‘ਸੱਚ ਕਹੂੰ’ ਸਰਕੂਲੇਸ਼ਨ ਕੂਪਨ ਸਕੀਮ 1 ਜੁਲਾਈ, 2025 ਤੋਂ 31 ਦਸੰਬਰ, 2025 ਦਾ ਕੱਢਿਆ ਡਰਾਅ
- ਖੁਸ਼ਕਿਸਮਤ ਪਾਠਕਾਂ ’ਤੇ ਹੋਈ ਇਨਾਮਾਂ ਦੀ ਵਰਖਾ
- ਗੰਗਵਾ ਦੇ ਰੋਹਤਾਸ਼ ਇੰਸਾਂ ਬਣੇ ਪਹਿਲੇ ਇਨਾਮ ਪਲੈਟੀਨਾ ਮੋਟਰਸਾਈਕਲ ਦੇ ਜੇਤੂ
- ਦੂਜੇ ਇਨਾਮ ਦੇ ਪੰਜ ਜੇਤੂਆਂ ਨੂੰ ਮਿਲੇ ਸਮਾਰਟ ਐੱਲਈਡੀ ਟੀਵੀ
Circulation Coupon Scheme: (ਸੱਚ ਕਹੂੰ ਨਿਊਜ਼) ਸਰਸਾ। ਰੋਜ਼ਾਨਾ ‘ਸੱਚ ਕਹੂੰ’ ਦਫ਼ਤਰ ’ਚ ਸ਼ਨਿੱਚਰਵਾਰ ਨੂੰ ‘ਸੱਚ ਕਹੂੰ ਸਰਕੂਲੇਸ਼ਨ ਕੂਪਨ ਲੱਕੀ ਡਰਾਅ ਸਕੀਮ’ (1 ਜੁਲਾਈ, 2025 ਤੋਂ 31 ਦਸੰਬਰ, 2025) ਲਈ ਡਰਾਅ ਕੱਢਿਆ ਗਿਆ। ਇਸ ਸਮਾਗਮ ਵਿੱਚ ਡੇਰਾ ਸੱਚਾ ਸੌਦਾ ਦੇ ਵੱਖ-ਵੱਖ ਸੂਬਿਆਂ ਤੋਂ ਸੱਚੇ ਨਿਮਰ ਸੇਵਾਦਾਰਾਂ, ਖੇਤਰੀ ਸਰਕੂਲੇਸ਼ਨ ਇੰਚਾਰਜਾਂ ਅਤੇ ਪਤਵੰਤਿਆਂ ਨੇ ਹਿੱਸਾ ਲਿਆ ‘ਸੱਚ ਕਹੂੰ’ ਵੱਲੋਂ ਆਪਣੇ ਪਾਠਕਾਂ ਲਈ ਚਲਾਈ ਗਈ ਲੱਕੀ ਡਰਾਅ ਸਕੀਮ ਦੇ ਤਹਿਤ ਪਹਿਲੇ ਇਨਾਮ ਵਜੋਂ ਪਲੈਟੀਨਾ ਮੋਟਰਸਾਈਕਲ ਦੇ ਖੁਸ਼ਕਿਸਮਤ ਜੇਤੂ ਦਾ ਨਾਂਅ ਐਲਾਨਿਆ ਗਿਆ। ਇਸ ਤੋਂ ਬਾਅਦ ਦੂਜੇ ਇਨਾਮ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਂਅ 5 ਸਮਾਰਟ ਐੱਲਈਡੀ ਟੀਵੀ, ਤੀਜਾ ਇਨਾਮ: 25 ਇਲੈਕਟ੍ਰਿਕ ਗੀਜ਼ਰ, ਚੌਥਾ ਇਨਾਮ: 50 ਡਿਨਰ ਸੈੱਟ, ਪੰਜਵਾਂ ਇਨਾਮ: 100 ਇਲੈਕਟ੍ਰਿਕ ਕੇਟਲ ਅਤੇ ਛੇਵਾਂ ਇਨਾਮ: 1,500 ਛਤਰੀਆਂ ਦੇ ਖੁਸ਼ਕਿਸਮਤ ਜੇਤੂਆਂ ਦਾ ਨਾਂਅ ਐਲਾਨਿਆ ਗਿਆ।
ਇਹ ਵੀ ਪੜ੍ਹੋ: Dera Sacha Sauda: ਫੈਕਟਰੀ ’ਚ ਲੱਗੀ ਭਿਆਨਕ ਅੱਗ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪਾਇਆ ਕਾਬੂ
ਸਮਾਗਮ ’ਚ ਪੁੱਜੇ ਹੋਏ ਮਹਿਮਾਨਾਂ ਦਾ ਸਵਾਗਤ ‘ਸੱਚ ਕਹੂੰ’ (ਪੰਜਾਬੀ) ਦੇ ਸੰਪਾਦਕ ਤਿਲਕ ਰਾਜ ਇੰਸਾਂ ਨੇ ਕੀਤਾ। ਉਨ੍ਹਾਂ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਤਿਲਕ ਰਾਜ ਜੀ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਤੇ ਅਸ਼ੀਰਵਾਦ ਨਾਲ ਸੱਚ ਕਹੂੰ ਅਖਬਾਰ ਲਗਾਤਾਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਠਕਾਂ ਦੇ ਪਿਆਰ ਤੇ ਸਾਫ਼-ਸੁਥਰੀ ਅਤੇ ਨਿਰਪੱਖ ਪੱਤਰਕਾਰੀ ਦੀ ਬਦੌਲਤ ਸੱਚ ਕਹੂੰ ਨੇ ਸਮਾਜ ਵਿੱਚ ਇੱਕ ਵੱਖਰਾ ਸਥਾਨ ਬਣਾਇਆ ਹੈ। ਇਸ ਮੌਕੇ ਉਨ੍ਹਾਂ ਨੇ ਸੱਚ ਕਹੂੰ ਦੇੇ ਪਾਠਕਾਂ ਵੱਲੋਂ ਅਖ਼ਬਾਰ ਪੜ੍ਹਨ ਸਦਕਾ ਮਿਲੀਆਂ ਪ੍ਰਾਪਤੀਆਂ ਅਤੇ ਸਫਲਤਾਵਾਂ ’ਤੇ ਵੀ ਚਾਨਣਾ ਪਾਇਆ।
