ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Sach Kahoon F...

    Sach Kahoon Foundation Day: ਇਨਸਾਨੀਅਤ ਦੇ ਰਾਖੇ ਬਣ ਮਨਾਈ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ

    Sach Kahoon Foundation Day
    ਚੰਡੀਗੜ੍ਹ:  ਬੇਜ਼ਬਾਨ ਪੰਛੀਆਂ ਲਈ ਦਾਣੇ ਅਤੇ ਪਾਣੀ ਦਾ ਪ੍ਰਬੰਧ ਕਰਦੇ ਹੋਏ ਸੱਚ ਕਹੂੰ ਦੇ ਪਾਠਕ।

    ਸੱਚ ਕਹੂੰ ਦੀ 23ਵੀਂ ਵਰ੍ਹੇਗੰਢ ਦੀ ਖੁਸ਼ੀ ’ ਵੰਡੇ ਲੱਡੂ ਅਤੇ ਪੰਛੀਆਂ ਲਈ ਰੱਖਿਆ ਦਾਣਾ ਅਤੇ ਪਾਣੀ | Sach Kahoon Foundation Day

    Sach Kahoon Foundation Day: ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਰੋਜ਼ਾਨਾ ਅਖ਼ਬਾਰ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਮਨਾਉਣ ਲਈ ਬੁੱਧਵਾਰ ਨੂੰ ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਵੱਲੋਂ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਚੰਡੀਗੜ੍ਹ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਾਧ-ਸੰਗਤ ਨੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਪੰਛੀਆਂ ਲਈ ਪਾਣੀ ਅਤੇ ਦਾਣਿਆਂ ਦੇ ਕਟੋਰੇ ਰੱਖੇ। ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਦੀ ਖੁਸ਼ੀ ਹਰ ਕਿਸੇ ਦੇ ਚਿਹਰੇ ‘ਤੇ ਸਾਫ਼ ਨਜ਼ਰ ਆ ਰਹੀ ਸੀ। ਇਸ ਦੌਰਾਨ ਸਾਧ-ਸੰਗਤ ‘ਸੱਚ ਕਹੂੰ’ ਅਖਬਾਰ ਦੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕਰਦੀ ਨਜ਼ਰ ਆਈ। ਇਸ ਦੌਰਾਨ ਸਾਧ-ਸੰਗਤ ਨੇ ਆਪਸ ਵਿੱਚ ਲੱਡੂ ਵੰਡ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ।

    ਇਹ ਵੀ ਪੜ੍ਹੋ: Sunam News: ‘ਸੱਚ ਕਹੂੰ’ ਦੀ 23ਵੀਂ ਵਰੇਗੰਢ ਮਨਾਈ ਪੰਛੀਆਂ ਲਈ ਰੱਖਿਆ ਦਾਣਾ ਪਾਣੀ

    ਇਸ ਮੌਕੇ ਡੇਰਾ ਸੱਚਾ ਸੌਦਾ ਦੀ 85 ਮੈਂਬਰ ਸੰਤੋਸ਼ ਇੰਸਾਂ ਅਤੇ ਰੇਖਾ ਇੰਸਾਂ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਗਰਮੀ ਦੇ ਮੌਸਮ ਵਿੱਚ ਪੰਛੀਆਂ ਨੂੰ ਪਾਣੀ ਦੀ ਭਾਲ ਵਿਚ ਇਧਰ-ਉਧਰ ਭਟਕਣਾ ਪੈਂਦਾ ਹੈ, ਕਈ ਵਾਰ ਪਾਣੀ ਦੀ ਘਾਟ ਕਾਰਨ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅੱਜ ‘ਸੱਚ ਕਹੂੰ’ ਅਖ਼ਬਾਰ ਦੀ 23ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੀ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਅਤੇ ਅਨਾਜ ਵਾਲੇ ਕਟੋਰੇ ਰੱਖੇ ਗਏ ਹਨ, ਜੋ ਕਿ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਮ ਲੋਕ ਵੀ ਇਸ ਕਾਰਜ ਤੋਂ ਪ੍ਰੇਰਨਾ ਲੈ ਕੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਛੀਆਂ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰਨਗੇ।

    Sach Kahoon Foundation Day
    Sach Kahoon Foundation Day
    Sach Kahoon Foundation Day
    Sach Kahoon Foundation Day

