰਕਾਸ਼ ਇੰਸਾਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਦਾ ਇਨਾਮ ਨਿੱਕਲਣ ‘ਤੇ ਉਨ੍ਹਾਂ ਨੂੰ ਵੀ ਬਹੁਤ ਖੁਸ਼ੀ ਹੋਈ, ਕਿਉਂਕਿ ਸ਼ਹਿਰ ਵਾਸੀਆਂ ਵੱਲੋਂ ਸੱਚ ਕਹੂੰ ਨੂੰ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ।

    ਉਨ੍ਹਾਂ ਕਿਹਾ ਕਿ ਚੱਲ ਰਹੀ ਸਕੀਮ ਵਿੱਚ ਵੀ ਪਾਠਕਾਂ ਵੱਲੋਂ ਆਪਣਾ ਉਤਸ਼ਾਹ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰਾਂ ਵਿੱਚ ਸੱਚ ਕਹੂੰ ਅਖ਼ਬਾਰ ਨਹੀਂ ਜਾ ਰਿਹਾ, ਉਹ ਪਰਿਵਾਰ ਵੀ ਇਸ ਅਖ਼ਬਾਰ ਨੂੰ ਆਪਣੇ ਘਰ ਜ਼ਰੂਰ ਲਗਾਵਾਉਣ। ਇਸ ਮੌਕੇ ਤੇਜਿੰਦਰਪਾਲ ਕੌਰ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here