ਹਰਿਆਣਾ ਦੇ ਸੱਚੇ ਨਿਮਰ ਸੇਵਾਦਾਰ ਰਾਕੇਸ਼ ਬਜਾਜ ਇੰਸਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਸੱਚ ਕਹੂੰ’ ਨੇ ਹਰ ਹਾਲਾਤ ਵਿੱਚ ਆਪਣੀ ਗੁਣਵੱਤਾ ਅਤੇ ਮਹੱਤਵ ਨੂੰ ਸਾਬਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਸੱਚ ਕਹੂੰ’ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਹਰ ਘਰ ਤੱਕ ਪਹੁੰਚਣ ਦੀ ਲੋੜ ਹੈ ਅਤੇ ਇਸ ਲਈ ਸਾਰਿਆਂ ਨੂੰ ਇੱਕ ਤਾਲਮੇਲ ਵਾਲਾ ਯਤਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਸੱਚੇ ਨਿਮਰ ਸੇਵਾਦਾਰ ਯਾਦਵਿੰਦਰ ਇੰਸਾਂ, ਪੰਜਾਬ ਦੇ ਸੱਚੇ ਨਿਮਰ ਸੇਵਾਦਾਰ ਜਰਨੈਲ ਸਿੰਘ ਇੰਸਾਂ, ਹੁਕਮ ਚੰਦ ਇੰਸਾਂ ਅਤੇ ਅਮਨਦੀਪ ਸਿੰਘ ਨੇ ਵੀ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ‘ਸੱਚ ਕਹੂੰ’ ਦੇ ਪ੍ਰਬੰਧਕ ਸੰਪਾਦਕ ਡਾ. ਪਵਨ ਇੰਸਾਂ ਨੇ ਸਮਾਗਮ ਵਿੱਚ ਸ਼ਾਮਲ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸੱਚ ਕਹੂੰ ਸਤਿਗੁਰੂ ਜੀ ਦਾ ਬੇਮਿਸਾਲ ਤੋਹਫ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਖ਼ਬਾਰ ਮਾਨਵਤਾ ਭਲਾਈ ਕਾਰਜਾਂ ਦੇ ਪ੍ਰਸਾਰ ਦੇ ਨਾਲ-ਨਾਲ ਸਮਾਜ ਵਿੱਚ ਸਾਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪਾਠਕਾਂ ਦੇ ਅਥਾਹ ਪਿਆਰ ਦੀ ਬਦੌਲਤ ‘ਸੱਚ ਕਹੂੰ’ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਸਾਰੇ ਏਜੰਸੀ ਹੋਲਡਰ ਅਖ਼ਬਾਰ ਨੂੰ ਘਰ-ਘਰ ਤੱਕ ਪਹੁੰਚਾਣ ’ਚ ਯੋਗਦਾਨ ਦੇਣ। ਇਸ ਸਮਾਗਮ ’ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਸਮੇਤ ਵੱਖ-ਵੱਖ ਸੂਬਿਆਂ ਦੇ ਸੱਚੇ ਨਿਮਰ ਸੇਵਾਦਾਰਾਂ, ‘ਸੱਚ ਕਹੂੰ’ ਏਜੰਸੀ ਹੋਲਡਰਜ਼, ‘ਸੱਚ ਕਹੂੰ’ ਸਟਾਫ਼ ਸਮੇਤ ਪਤਵੰਤੇ ਸੱਜਣ ਨੇ ਸ਼ਿਰਕਤ ਕੀਤੀ। Circulation Coupon Scheme
ਇਹ ਰਹੇ ਖੁਸ਼ਕਿਸਮਤ ਜੇਤੂ
ਪਹਿਲਾ ਇਨਾਮ: ਰੋਹਤਾਸ਼ ਇੰਸਾਂ ਵਾਸੀ ਗੰਗਵਾ (ਜ਼ਿਲ੍ਹਾ ਹਿਸਾਰ), ਕੂਪਨ ਨੰ. 8262
ਦੂਜਾ ਇਨਾਮ: ਸੁਰਜੀਤ ਕੁਮਾਰ ਵਾਸੀ ਪੰਚਕੂਲਾ, ਕੂਪਨ ਨੰ. 10120, ਸੁਦੇਸ਼ ਕੁਮਾਰ ਵਾਸੀ ਗੰਗਵਾ (ਹਿਸਾਰ), ਕੂਪਨ ਨੰ. 8360, ਰਮਨ ਦੀਪ ਸਿੰਘ ਵਾਸੀ ਸਰਹਿੰਦ (ਫਤਹਿਗੜ੍ਹ ਸਾਹਿਬ), ਕੂਪਨ ਨੰ. 32838, ਸੁਨੀਤਾ ਵਾਸੀ ਸੰਗਰੂਰ, ਕੂਪਨ ਨੰ. 49784, ਯੁਵਾਨ ਵਾਸੀ ਕੇਸਰੀਸਿੰਘਪੁਰ (ਸ਼੍ਰੀਗੰਗਾਨਗਰ), ਕੂਪਨ ਨੰ. 60727















