ਸਬਾਲੇਂਕਾ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ’ਚ

US Open Tennis Tournament

(US Open Tennis Tournament) ਝੇਂਗ ਕਿਨਵੇਲ ਵੀ ਅੱਗੇ ਵਧੀ, ਵੋਂਦ੍ਰੋਸੋਵਾ ਵੀ ਕੁਆਰਟਰ ਫਾਈਨਲ ’ਚ ਪਹੁੰਚੀ

(ਏਜੰਸੀ) ਨਿਊਯਾਰਕ। ਆਰਿਅਨਾ ਸਬਾਲੇਂਕਾ ਨੇ ਇਗਾ ਸਵਿਆਤੇਕ ਦੀ ਜਗ੍ਹਾ ਵਿਸ਼ਵ ਰੈਂਕਿੰਗ ’ਚ ਨੰਬਰ ਇੱਕ ’ਤੇ ਆਪਣਾ ਸਥਾਨ ਪੱਕਾ ਕਰਨ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ ’ਚ ਜਗ੍ਹਾਂ ਬਣਾਈ। ਸਬਾਲੇਂਕਾ ਨੇ ਇੱਥੇ ਖੇਡੇ ਗਏ ਮੈਚ ’ਚ 13ਵੀਂ ਰੈਂਕਿੰਗ ਪ੍ਰਾਪਤ ਡਾਰੀਆ ਕਸਾਤਕਿਨਾ ਨੂੰ 6-1, 6-3 ਨਾਲ ਹਰਾਇਆ।

ਉਸ ਨੇ ਵਿਸ਼ਵ ’ਚ ਚੋਟੀ ਰੈਂਕਿੰਗ ਹਾਸਲ ਕਰਨ ਬਾਰੇ ’ਚ ਕਿਹਾ ਕਿ ਮੈਂ ਇਸ ਮੁਕਾਮ ’ਤੇ ਪਹੁੰਚਣ ਲਈ ਪੂਰੇ ਸਾਲ ਸਖਤ ਮਿਹਨਤ ਕੀਤੀ। ਇਹ ਅਸਲ ’ਚ ਮੇਰੇ ਲਈ ਕਾਫੀ ਮਾਇਨੇ ਰੱਖਦਾ ਹੈ ਇਹ ਮੇਰੇ ਪਰਿਵਾਰ ਲਈ ਬਹੁਤ ਮਾਇਨੇ ਰੱਖਦਾ ਹੈ ਇਹ ਅਦਭੁੱਤ ਹੈ। ਚੋਟੀ ਦਰਜਾ ਪ੍ਰਾਪਤ ਸਵਿਆਤੇਕ ਦੇ ਚੌਥੇ ਗੇੜ ’ਚ ਬਾਹਰ ਹੋਣ ਤੋਂ ਬਾਅਦ ਤੀਜੀ ਰੈਂਕਿੰਗ ਪ੍ਰਾਪਤ ਜੇਸਿਕਾ ਪੇਗੁਲਾ ਤੇ ਪੰਜਵੀਂ ਰੈਂਕਿੰਗ ਪ੍ਰਾਪਤ ਓਂਸ ਜਾਬੇਉਰ ਨੂੰ ਵੀ ਹਾਰ ਦਾ ਸਹਾਮਣਾ ਕਰਨਾ ਪਿਆ। (US Open Tennis Tournament)

ਇਹ ਵੀ ਪੜ੍ਹੋ : ‘ਸੱਚ ਕਹੂੰ’ ਦੇ ਪਾਠਕਾਂ ਲਈ ਖੁਸ਼ਖਬਰੀ! ਇਨਾਮਾਂ ਦੀ ਹੋਈ ਵਰਖਾ, ਪੂਰੀ ਸੂਚੀ ’ਚ ਵੇਖੋ ਆਪਣਾ ਇਨਾਮ!

ਚੌਥਾ ਦਰਜਾ ਪ੍ਰਾਪਤ ਇਲੇਨਾ ਰਾਇਬਾਕਿਨਾ ਪਹਿਲਾਂ ਹੀ ਬਾਹਰ ਹੋ ਗਈ ਸੀ ਦੂਜਾ ਦਰਾ ਪ੍ਰਾਪਤ ਸਬਾਲੇਂਕਾ ਕੁਆਰਟਰ ਫਾਈਨਲ ’ਚ ਚੀਨ ਦੀ 23ਵੀਂ ਰੈਂਕਿੰਗ ਪ੍ਰਾਪਤ ਝੇਂਗ ਕਿਨਵੇਨ ਨਾਲ ਟਕਰਾਏਗੀ ਜਿਨ੍ਹਾਂ ਨੇ ਪਿਛਲੇ ਸਾਲ ਦੀ ਉੱਪ ਜੇਤੂ ਜਾਬੇਉਰ ਨੂੰ ਸਿੱਧੇ ਸੈੱਟਾਂ ’ਚ 6-2, 6-3 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਅੰਤਿਮ ਅੱਠ ’ਚ ਜਗ੍ਹਾ ਬਣਾਈ ਵਿੰਬਲਡਨ ਚੈਂਪੀਅਨ ਮਾਕੇਰਟਾ ਵੋਂਦ੍ਰੋਸੋਵਾ ਵੀ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ ਜਿੱਥੇ ਉਨ੍ਹਾਂ ਦਾ ਮੁਕਾਬਲਾ ਮੈਡਿਸਨ ਕੀਜ ਨਾਲ ਹੋਵੇਗਾ ਕੀਜ ਨੇ ਪੇਗੁਲਾ ਨੂੰ 6-1, 6-3 ਨਾਲ ਜਦੋਂਕਿ ਵੋਂਦ੍ਰੋਸੋਵਾ ਨੇ ਗੈਰ-ਰੈਂਕਿੰਗ ਅਮਰੀਕੀ ਪੇਅਟਨ ਸਟਰਨਸ ਨੂੰ 6-7 (3), 6-3, 6-2 ਨਾਲ ਹਰਾਇਆ।

LEAVE A REPLY

Please enter your comment!
Please enter your name here