ਪੰਛੀਆਂ ਲਈ ਪਾਣੀ ਵਾਲੇ ਕਟੋਰੇ ਤੇ ਚੋਗਾ ਰੱਖ ਕੇ ਮਨਾਈ ‘ਸੱਚ ਕਹੂੰ’ ਦੀ ਵਰ੍ਹੇਗੰਢ

Mansa News

ਮਾਨਸਾ (ਸੁਖਜੀਤ ਮਾਨ)। ਕੌਮੀ ਅਖ਼ਬਾਰ ‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਅੱਜ ‘ਸੱਚ ਕਹੂੰ’ ਦੇ ਪਾਠਕਾਂ ਵੱਲੋਂ ਗਰਮੀਆਂ ਦੇ ਇਸ ਮੌਸਮ ’ਚ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਪੀਣ ਵਾਲੇ ਪਾਣੀ ਦੇ ਕਟੋਰੇ ਤੇ ਚੋਗਾ ਰੱਖ ਕੇ ਮਨਾਈ ਗਈ। ਪਾਠਕਾਂ ਨੇ ਅੱਜ ਤੋਂ 22 ਵਰ੍ਹੇ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ‘ਸੱਚ ਕਹੂੰ’ ਦੇ ਰੂਪ ’ਚ ਬਖਸ਼ੀ ਗਈ ਸੌਗਾਤ ਲਈ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ। (Mansa News)

ਬਲਾਕ ਮਾਨਸਾ ਦੀ ਸਾਧ-ਸੰਗਤ ਵੱਲੋਂ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਵਿਖੇ ਪੰਛੀਆਂ ਲਈ ਪੀਣ ਵਾਲੇ ਪਾਣੀ ਲਈ ਕਟੋਰੇ ਰੱਖੇ ਤੇ ਖਾਣ ਲਈ ਚੋਗਾ ਰੱਖਿਆ ਗਿਆ। ਇਸ ਮੌਕੇ ਬਲਾਕ ਮਾਨਸਾ ਦੇ ਪ੍ਰੇਮੀ ਸੇਵਕ ਸੁਖਦੇਵ ਇੰਸਾਂ ਨੇ ‘ਸੱਚ ਕਹੂੰ’ ਦੀ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਪੂਜਨੀਕ ਗੁਰੂ ਜੀ ਦਾ ਇਸ ਅਨਮੋਲ ਤੋਹਫੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਦੇ ਜਰੀਏ ਆਮ ਖ਼ਬਰਾਂ ਤੋਂ ਇਲਾਵਾ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨ ਵੀ ਪੜ੍ਹਨ ਨੂੰ ਮਿਲਦੇ ਹਨ। ਇਸ ਮੌਕੇ 85 ਮੈਂਬਰ ਬਖਸ਼ੀਸ ਸਿੰਘ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਦੇ ਜਿੰਮੇਵਾਰ ਸੇਵਾਦਾਰ ਤੇ ਵੱਡੀ ਗਿਣਤੀ ’ਚ ‘ਸੱਚ ਕਹੂੰ’ ਦੇ ਪਾਠਕ ਹਾਜ਼ਰ ਸਨ। (Mansa News)