    ਇਸ ਦੌਰਾਨ ਬਲਾਕ ਪ੍ਰੇਮੀ ਸੇਵਕ ਰਣਬੀਰ ਇੰਸਾ ਅਤੇ ਨਵਾਂ ਗਾਂਓ ਜੋਨ ਦੇ ਪ੍ਰੇਮੀ ਸੇਵਕ ਕਾਂਸ਼ੀਰਾਮ ਇੰਸਾਂ ਨੇ ਕਿਹਾ ਕਿ ਅੱਜ ਦੇ ਦਿਨ 2002 ਵਿੱਚ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਅਗਵਾਈ ਹੇਠ ਸ਼ੁਰੂ ਹੋਇਆ ‘ਸੱਚ ਕਹੂੰ’ ਅਖ਼ਬਾਰ ਪਾਠਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ‘ਸੱਚ ਕਹੂੰ’ ਨੇ ਕਿਸੇ ਸਮੇਂ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਆਪਣੇ ਸਿਧਾਂਤਾਂ ‘ਤੇ ਕਾਇਮ ਰਹਿ ਕੇ ਇਸ ਅਖ਼ਬਾਰ ਨੇ ਹਰ ਮੁਸ਼ਕਿਲ ਦਾ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਅੱਜ ਵੱਡੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਪਾਵਨ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ‘ਸੱਚ ਕਹੂੰ’ ਅਖ਼ਬਾਰ ਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ।  Sach Kahoon Foundation Day

    ਇਹ ਵੀ ਪੜ੍ਹੋ: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਭਾਜਪਾ ਆਗੂ ਨੇ ਕੀ ਕਿਹਾ, ਤੁਸੀਂ ਵੀ ਪੜ੍ਹੋ…

    ਇੱਥੇ ਖਾਸ ਗੱਲ ਇਹ ਰਹੀ ਕਿ ਚੰਡੀਗੜ੍ਹ ਯੂਟੀ ਵਿੱਚ ‘ਸੱਚ ਕਹੂੰ’ ਪ੍ਰਤੀ ਇੰਨਾ ਕਰੇਜ ਦੇਖਣ ਨੂੰ ਮਿਲਿਆ ਕਿ ਮਾਪਿਆਂ ਨੇ ਆਪਣੇ ਨਵ ਜਨਮੇ ਬੱਚਿਆਂ ਨੂੰ ਵੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਬੇਜ਼ਬਾਨ ਪੰਛੀਆਂ ਲਈ ਦਾਣੇ ਅਤੇ ਪਾਣੀ ਰੱਖਣ ਦੀ ਮੁਹਿੰਮ ਵਿੱਚ ਸ਼ਾਮਿਲ ਕੀਤਾ ਅਤੇ ਨੰਨ੍ਹੇ-ਮੁੰਨੇ ਹੱਥਾਂ ਨਾਲ ਉਨ੍ਹਾਂ ਤੋਂ ਬੇਜੁਬਾਨਾਂ ਲਈ ਪਾਣੀ ਅਤੇ ਦਾਣੇ ਦੇ ਕਟੋਰੇ ਰਖਵਾਏ। ਇਸ ਮੌਕੇ ਬਲੱਡ ਸੰਮਤੀ ਦੇ ਜਿੰਮੇਵਾਰ ਰਾਜੇਸ਼ ਇੰਸਾਂ, ਗਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰ ਕਸ਼ਿਸ਼ ਇੰਸਾਂ, ਰਾਹੁਲ ਇੰਸਾਂ, ਗੁਰਦੀਕਸ਼ਤ, ਅਸ਼ੋਕ ਇੰਸਾਂ, ਓਮ ਪ੍ਰਕਾਸ਼, ਅਜਾਇਬ ਸਿੰਘ, ਰੁਲਦਾ ਸਿੰਘ, ਪ੍ਰਿੰਸ ਇੰਸਾਂ , ਅਨਿਲ ਇੰਸਾਂ, ਕੀਮਤੀ ਰਾਏ, ਮਹਿੰਦਰ ਸੈਣੀ, ਦਇਆ ਕਿਸ਼ਨ, ਭਾਰਤੀ ਇੰਸਾਂ, ਸੁਨੀਤਾ ਇੰਸਾਂ, ਰਜ਼ਾ ਏ ਮੀਤ ਆਦਿ ਹਾਜ਼ਰ ਸਨ।