ਮੇਰੇ ਲਈ ਯੂਨੀਕ ਅਤੇ ਅਦਭੁੱਤ ਮੈਨੂੰ ਆਕੇ ਬਹੁਤ ਅੱਛਾ ਲੱਗਿਆ, ਪਹਿਲਾ ਮੈਂ ਅਜਿਹਾ ਨਹੀਂ ਦੇਖਿਆ : ਈਟੀਓ ਅਮਨਪ੍ਰੀਤ ਸਿੰਘ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਰ ਕੋਈ ਵੱਡੇ-ਵੱਡੇ ਫਕਸ਼ਨ, ਜਲਸ਼ੇ ਆਦਿ ਰੱਖ ਕੇ ਆਪਣੀ ਵਰ੍ਹੇਗੰਢ ਮਨਾਉਂਦਾ ਹੈ, ਪਰ ਅੱਜ ‘ਸੱਚ ਕਹੂੰ’ ਵੱਲੋਂ ਆਪਣੀ ਵਰ੍ਹੇਗੰਢ ਪੰਛੀਆਂ ਨੂੰ ਦਾਣਾ ਪਾਣੀ ਰੱਖ ਕੇ ਮਨਾਈ ਗਈ, ਇਹ ਬਹੁਤ ਹੀ ਅਦਭੁੱਤ, ਯੂਨੀਕ ਅਤੇ ਮੇਰੇ ਲਈ ਖਾਸ ਹੈ, ਕਿਉਂਕਿ ਪਹਿਲਾ ਮੈਂ ਅਜਿਹਾ ਨਹੀਂ ਦੇਖਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ’ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਐਕਸਾਇਜ਼ ਐਡ ਟੈਕਸ਼ੇਸਨ ਵਿਭਾਗ ਦੇ ਈਟੀਓ ਅਮਨਪ੍ਰੀਤ ਸਿੰਘ ਨੇ ਕੀਤਾ। (Sach Kahoon Anniversary)
ਇਹ ਵੀ ਪੜ੍ਹੋ: ‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਮਨਾਈ, ਵੰਡੇ ਲੱਡੂ ਅਤੇ ਪੰਛੀਆਂ ਲਈ ਰੱਖਿਆ ਦਾਣਾ ਪਾਣੀ
ਉਨ੍ਹਾਂ ਆਖਿਆ ਕਿ ‘ਸੱਚ ਕਹੂੰ’ ਅਖਬਾਰ ਜਿਸ ਤਰ੍ਹਾਂ ਆਮ ਖ਼ਬਰਾਂ ਦੇ ਨਾਲ ਨਾਲ ਸਮਾਜਿਕ ਕਾਰਜ਼ਾਂ ਰਾਹੀਂ ਸਮਾਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਰਿਹਾ ਹੈ ਅਤੇ ਅੱਜ ਕੱਲ੍ਹ ਦੇ ਤੜਕ-ਫੜਕ ਦੇ ਮੀਡੀਆ ਤੋਂ ਆਪਣੀ ਨਿਵੇਕਲੀ ਰਾਹ ਤੁਰ ਰਿਹਾ ਹੈ, ਉਹ ਕਿਤੇ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਮ ਲੋਕਾਂ ਦਾ ਮੀਡੀਆ ਤੋਂ ਭਰੋਸਾ ਡਗਮਗਾ ਰਿਹਾ ਹੈ, ਉਸ ਨੂੰ ਦੇਖਦਿਆ ਚੰਗੇ ਅਖ਼ਬਾਰਾਂ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ, ਕਿ ਉਹ ਸਮਾਜ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ।
ਪੰਛੀਆਂ ਲਈ 100 ਤੋਂ ਵੱਧ ਕਟੋਰੇ ਅਤੇ ਦਾਣਾ ਰੱਖ ਕੇ ਮਨਾਈ ਪਾਠਕਾਂ ਨੇ 22ਵੀਂ ਵਰ੍ਹੇਗੰਢ
ਉਨ੍ਹਾਂ ਕਿਹਾ ਕਿ ਪਸ਼ੂ-ਪੰਛੀਆਂ ਨੂੰ ਦਾਣਾ ਪਾਣੀ ਪਾਉਣਾ ਅਤੇ ਉਨ੍ਹਾਂ ਦਾ ਖਿਆਲ ਰੱਖਣਾ ਇਹ ਗੁਰੂ ਜੀ ਵੱਲੋਂ ਦਰਸਾਏ ਮਾਰਗ ਦਾ ਹੀ ਨਤੀਜ਼ਾ ਹੈ ਅਤੇ ਇਹ ਹਰੇਕ ਮਨੁੱਖ ਨੂੰ ਆਪਣੇ ਘਰ ਅੰਦਰ ਅਤੇ ਨੇੜੇ ਤੇੜੇ ਪੰਛੀਆਂ ਲਈ ਦਾਣਾ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕੁਦਰਤ ਪ੍ਰਤੀ ਬਹੁਤ ਅੱਛਾ ਸੁਨੇਹਾ ਹੈ। Sach Kahoon Anniversary
ਉਨ੍ਹਾਂ ਕਿਹਾ ਕਿ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮੇਂ ਸਮੇਂ ਤੇ ਉਹ ਪੜ੍ਹਦੇ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਸੱਚ ਕਹੂੰ ਅਖ਼ਬਾਰ ਨੂੰ ਬਾਰੀਕੀ ਦੇ ਨਾਲ ਪੜ੍ਹਿਆ ਅਤੇ ਅਖ਼ਬਾਰ ਵਿਚਲੇ ਮੈਟਰ ਦੀ ਉਨ੍ਹਾਂ ਰੱਜ ਦੇ ਪ੍ਰਸੰਸਾ ਕੀਤੀ। ਈਟੀਓ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਪ੍ਰਤੀ ਹਰੇਕ ਮਨੁੱਖ ਨੂੰ ਸੁਚੇਤ ਹੋਣਾ ਸਮੇਂ ਦੀ ਲੋੜ ਹੈ, ਜਿਸ ਤਰ੍ਹਾਂ ਇਸ ਵਾਰ ਗਰਮੀ ਨੇ ਆਪਣੇ ਤੇਵਰ ਦਿਖਾਏ ਹਨ, ਉਸ ਨੂੰ ਦੇਖਦਿਆ ਵੱਧ ਤੋਂ ਵੱਧ ਬੂਟੇ, ਰੁੱਖ ਲਗਾਉਣ ਵੱਲ ਹਰੇਕ ਨੂੰ ਮੁੜਨਾ ਚਾਹੀਦਾ ਹੈ।
ਪਟਿਆਲਾ : ਈਟੀਓ ਅਮਨਪ੍ਰੀਤ ਸਿੰਘ ਸੱਚ ਕਹੂੰ ਅਖ਼ਬਾਰ ਨੂੰ ਬਾਰੀਕੀ ਨਾਲ ਦੇਖਦੇ ਹੋਏ।
ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਖੁਦ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖ ਕੇ ਉਨ੍ਹਾਂ ਨੂੰ ਦਾਣਾ ਪਾਇਆ। ਸੱਚ ਕਹੂੰ ਦੀ ਵਰੇਗੰਢ ਮੌਕੇ 100 ਤੋਂ ਵੱਧ ਪੰਛੀਆਂ ਲਈ ਵੱਖ-ਵੱਖ ਥਾਵਾਂ ¡ਤੇ ਪਾਠਕਾਂ ਵੱਲੋਂ ਕਟੋਰੇ ਰੱਖੇ ਗਏ। ਇਸ ਮੌਕੇ 85 ਮੈਂਬਰ ਕਰਨਪਾਲ ਸਿੰਘ ਅਤੇ ਹਰਮਿੰਦਰ ਨੋਨਾ ਨੇ ਆਖਿਆ ਕਿ ਸੱਚ ਕਹੂੰ ਆਪਣੇ ਪਾਠਕਾਂ ਦੇ ਰੂਹ ਦੀ ਖੁਰਾਕ ਬਣ ਗਿਆ ਹੈ, ਕਿਉਂਕਿ ਸਵੇਰੇ ਉਠਦਿਆ ਦੁਨੀਆਂ ਭਰ ਦੀਆਂ ਖ਼ਬਰਾਂ ਦੇ ਨਾਲ ਨਾਲ ਰੁਹਾਨੀਅਤ ਨਾਲ ਰੂ-ਬੂ-ਰੂ ਕਰਵਾ ਰਿਹਾ ਹੈ। ਇਸ ਮੌਕੇ ਇਕਬਾਲ ਸਿੰਘ, ਨੀਲਮ ਕੁਮਾਰ, ਸਰਬਜੀਤ ਹੈਪੀ, ਮਲਕੀਤ ਸਿੰਘ, ਸੰਤ ਸਿੰਘ, ਫਕੀਰ ਚੰਦ, ਰਾਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਾਠਕ ਮੌਜੂਦ ਸਨ। Sach Kahoon Anniversary